ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਮਿਹਨਤ ਨੂੰ ਪਿਆ ਬੂਰ

Posted On August - 15 - 2019

ਮਰਨ ਵਰਤ ’ਤੇ ਬੈਠੇ ਕਿਸਾਨਾਂ ਨੂੰ ਜੂਸ ਪਿਲਾਉਂਦੇ ਹੋਏ ਐਸਐਸਪੀ ਡਾ. ਨਰਿੰਦਰ ਭਾਰਗਵ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਗਸਤ
ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸੱਤ ਪਿੰਡਾਂ ਦੇ ਜਿਹੜੇ ਕਿਸਾਨ ਨਹਿਰੀ ਪਾਣੀ ਘਾਟ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਲਗਾਤਾਰ ਮਰਨ ਵਰਤ ’ਤੇ ਬੈਠੇ ਸਨ, ਅੱਜ ਉਨ੍ਹਾਂ ਨੂੰ ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਵੱਲੋਂ ਜੂਸ ਪਿਲਾ ਕੇ ਧਰਨੇ ਤੋਂ ਉਠਾਇਆ ਗਿਆ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮੰਚ ਤੋਂ ਮਰਨ ਵਰਤ ਨੂੰ ਸਮਾਪਤ ਕਰਨ ਦਾ ਐਲਾਨ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ। ਇਸ ਸਮਝੌਤੇ ਵਿੱਚ ਸਿੰਜਾਈ ਵਿਭਾਗ ਦੇ ਐਕਸੀਅਨ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਦਾਅਵਾ ਕੀਤਾ ਗਿਆ ਕਿ ਅਧੂਰੇ ਪਏ ਮਾਈਨਰ ਨੂੰ ਪੂਰਾ ਕਰਨ ਲਈ 26 ਅਗਸਤ ਨੂੰ ਟੈਂਡਰ ਖੋਲ੍ਹੇ ਜਾਣਗੇ ਅਤੇ 30 ਅਗਸਤ ਤੱਕ ਇਸ ਦਾ ਬਕਾਇਦਾ ਕੰਮ ਚਾਲੂ ਕਰਵਾ ਦਿੱਤਾ ਜਾਵੇਗਾ। ਯੂਨੀਅਨ ਵੱਲੋਂ ਇਨ੍ਹਾਂ ਪ੍ਰਸ਼ਾਸਨਿਕ ਦਾਅਵਿਆਂ ਤੋਂ ਬਾਅਦ ਧਰਨੇ ਨੂੰ ਜੇਤੂ ਰੈਲੀ ਵਜੋਂ ਮੁਲਤਵੀ ਕੀਤਾ ਗਿਆ ਅਤੇ ਕੰਮ ਆਰੰਭ ਹੋਣ ਤੱਕ ਸੰਕੇਤਕ ਚਾਰ ਜਣਿਆਂ ਦੇ ਧਰਨੇ ਨੂੰ ਜਾਰੀ ਰੱਖਣ ਦਾ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਨਹਿਰੀ ਪਾਣੀ ਘਾਟ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਕਿਸਾਨਾਂ ਵੱਲੋਂ ਮਾਨਸਾ ਦੇ ਐਕਸੀਅਨ ਦਫ਼ਤਰ ਵਿੱਚ ਲਗਪਗ ਦਸ ਦਿਨਾਂ ਤੋਂ ਦਿਨ-ਰਾਤ ਦਾ ਧਰਨਾ ਆਰੰਭਿਆ ਹੋਇਆ ਸੀ ਅਤੇ 6 ਦਿਨਾਂ ਤੋਂ ਚਾਰ ਪਿੰਡਾਂ ਦੇ ਕਿਸਾਨਾਂ ਰੇਸ਼ਮ ਸਿੰਘ ਯਾਤਰੀ, ਮਹਿੰਦਰ ਸਿੰਘ ਮਾਈਸਰਖਾਨਾ, ਰੇਸ਼ਮ ਸਿੰਘ ਭਾਈ ਬਖਤੌਰ, ਬੂਟਾ ਸਿੰਘ ਜੋਧਪੁਰ ਮਰਨ ਵਰਤ ਉਤੇ ਬੈਠੇ ਹੋਏ ਸਨ, ਜਿਨ੍ਹਾਂ ਦੀ ਦੋ ਦਿਨਾਂ ਤੋਂ ਸਿਹਤ ਵਿਗੜਨ ਲੱਗੀ ਹੋਈ ਸੀ। ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇੱਛਾ ਹੈ ਕਿ ਹਰ ਵਿਅਕਤੀ ਆਜ਼ਾਦੀ ਦਿਹਾੜੇ ਨੂੰ ਵੱਧ-ਚੜ੍ਹ ਕੇ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਮਨਾਵੇ। ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਭਲਕੇ ਆਜ਼ਾਦੀ ਦਿਹਾੜੇ ’ਤੇ ਦੋ ਘੰਟੇ ਟਰੈਫਿਕ ਜਾਮ ਕਰਨ ਦੀ, ਜੋ ਚਿਤਾਵਨੀ ਦਿੱਤੀ ਹੋਈ ਸੀ, ਉਸ ਨੂੰ ਹੁਣ ਵਾਪਸ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਆਜ਼ਾਦੀ ਦਾ ਦਿਹਾੜਾ ਖੁਸ਼ੀ-ਖੁਸ਼ੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।


Comments Off on ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਮਿਹਨਤ ਨੂੰ ਪਿਆ ਬੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.