ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਭਾਰਤ ਵੱਲੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Posted On August - 5 - 2019

ਬਾਲਾਸੋਰ, 4 ਅਗਸਤ
ਭਾਰਤ ਨੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਕੁਇਕ ਰਿਐਕਸ਼ਨ ਮਿਜ਼ਾਈਲ ਦੀ ਉੜੀਸਾ ਸਥਿਤ ਚਾਂਦੀਪੁਰ ਨੇੜੇ ਪ੍ਰੀਖਣ ਰੇਂਜ ਤੋਂ ਅੱਜ ਅਜ਼ਮਾਇਸ਼ ਕੀਤੀ। ਦੇਸ਼ ’ਚ ਬਣੀ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਭਾਰਤੀ ਫ਼ੌਜ ਲਈ ਵਿਕਸਤ ਕੀਤਾ ਗਿਆ ਹੈ। ਹਵਾਈ ਰੱਖਿਆ ਪ੍ਰਣਾਲੀ ਦਾ ਪ੍ਰੀਖਣ ਸਵੇਰੇ 11 ਵਜ ਕੇ 05 ਮਿੰਟ ’ਤੇ ਚਲਦੇ ਟਰੱਕ ’ਚੋਂ ਕੀਤਾ ਗਿਆ। ਡੀਆਰਡੀਓ ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਨੂੰ ਕਿਸੇ ਵੀ ਥਾਂ ਤੋਂ ਕਿਸੇ ਵੀ ਮੌਸਮ ’ਚ ਦਾਗ਼ਿਆ ਜਾ ਸਕਦਾ ਹੈ। ਮਿਜ਼ਾਈਲ ਦੀ ਰੇਂਜ 25 ਤੋਂ 30 ਕਿਲੋਮੀਟਰ ਹੈ ਅਤੇ ਇਸ ਦਾ ਪਹਿਲਾ ਪ੍ਰੀਖਣ 4 ਜੂਨ 2017 ’ਚ ਕੀਤਾ ਗਿਆ ਸੀ।

-ਪੀਟੀਆਈ


Comments Off on ਭਾਰਤ ਵੱਲੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.