ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

‘ਮਜ਼ਾਹ’ ਦੇ ਸ਼ਿਕਾਰ ਸਿਤਾਰੇ

Posted On August - 17 - 2019

ਟਰੋਲ ਕਦੇ ਹਾਸਾ ਮਜ਼ਾਕ ਅਤੇ ਲੱਤਾਂ ਖਿੱਚਣ ਨਾਲ ਸ਼ੁਰੂ ਹੋਇਆ ਸੀ, ਪਰ ਇੰਟਰਨੈੱਟ ਦੇ ਬਦਲਦੇ ਦੌਰ ਵਿਚ ਹੁਣ ਇਹ ਕਿਸੇ ਦੇ ਵੀ ਚਰਿੱਤਰ ਹਨਨ ਦਾ ਜ਼ਰੀਆ ਬਣਦਾ ਜਾ ਰਿਹਾ ਹੈ। ਦਰਅਸਲ, ਸੋਸ਼ਲ ਮੀਡੀਆ ਦੇ ਕਿਸੇ ਵੀ ਮੰਚ ਜ਼ਰੀਏ ਲੋਕਾਂ ਨੂੰ ਉਕਸਾਉਣਾ, ਭੜਕਾਉਣਾ ਅਤੇ ਚਰਚਾ ਵਿਚ ਗੜਬੜ ਪੈਦਾ ਕਰਨਾ ਟਰੋਲ ਹੈ। ਬੌਲੀਵੁੱਡ ਸਿਤਾਰੇ ਅਤੇ ਵੱਡੇ ਲੋਕ ਆਏ ਦਿਨ ਟਰੋਲਿੰਗ ਦਾ ਸ਼ਿਕਾਰ ਹੋ ਰਹੇ ਹਨ।

ਅਸੀਮ ਚਕਰਵਰਤੀ

ਰਿਸ਼ੀ ਕਪੂਰ, ਕੰਗਨਾ ਰਣੌਤ, ਦੀਪਿਕਾ ਪਾਦੁਕੋਣ, ਪ੍ਰਿਅੰਕਾ ਚੋਪੜਾ, ਸੋਨਾਕਸ਼ੀ ਸਿਨਹਾ, ਮਹੇਸ਼ ਭੱਟ, ਈਸ਼ਾ ਗੁਪਤਾ, ਪਰਿਣੀਤੀ ਚੋਪੜਾ, ਰਿਤਿਕ ਰੌਸ਼ਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਪੂਜਾ ਭੱਟ, ਨੇਹਾ ਧੂਪੀਆ ਸਮੇਤ ਅਜਿਹੇ ਕਲਾਕਾਰਾਂ ਦੀ ਲੰਬੀ ਸੂਚੀ ਹੈ ਜੋ ਆਪਣੇ ਆਪਣੇ ਟਵੀਟ ਕਾਰਨ ਕਦੇ ਨਾ ਕਦੇ ਸੋਸ਼ਲ ਮੀਡੀਆ ਵਿਚ ਟਰੋਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿਚ ਸ਼ਾਹਰੁਖ਼ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਨੇ ਆਪਣੀਆਂ ਕੁਝ ਗਲੈਮਰਸ ਤਸਵੀਰਾਂ ਪੋਸਟ ਕੀਤੀਆਂ। ਇਸਤੋਂ ਬਾਅਦ ਸੋਸ਼ਲ ਮੀਡੀਆ ’ਤੇ ਟਰੋਲਿੰਗ ਸ਼ੁਰੂ ਹੋ ਗਈ। ਫਿਰ ਜਦੋਂ ਖ਼ੁਦ ਸੁਹਾਨਾ ਨੇ ਆਪਣੀ ਇਕ ਪੋਸਟ ਨਾਲ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਗੱਲ ਖ਼ਤਮ ਹੋਈ। ਇਕ ਦਹਾਕੇ ਤੋਂ ਸੋਸ਼ਲ ਮੀਡੀਆ ਵਿਚ ਫ਼ਿਲਮੀ ਹਸਤੀਆਂ ਨੂੰ ਕਈ ਤਰ੍ਹਾਂ ਦੀ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੋਲ ਸਿਰਫ਼ ਫੋਟੋ ਪੋਸਟ ਪਾਉਣ ਜਾਂ ਟਵੀਟ ਕਰਨ ਵਾਲੇ ਨਹੀਂ ਹੁੰਦੇ, ਇਹ ਉਹ ਵੀ ਹੁੰਦੇ ਹਨ ਜੋ ਕਿਸੇ ਵੀ ਮੁੱਦੇ ’ਤੇ ਚੱਲ ਰਹੀ ਚਰਚਾ ਵਿਚ ਕੁੱਦ ਦੇ ਹਨ। ਖ਼ਰਾਬ ਟਿੱਪਣੀਆਂ ਕਰਦੇ ਹਨ, ਲੱਤਾਂ ਖਿੱਚਦੇ ਹਨ, ਭੱਦੀ ਭਾਸ਼ਾ ਦੀ ਵਰਤੋਂ ਕਰਕੇ ਹੋਰਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਨ ਕਰਦੇ ਹਨ। ਫ਼ਿਲਮੀ ਸਿਤਾਰੇ ਜਦੋਂ ਕਿਸੇ ਗੱਲ ’ਤੇ ਜਿਵੇਂ ਹੀ ਕੋਈ ਟਿੱਪਣੀ ਕਰਦੇ ਹਨ ਤਾਂ ਸੋਸ਼ਲ ਮੀਡੀਆ ’ਤੇ ਖ਼ੂਬ ਟਰੋਲ ਹੁੰਦੇ ਹਨ, ਪਰ ਕੁਝ ਸਿਤਾਰੇ ਹੁਣ ਲੜਨ ਦੇ ਮੂਡ ਵਿਚ ਆ ਚੁੱਕੇ ਹਨ। ਸ਼ਾਹਰੁਖ਼ ਖ਼ਾਨ, ਰਿਚਾ ਚੱਡਾ, ਅਨੁਸ਼ਕਾ ਸ਼ਰਮਾ, ਨੇਹਾ ਧੂਪੀਆ ਸਮੇਤ ਅਜਿਹੇ ਕਈ ਕਲਾਕਾਰ ਟਰੋਲਿੰਗ ਦਾ ਮੂੰਹਤੋੜ ਜਵਾਬ ਦੇ ਰਹੇ ਹਨ।
ਪ੍ਰਿਅੰਕਾ ਚੋਪੜਾ ਨੇ ਜਦੋਂ ਤੋਂ ਵਿਆਹ ਕਰਾਇਆ ਹੈ,ਅਕਸਰ ਸੋਸ਼ਲ ਮੀਡੀਆ ’ਤੇ ਉਸਨੂੰ ਟਰੋਲ ਕੀਤਾ ਜਾਂਦਾ ਹੈ। ਹਾਲ ਹੀ ਵਿਚ ਪਤੀ ਨਿੱਕ ਜੋਨਸ ਨਾਲ ਸਿਗਰੇਟ ਪੀਣ ਵਾਲੀ ਤਸਵੀਰ ਪੋਸਟ ਕਰਕੇ ਉਸਨੇ ਆਫਤ ਹੀ ਬੁਲਾ ਲਈ। ਉਸਨੂੰ ਖ਼ੂਬ ਟਰੋਲ ਕੀਤਾ ਗਿਆ। ਕੁਝ ਦਿਨ ਪਹਿਲਾਂ ਉਸਦੇ ਕਰੀਅਰ ਨੂੰ ਲੈ ਕੇ ਇਕ ਵਿਅਕਤੀ ਨਾਲ ਉਸਦਾ ਕਾਫ਼ੀ ਵਿਵਾਦ ਹੋਇਆ। ਕਈ ਵਾਰ ਪਤੀ ਨਿੱਕ ਜੋਨਸ ਦੀ ਵਜ੍ਹਾ ਨਾਲ ਵੀ ਉਸਨੂੰ ਟਰੋਲ ਕੀਤਾ ਜਾਂਦਾ ਹੈ। ਹਾਲਾਂਕਿ ਅਜਿਹੀਆਂ ਸਾਰੀਆਂ ਟਰੋਲਿੰਗ ਦਾ ਪ੍ਰਿਅੰਕਾ ਉਚਿਤ ਜਵਾਬ ਦਿੰਦੀ ਹੈ। ਕਈ ਵਾਰ ਆਪਣੀਆਂ ਗ਼ਲਤੀਆਂ ਦੀ ਵਜ੍ਹਾ ਨਾਲ ਵੀ ਉਹ ਟਰੋਲ ਹੁੰਦੀ ਹੈ। ਹਾਲ ਹੀ ਵਿਚ ਜਦੋਂ ਉਸਨੇ ਟਵੀਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਤਾਂ ਉਹ ਖ਼ੂਬ ਟਰੋਲ ਹੋਈ।
ਕੁਝ ਦਿਨ ਪਹਿਲਾਂ ਕੰਗਨਾ ਰਣੌਤ ਨੇ ਇਕ ਰਿਪੋਰਟਰ ਤੋਂ ਉਲਟੇ ਸੁਆਲ ਪੁੱਛ ਕੇ ਉਸਨੂੰ ਅਸਹਿਜ ਕੀਤਾ। ਸੋਸ਼ਲ ਮੀਡੀਆ ’ਤੇ ਉਸਦੀ ਟਰੋਲਿੰਗ ਕਰਕੇ ਉਸਨੂੰ ਜੱਜ ਕੀਤਾ ਜਾਣ ਲੱਗਾ। ਉਸਦੀ ਭੈਣ ਰੰਗੋਲੀ ਨੂੰ ਵੀ ਨਹੀਂ ਬਖ਼ਸ਼ਿਆ ਗਿਆ, ਪਰ ਕੰਗਨਾ ਨੇ ਸਭ ਨੂੰ ‘ਜਜਮੈਂਟਲ ਹੈ ਕਿਆ’ ਕਹਿ ਕੇ ਚੁੱਪ ਕਰਵਾ ਦਿੱਤਾ।
ਸ਼ਾਹਰੁਖ਼ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਉਸਨੇ ਇਕ ਮੈਗਜ਼ੀਨ ਦੇ ਕਵਰ ਪੇਜ ਲਈ ਗਲੈਮਰਸ ਤਸਵੀਰਾਂ ਖਿਚਵਾਈਆਂ। ਇਸਦੇ ਬਾਅਦ ਉਸਦੀ ਟਰੋਲਿੰਗ ਸ਼ੁਰੂ ਹੋ ਗਈ ਤਾਂ ਉਸਨੇ ਵੀ ਸੰਖੇਪ ਵਿਚ ਜਵਾਬ ਦੇਣਾ ਸ਼ੁਰੂ ਕੀਤਾ। ਉਸਨੇ ਪੋਸਟ ਕੀਤੀ, ‘ਮੈਨੂੰ ਆਪਣੇ ਕੰਮ ’ਤੇ ਕੋਈ ਅਫ਼ਸੋਸ ਨਹੀਂ ਹੈ, ਪਰ ਉਨ੍ਹਾਂ ਦੀ ਟਰੋਲਿੰਗ ਹੁਣ ਵੀ ਜਾਰੀ ਹੈ।’ ਉਂਜ ਸੁਹਾਨਾ ਜੇਕਰ ਗਲੈਮਰਸ ਦੁਨੀਆਂ ਵਿਚ ਆਉਣ ਲਈ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਤਾਂ ਇਸ ਵਿਚ ਗ਼ਲਤ ਕੀ ਹੈ। ਉਸਦੀ ਗ਼ਲਤੀ ਸਿਰਫ਼ ਇੰਨੀ ਹੀ ਹੈ ਕਿ ਉਹ ਸੈਲੇਬ੍ਰਿਟੀ ਦੀ ਬੇਟੀ ਹੈ ਅਤੇ ਉਸਨੂੰ ਇਹ ਸਭ ਕੁਝ ਆਸਾਨੀ ਨਾਲ ਮਿਲ ਗਿਆ।
ਇਕ ਸੱਜਣ ਹੈ ਕਮਾਲ ਆਰ ਖਾਨ। ਉਸਦਾ ਕਈ ਫ਼ਿਲਮੀ ਹਸਤੀਆਂ ਨਾਲ ਪੰਗਾ ਪੈ ਚੁੱਕਿਆ ਹੈ, ਪਰ ਉਹ ਸੁਧਰਨ ਦਾ ਨਾਂ ਨਹੀਂ ਲੈਂਦਾ। ਸ਼ਾਹਰੁਖ਼ ਖ਼ਾਨ ਨਾਲ ਉਸਦੀ ਜ਼ਰਾ ਵੀ ਨਹੀਂ ਬਣਦੀ। ਉਸਦਾ ਨਾਂ ਲੈ ਕੇ ਉਸਨੇ ਕਈ ਵਾਰ ਬਿਆਨਬਾਜ਼ੀ ਕੀਤੀ ਹੈ, ਜਿਸ ਖ਼ਿਲਾਫ਼ ਫਿਰ ਸ਼ਾਹਰੁਖ਼ ਨੇ ਵੀ ਕੋਈ ਕਸਰ ਨਹੀਂ ਛੱਡੀ। ਉਸਦੇ ਨਿਸ਼ਾਨੇ ’ਤੇ ਆਲੀਆ ਭੱਟ, ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਵਰਗੇ ਕਈ ਸਿਤਾਰੇ ਹਨ। ਆਲੀਆ ਬਾਰੇ ਗ਼ਲਤ ਬਿਆਨਬਾਜ਼ੀ ਕਰਨ ’ਤੇ ਸਿਧਾਰਥ ਨੇ ਉਸਦੀ ਚੰਗੀ ਤਰ੍ਹਾਂ ਰੇਲ ਬਣਾਈ ਸੀ। ਇਕ ਵਾਰ ਸੋਨਾਕਸ਼ੀ ਵੀ ਉਸ ਖ਼ਿਲਾਫ਼ ਬਹੁਤ ਬੋਲੀ ਸੀ।
ਫੈਸ਼ਨ ਦੇ ਮਾਮਲੇ ਵਿਚ ਬਹੁਤ ਖੁੱਲ੍ਹੇ ਦਿਮਾਗ਼ ਦੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਫੈਸ਼ਨ ਸ਼ੂਟਿੰਗ ਦੇ ਬਾਅਦ ਦੀਪਿਕਾ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਈਸ਼ਾ ਗੁਪਤਾ ਨੂੰ ਇਹ ਸੁਣਨਾ ਪੈਂਦਾ ਹੈ ਕਿ ਉਸਦਾ ਰੰਗ ਸਾਂਵਲਾ ਹੈ। ਇਸ ਪ੍ਰਕਾਰ ਹੀ ਪ੍ਰਿਅੰਕਾ ਚੋਪੜਾ ਦੇ ਫੈਸ਼ਨ ਸਟਾਈਲ ਨੂੰ ਬੀਤਿਆ ਹੋਇਆ ਕਿਹਾ ਜਾਂਦਾ ਹੈ।
ਇਹ ਇਕ ਅਜਿਹਾ ਵਿਸ਼ਾ ਹੈ ਜਿਸ ’ਤੇ ਬਹੁਤ ਘੱਟ ਸਿਤਾਰੇ ਹੀ ਟਵੀਟ ਕਰਨਾ ਪਸੰਦ ਕਰਦੇ ਹਨ। ਹੁਣ ਜਿਵੇਂ ਕਿ ਸ਼ਾਹਰੁਖ਼ ਨੂੰ ਇਕ ਵਾਰ ਪੁੱਛਿਆ ਗਿਆ ਕਿ ਫੈਸ਼ਨ ਅਤੇ ਦੂਜੇ ਵਿਸ਼ਿਆਂ ’ਤੇ ਉਹ ਅਕਸਰ ਬੋਲਦੇ ਰਹਿੰਦੇ ਹਨ, ਪਰ ਰੋਹਿੰਗਾ, ਕਸ਼ਮੀਰ ਜਾਂ ਬੰਗਾਲ ਦੇ ਦੰਗਿਆਂ ਬਾਰੇ ਉਹ ਕੁਝ ਨਹੀਂ ਬੋਲਦੇ। ਸ਼ਾਹਰੁਖ਼ ਠਹਿਰਿਆ ਹੋਇਆ ਵਿਅਕਤੀ ਹੈ। ਉਹ ਵਿਵਾਦਾਂ ਤੋਂ ਦੂਰ ਹੀ ਰਹਿਣਾ ਚਾਹੁੰਦਾ ਹੈ। ਇਸ ਲਈ ਉਸਨੇ ਬਹੁਤ ਸੰਤੁਲਿਤ ਜਵਾਬ ਦਿੱਤਾ।
ਇਕ ਵਾਰ ਅਭਿਨੇਤਰੀ ਰਿਚਾ ਚੱਢਾ ਨੇ ਕਹਿ ਦਿੱਤਾ, ‘ਉੱਤਰ ਭਾਰਤ ਨਾਲ ਤਮਿਲਾਂ ਦਾ ਨਹੀਂ, ਪਾਕਿਸਤਾਨ ਦਾ ਜ਼ਿਆਦਾ ਮੇਲ ਹੈ।’ ਇਸ ’ਤੇ ਜਦੋਂ ਉਸਨੂੰ ਟਰੋਲ ਕੀਤਾ ਜਾਣ ਲੱਗਾ ਤਾਂ ਉਸਦਾ ਜਵਾਬ ਸੀ, ‘ਮੈਂ ਤਮਿਲ ਲੋਕਾਂ ਨਾਲ ਇੰਨਾ ਪਿਆਰ ਕਰਦੀ ਹਾਂ ਕਿ ਉਨ੍ਹਾਂ ਦੀ ਭਾਸ਼ਾ ਪੜ੍ਹ ਅਤੇ ਲਿਖ ਸਕਦੀ ਹਾਂ, ਪਰ ਇਸ ਨਾਲ ਤੁਹਾਡਾ ਕੀ? ਬਸ! ਮੈਨੂੰ ਟਰੋਲ ਕਰਦੇ ਰਹੋ।’ ਉਸ ਨੂੰ ਧਮਕੀਆਂ ਮਿਲਣ ਲੱਗੀਆਂ। ਫਿਰ ਰਿਚਾ ਨੇ ਟਵਿੱਟਰ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਹ ਸਭ ਬੰਦ ਹੋਣਾ ਚਾਹੀਦਾ ਹੈ।
ਕੁਝ ਸਮਾਂ ਪਹਿਲਾਂ ਸ੍ਵਰਾ ਭਾਸਕਰ ਕਾਫ਼ੀ ਅਜੀਬ ਸਥਿਤੀ ਵਿਚ ਆ ਗਈ ਸੀ। ‘ਵੀਰੇ ਦੀ ਵੈਡਿੰਗ’ ਦੇ ਇਕ ਬੋਲਡ ਦ੍ਰਿਸ਼ ਨਾਲ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸਦੇ ਬਾਅਦ ਉਹ ਸੋਸ਼ਲ ਮੀਡੀਆ ਵਿਚ ਕਈ ਤਰ੍ਹਾਂ ਦੇ ਸਵਾਲਾਂ ਵਿਚ ਘਿਰ ਗਈ। ਇਕ ਤੋਂ ਬਾਅਦ ਇਕ ਟਰੋਲ ਆਉਣ ਲੱਗਿਆ। ਕਿਸੇ ਨੇ ਕਿਹਾ ਦਾਦੀ ਨਾਲ ਫ਼ਿਲਮ ਦੇਖ ਰਿਹਾ ਸੀ, ਕਿਸੇ ਨੇ ਕਿਹਾ ਨਾਨੀ ਨਾਲ ਫ਼ਿਲਮ ਦੇਖੀ। ਆਖਿਰ ਸ੍ਵਰਾ ਨੇ ਟਵੀਟ ਕੀਤਾ, ‘ਮੈਨੂੰ ਲੱਗਦਾ ਹੈ ਕਿ ਕੋਈ ਵਿਸ਼ੇਸ਼ ਆਈਟੀ ਸੈੱਲ ਦਾਦੀ-ਨਾਨੀ ਨੂੰ ਲੈ ਕੇ ਜਾਣ ਲਈ ਅਲੱਗ ਤੋਂ ਟਿਕਟ ਕੱਟ ਕੇ ਦੇ ਰਿਹਾ ਹੈ। ਲੱਗਦਾ ਹੈ ਟਵੀਟ ਕਰਨ ਲਈ ਵੀ ਖ਼ਰਚਾ ਪਾਣੀ ਮਿਲ ਰਿਹਾ ਹੈ।’
ਟਰੋਲਿੰਗ ਦੀ ਇਹ ਸਮੱਸਿਆ ਸਿਰਫ਼ ਫ਼ਿਲਮੀ ਹਸਤੀਆਂ ਦੀ ਨਹੀਂ ਹੈ। ਦੂਜੀਆਂ ਵੱਡੀਆਂ ਸ਼ਖ਼ਸੀਅਤਾਂ ਯਾਨੀ ਰਾਜਨੇਤਾ ਅਤੇ ਖਿਡਾਰੀ ਖ਼ਾਸਤੌਰ ਨਾਲ ਕ੍ਰਿਕਟ ਨਾਲ ਜੁੜੇ ਲੋਕ ਇਸਦੀ ਲਪੇਟ ਵਿਚ ਖ਼ੂਬ ਆਉਂਦੇ ਹਨ।


Comments Off on ‘ਮਜ਼ਾਹ’ ਦੇ ਸ਼ਿਕਾਰ ਸਿਤਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.