ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਮਨੁੱਖ ਦੀ ਨਕਲ ਕਰਨ ਵਾਲੀ ਡੱਬੀ ਮੈਨਾ

Posted On August - 17 - 2019

ਡੱਬੀ ਮੈਨਾ ਜਿਸ ਨੂੰ ਪੰਜਾਬੀ ਵਿਚ ਅਬਲਕ, ਗੁਟਾਰ, ਸ਼ਾਰਕ, ਹਿੰਦੀ ਵਿਚ ਅਬਲਕ ਮੈਨਾ ਜਾਂ ਸਿਰੋਲੀ ਮੈਨਾ ਅਤੇ ਅੰਗਰੇਜ਼ੀ ਵਿਚ ਪਾਈਡ ਮੈਨਾ ਜਾਂ ਏਸ਼ੀਅਨ ਪਾਈਡ ਸਟਾਰਲਿੰਗ (Pied Myna or Asian Pied Starling ਕਿਹਾ ਜਾਂਦਾ ਹੈ। ਇਹ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਸਥਾਨਕ ਪਰਵਾਸੀ ਪੰਛੀ ਹੈ। ਇਹ ਤਿਲੀਅਰ ਦੀ ਇਕ ਪ੍ਰਜਾਤੀ ਹੈ।
ਇਹ ਪੰਛੀ ਆਮ ਤੌਰ ’ਤੇ ਮੈਦਾਨਾਂ ’ਤੇ ਛੋਟੇ ਬਾਗ਼ ਬਗੀਚਿਆਂ, ਕੂੜੇ ਦੇ ਢੇਰਾਂ ਅਤੇ ਬਸਤੀਆਂ ਵਿਚ ਅਕਸਰ ਵੇਖਣ ਨੂੰ ਮਿਲ ਜਾਂਦਾ ਹੈ। ਹਾਲਾਂਕਿ ਇਹ ਪੰਛੀ ਆਮ ਮੈਨਾ ਜਿੰਨਾ ਦਲੇਰ ਨਹੀਂ ਹੁੰਦਾ। ਇਹ ਮੈਨਾ ਕਾਲੇ ਅਤੇ ਚਿੱਟੇ ਰੰਗ ਦੇ ਨਿਸ਼ਾਨਾਂ ਵਾਲੀ ਹੁੰਦੀ ਹੈ ਅਤੇ ਅੱਖਾਂ ਦੇ ਆਲੇ-ਦੁਆਲੇ ਦੀ ਝਿੱਲੀ ਅਤੇ ਅੱਗਿਓਂ ਅੱਧੀ ਚੁੰਝ ਪੀਲੇ ਤੇ ਪਿੱਛੇ ਸੰਤਰੀ ਰੰਗ ਦੀ ਹੁੰਦੀ ਹੈ। ਇਸਦੇ ਸਰੀਰ ਦਾ ਉੱਪਰਲਾ ਹਿੱਸਾ, ਗਲ਼ ਤੇ ਛਾਤੀ ਕਾਲੇ ਰੰਗ ਦੀ ਹੁੰਦੀ ਹੈ, ਜਦੋਂਕਿ ਥੱਲੇ ਦਾ ਹਿੱਸਾ ਤੇ ਖੰਭਾਂ ਦਾ ਰੰਗ ਸਫ਼ੈਦ ਹੁੰਦਾ ਹੈ। ਨਰ ਤੇ ਮਾਦਾ ਦੋਵੇਂ ਇਕੋ ਤਰ੍ਹਾਂ ਦੇ ਰੰਗ ਦੇ ਹੁੰਦੇ ਹਨ। ਇਹ ਜ਼ਿਆਦਾਤਰ ਕੀੜੇ-ਮਕੌੜੇ, ਸੁੰਡੀਆਂ, ਗੰਡੋਏ, ਮੱਕੜੀ ਆਦਿ ਅਤੇ ਵੱਖ ਵੱਖ ਫ਼ਲ ਖਾਂਦੇ ਹਨ। ਡੱਬੀ ਮੈਨਾ ਨਰ ਅਤੇ ਮਾਦਾ ਰੰਗ ਵਿਚ ਭਾਵੇਂ ਇਕੋ ਜਿਹੇ ਹੁੰਦੇ ਹਨ, ਪਰ ਛੋਟੇ ਬੱਚੇ ਕਾਲੇ ਰੰਗ ਦੀ ਥਾਂ ਗਹਿਰੇ ਭੂਰੇ ਹੁੰਦੇ ਹਨ। ਡੱਬੀ ਮੈਨਾ ਦੀ ਉਡਾਣ ਹੌਲੀ ਅਤੇ ਤਿਤਲੀ ਵਰਗੀ ਹੁੰਦੀ ਹੈ।
ਡੱਬੀ ਮੈਨਾ ਦਾ ਪ੍ਰਜਣਨ ਦਾ ਮੌਸਮ ਮਾਰਚ ਤੋਂ ਸਤੰਬਰ ਤਕ ਹੁੰਦਾ ਹੈ। ਪ੍ਰਜਣਨ ਦੀ ਸ਼ੁਰੂਆਤ ਨਾਲ ਝੁੰਡ ਦੇ ਆਕਾਰ ਘਟਦੇ ਹਨ ਅਤੇ ਪੰਛੀਆਂ ਦੀ ਜੋੜੀ ਬਣ ਜਾਂਦੀ ਹੈ। ਪ੍ਰਜਣਨ ਤੋਂ ਪਹਿਲਾਂ ਨਰ, ਮਾਦਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਰੌਲਾ ਪਾਉਂਦਾ ਹੈ, ਖੰਭਾਂ ਨੂੰ ਫੈਲਾਉਂਦਾ ਹੈ ਤੇ ਸਿਰ ਨੂੰ ਬਾਰ-ਬਾਰ ਥੱਲੇ ਝੁਕਾਉਂਦਾ ਹੈ। ਇਹ ਆਪਣਾ ਆਲ੍ਹਣਾ ਪਤਲੀਆਂ ਤੀਲੀਆਂ ਨਾਲ ਖਿਲਰਿਆ ਜਿਹਾ ਅੰਬ, ਪਿੱਪਲ, ਬੋਹੜ ਜਾਂ ਟਾਹਲੀ ਦੇ ਰੁੱਖ ’ਤੇ ਬਣਾਉਂਦਾ ਹੈ। ਮਾਦਾ ਤਿੰਨ ਤੋਂ ਚਾਰ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ ਚੂਜੇ 14 ਤੋਂ 15 ਦਿਨਾਂ ਬਾਅਦ ਨਿਕਲਦੇ ਹਨ। ਮਾਦਾ ਬੱਚਿਆਂ ਨੂੰ ਦੋ ਹਫ਼ਤੇ ਲਈ ਆਲ੍ਹਣੇ ਵਿਚ ਹੀ ਪਾਲਦੀ ਹੈ ਅਤੇ ਰਾਤ ਵੇਲੇ ਬੱਚਿਆਂ ਕੋਲ ਰਹਿੰਦੀ ਹੈ। ਨਰ, ਮਾਦਾ ਦੋਵੇਂ ਉਦੋਂ ਤਕ ਚੂਚਿਆਂ ਨੂੰ ਭੋਜਨ ਦਿੰਦੇ ਹਨ ਜਦੋਂ ਤਕ ਉਹ ਆਲ੍ਹਣੇ ਵਿਚੋਂ ਉੱਡ ਨਹੀਂ ਜਾਂਦੇ।
ਡੱਬੀ ਮੈਨਾ ਨੇ ਸ਼ਹਿਰੀ ਤੇ ਪੇਂਡੂ ਜੀਵਨ ਦੋਵਾਂ ਨੂੰ ਚੰਗੀ ਤਰ੍ਹਾਂ ਅਪਣਾ ਲਿਆ ਹੈ। ਇਹੋ ਕਾਰਨ ਹੈ ਕਿ ਅਕਸਰ ਇਹ ਸ਼ਹਿਰਾਂ ਅਤੇ ਪਿੰਡਾਂ ਵਿਚ ਵੇਖੀ ਜਾਂਦੀ ਹੈ ਅਤੇ ਆਮ ਤੌਰ ’ਤੇ ਛੋਟੇ ਸਮੂਹਾਂ ਵਿਚ ਵੇਖੀ ਜਾਂਦੀ ਹੈ। ਡੱਬੀ ਮੈਨਾ ਜ਼ਿਮੀਦਾਰਾਂ ਦਾ ਮਿੱਤਰ ਪੰਛੀ ਹੈ ਕਿਉਂਕਿ ਇਸ ਦੀ ਖੁਰਾਕ ਹੀ ਕੀੜੇ ਮਕੌੜੇ ਹਨ।

ਗੁਰਮੀਤ ਸਿੰਘ

ਇਸ ਮੈਨਾ ਦੀ ਖਾਸੀਅਤ ਹੈ ਕਿ ਇਹ ਮਨੁੱਖੀ ਆਵਾਜ਼ ਦੀ ਨਕਲ ਕਰ ਸਕਦੀ ਹੈ। ਸਾਡੇ ਬਹੁਤ ਸਾਰੇ ਲੋਕ ਇਸ ਕਾਰਨ ਇਸ ਨੂੰ ਪਿੰਜਰੇ ਵਿਚ ਰੱਖਣਾ ਪਸੰਦ ਕਰਦੇ ਹਨ। ਨਾਗਾਲੈਂਡ ਵਿਚ ਨਾਗਾ ਜਾਤੀ ਦੇ ਲੋਕ ਇਸ ਪੰਛੀ ਨੂੰ ਖਾਂਦੇ ਨਹੀਂ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਮਨੁੱਖ ਦੇ ਪੁਨਰਜਨਮ ਨੂੰ ਦਰਸਾਉਂਦੀ ਹੈ। ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ ਚਾਰ ਅਨੁਸਾਰ ਡੱਬੀ ਮੈਨਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਨੂੰ ਫੜਨਾ, ਮਾਰਨਾ ਜਾਂ ਪਿੰਜਰੇ ਵਿਚ ਰੱਖਣਾ ਅਪਰਾਧ ਮੰਨਿਆ ਜਾਂਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ :98884-56910


Comments Off on ਮਨੁੱਖ ਦੀ ਨਕਲ ਕਰਨ ਵਾਲੀ ਡੱਬੀ ਮੈਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.