ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਮਦਹੋਸ਼ ਦੀ ਪੁਸਤਕ ‘ਦੇਵਤੇ ਦਾ ਕਤਲ’ ਰਿਲੀਜ਼

Posted On August - 13 - 2019

ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 12 ਅਗਸਤ

ਮਦਹੋਸ਼ ਦੀ ਪੁਸਤਕ ‘ਦੇਵਤੇ ਦਾ ਕਤਲ’ ਰਿਲੀਜ਼ ਕਰਦੇ ਪ੍ਰਬੰਧਕ। -ਫੋਟੋ : ਧੋਥੜ

ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਇਥੇ ਮਰਹੂਮ ਜਤਿੰਦਰ ਸਿੰਘ ਸਹੋਤਾ ਦੀ ਯਾਦ ਨੂੰ ਸਮਰਪਿਤ 9ਵਾਂ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਮਦਨ ਜਲੰਧਰੀ, ਜਗਦੀਸ਼ ਰਾਣਾ, ਦੀਪ ਲੁਧਿਆਣਵੀ, ਅਮਰੀਕ ਸਿੰਘ ਮਦਹੋਸ਼, ਪੰਮੀ ਰੁੜਕਾ, ਸੁਖਦੇਵ ਸਿੰਘ ਨਿਰਮੋਹੀ, ਗੁਰਮੁਖ ਲੁਹਾਰ ਅਤੇ ਕੁਮਾਰ ਧਾਰੀਵਾਲ ਸੁਸ਼ੋਭਿਤ ਸਨ। ਇਸੇ ਦੌਰਾਨ ਪ੍ਰਧਾਨਗੀ ਮੰਡਲ ਅਤੇ ਅਹੁਦੇਦਾਰਾਂ ਨੇ ਮੰਚ ਦੇ ਪ੍ਰਧਾਨ ਅਮਰੀਕ ਸਿੰਘ ਮਦਹੋਸ਼ ਦੀ ਪੰਜਵੀਂ ਪੁਸਤਕ ‘ਦੇਵਤੇ ਦਾ ਕਤਲ’ ਰਿਲੀਜ਼ ਕੀਤੀ। ਇਸ ’ਤੇ ਪਰਚਾ ਪੜ੍ਹਦਿਆਂ ਮਦਨ ਜਲੰਧਰੀ ਨੇ ਕਿਹਾ ਕਿ ਮਦਹੋਸ਼ ਦੀ ਇਸ ਪੁਸਤਕ ਵਿਚ ਪੰਜਾਬ ਦੇ ਪਿੰਡਾਂ ਵਿਚੋਂ ਆਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦਾ ਵਰਨਣ ਕੀਤਾ ਗਿਆ ਹੈ। ਕਵੀ ਦਰਬਾਰ ਵਿਚ ਕਵੀਆਂ ਜਗਜੀਤ ਕਾਫਿਰ, ਅਜ਼ਾਦ ਤਲਵਣ, ਜਤਿੰਦਰਜੀਤ ਲੁਧਿਆਣਾ, ਸੁਖਦੇਵ ਨਿਰਮੋਹੀ, ਭਿੰਡਰ ਪਟਵਾਰੀ, ਬਿੰਦਰ ਬਖਾਪੁਰੀ, ਮਦਨ ਜਲੰਧਰੀ, ਜਗਦੀਸ਼ ਰਾਣਾ, ਕੁਮਾਰ ਧਾਰੀਵਾਲ, ਗੁਰਮੁਖ ਲੁਹਾਰ, ਦੀਪ ਲੁਧਿਆਣਵੀ, ਦਿਲਬਹਾਰ ਸ਼ੌਕਤ, ਸ਼ਾਮ ਸਰਗੁੰਦਵੀ, ਜੱਸੀ ਪਰਮਾਰ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੌਰਾਨ ਮੰਚ ਵਲੋਂ ਲੇਖਕ ਕਾਲੂ ਰਾਏ ਸੁਮਨ ਦੀ ਪੁਸਤਕ ‘ਮਨ ਚੰਗਾ ਕਠੌਤੀ ਮੇਂ ਗੰਗਾ’ ਅਤੇ ਦਿਲਬਹਾਰ ਸ਼ੌਕਤ ਦਾ ਸਿੰਗਲ ਟਰੈਕ ‘ਮੇਰਾ ਯਾਰ’ ਵੀ ਰਿਲੀਜ਼ ਕੀਤਾ ਗਿਆ। ਅੰਤ ਵਿਚ ਮੰਚ ਵੱਲੋਂ ਕਵੀਆਂ ਅਤੇ ਅਮਰੀਕ ਸਿੰਘ ਮਦਹੋਸ਼, ਮਦਨ ਜਲੰਧਰੀ ਤੇ ਕੁਮਾਰ ਧਾਰੀਵਾਲ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਗੀਤਕਾਰ ਪੰਛੀ ਡੱਲੇਵਾਲੀਆ ਨੇ ਬਾਖੂਬੀ ਨਿਭਾਇਆ।

 


Comments Off on ਮਦਹੋਸ਼ ਦੀ ਪੁਸਤਕ ‘ਦੇਵਤੇ ਦਾ ਕਤਲ’ ਰਿਲੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.