ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਮਹਾਭਾਰਤ ਦੀ ਉਰਦੂ ‘ਦਾਸਤਾਨ’ ਨਾਲ ਸਦਭਾਵਨਾ ਦਾ ਸੁਨੇਹਾ

Posted On August - 12 - 2019

ਨਵੀਂ ਦਿੱਲੀ, 11 ਅਗਸਤ
ਨਾਟਕਕਾਰ ਦਾਨਿਸ਼ ਇਕਬਾਲ ‘ਦਾਸਤਾਨ-ਏ-ਮਹਾਭਾਰਤ’ ਨਾਲ ਮੁਲਕ ’ਚ ਸਦਭਾਵਨਾ ਦਾ ਸੁਨੇਹਾ ਦੇ ਰਹੇ ਹਨ। ਉਰਦੂ ’ਚ ਕੌਰਵਾਂ ਅਤੇ ਪਾਂਡਵਾਂ ਦੇ ਸੰਵਾਦਾਂ ਨੂੰ ਉਹ ਵੱਡੇ ਸਾਹਿਤਕਾਰਾਂ ਦੀਆਂ ਲੇਖਣੀਆਂ ਨਾਲ ਜੋੜ ਕੇ ਦਾਸਤਾਨਗੋਈ ’ਚ ਪੇਸ਼ ਕਰਦੇ ਹਨ। ਦਾਨਿਸ਼ ਮੁਤਾਬਕ ਉਰਦੂ ਦੀ ਹਿੰਦੂ ਵਿਰਾਸਤ ਦੇ ਨਾਲ ਨਾਲ ਹਿੰਦੀ ਦੀ ਮੁਸਲਿਮ ਵਿਰਾਸਤ ਵੀ ਕਿਤੇ ਗੁਆਚਦੀ ਜਾ ਰਹੀ ਹੈ। ਉਨ੍ਹਾਂ ‘ਦਾਸਤਾਨ-ਏ-ਮਹਾਭਾਹਰਤ’ ਰਾਹੀਂ ਭਾਰਤ ਦੀ ਰਲੀ-ਮਿਲੀ ਰਵਾਇਤ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
ਫ਼ੌਜ਼ੀਆ ਅਤੇ ਫਿਰੋਜ਼ ਖ਼ਾਨ ਮੰਚ ’ਤੇ ਗੋਡਿਆਂ ਭਾਰ ਬੈਠ ਕੇ ਦਾਸਤਾਨਗੋਈ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕਰਦੇ ਹਨ,‘‘ਕੁਰੂਕਸ਼ੇਤਰ ਕੀ ਧਰਮਭੂਮੀ ਪਰ ਜਬ, ਮਿਲੇ ਪਾਂਡਵੋਂ ਸੇ ਮੇਰੇ ਲਾਲ ਸਬ, ਲੜਾਈ ਕਾ ਦਿਲ ਜਮਾਏ ਖ਼ਿਆਲ, ਤੋ ਸੰਜੇ ਬਤਾ ਉਨਕਾ ਸਬ ਹਾਲ ਚਾਲ।’’ ਕਰੀਬ 50 ਮਿੰਟਾਂ ਤਕ ਪੂਰੇ ਜੋਸ਼ੋ ਖਰੋਸ਼ ਨਾਲ ‘ਦਾਸਤਾਨ-ਏ-ਮਹਾਭਾਰਤ’ ਸੁਣਾਈ ਜਾਂਦੀ ਹੈ।
ਦਾਨਿਸ਼ ਇਕਬਾਲ ਨੇ ਕਿਹਾ,‘‘ਮੇਰੇ ਦੋਸਤ ਕੋਲ ਉਰਦੂ ’ਚ ਗੀਤਾ ਦੀਆਂ 50 ਵੱਖ ਵੱਖ ਕਾਪੀਆਂ ਸਨ। ਮੈਂ ਉਸ ਤੋਂ ਪੰਜ-ਸੱਤ ਲਈਆਂ ਹਨ। ਇਨ੍ਹਾਂ ਕੋਸ਼ਿਸ਼ਾਂ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਰਦੂ ’ਚ ਕਿੰਨਾ ਸਾਰਾ ਹਿੰਦੂ ਸਾਹਿਤ ਮੌਜੂਦ ਹੈ। ਮੈਂ ਹਰ ਸਾਲ ਅਜਿਹੇ ਇਕ ਜਾਂ ਦੋ ਨਾਟਕ ਤਿਆਰ ਕਰਨਾ ਚਾਹੁੰਦਾ ਹਾਂ।’’ ਟੀਮ ਵੱਲੋਂ ਹੁਣ ‘ਦਾਸਤਾਨ ਰਾਧਾ ਕ੍ਰਿਸ਼ਨ ਕੀ’ ਅਤੇ ‘ਦਾਸਤਾਨ ਅਪਨੇ ਰਾਮ ਜੀ ਕੀ’ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਅਗਲੇ ਸਾਲ ‘ਦਾਸਤਾਨ ਹਮਾਰੇ ਰਾਮ ਕੀ’ ਪੇਸ਼ ਕਰਨ ਦੀ ਵੀ ਯੋਜਨਾ ਹੈ। -ਪੀਟੀਆਈ

ਅਸੀਂ ਤਾਂ ਰੋਜ਼ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਂਦੇ ਹਾਂ: ਇਕਬਾਲ
ਨਾਟਕਕਾਰ ਦਾਨਿਸ਼ ਇਕਬਾਲ ਨੇ ਕਿਹਾ ਕਿ ਜਿਹੜੇ ਲੋਕ ਮੁਸਲਮਾਨਾਂ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਨੂੰ ਆਖਦੇ ਹਨ, ਉਹ ਉਨ੍ਹਾਂ ਨੂੰ ਆਪਣੀ ਦਾਸਤਾਨਗੋਈ ਨਾਲ ਫਿਰਕੂ ਸਦਭਾਵਨਾ ਦਾ ਸੁਨੇਹਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਬਰੀ ਫੜ ਕੇ ਉਨ੍ਹਾਂ ਨੂੰ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਲਈ ਆਖਦਾ ਹੈ ਤਾਂ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਆਡੀਟੋਰੀਅਮ ’ਚ ਆ ਕੇ ਦੇਖਣ ਕਿ ਉਹ ਰੋਜ਼ ਆਪਣੇ ਸ਼ੋਅ ਦੌਰਾਨ ਇਹ ਨਾਅਰਾ ਲਾਉਂਦੇ ਹਨ। ਫ਼ੌਜ਼ੀਆ ਨੇ ਕਿਹਾ ਕਿ ਇਹ ਸਾਂਝੀ ਵਿਰਾਸਤ ਹੈ ਅਤੇ ਕਈ ਹਿੰਦੂ ਦੋਸਤਾਂ ਨਾਲੋਂ ਕਿਤੇ ਵੱਧ ਉਤਸ਼ਾਹ ਨਾਲ ਉਹ ‘ਜੈ ਸ੍ਰੀ ਰਾਮ’ ਦਾ ਨਾਅਰਾ ਗੁੰਜਾਉਂਦੀ ਹੈ। ਉਸ ਨੇ ਕਿਹਾ ਕਿ ਦਿੱਲੀ ਦੀ ਹੋਣ ਕਰਕੇ ਉਸ ਨੇ ਕਈ ਪੰਡਤਾਂ ਨੂੰ ਪੈਗ਼ੰਬਰ ਮੁਹੰਮਦ ਦੀ ਸ਼ਾਨ ’ਚ ਪੜ੍ਹੀ ਜਾਣ ਵਾਲੀ ਕਵਿਤਾ ‘ਨਾਤ’ ’ਤੇ ਨੱਚਦਿਆਂ ਦੇਖਿਆ ਹੈ ਅਤੇ ਉਹ ਭਜਨਾਂ ’ਤੇ ਨੱਚਦੇ ਹਨ। ਇਥੋਂ ਤਕ ਕਿ ਤਿਓਹਾਰ ਹੋਲੀ, ਦਿਵਾਲੀ ਅਤੇ ਈਦ ਵੀ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ।


Comments Off on ਮਹਾਭਾਰਤ ਦੀ ਉਰਦੂ ‘ਦਾਸਤਾਨ’ ਨਾਲ ਸਦਭਾਵਨਾ ਦਾ ਸੁਨੇਹਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.