ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਭਾਰਤ ਨੂੰ ਚੀਨ ਦੇ ਟਾਕਰੇ ਲਈ ਰਣਨੀਤੀ ਤਿਆਰ ਕਰਨ ਦੀ ਲੋੜ: ਐਡਮਿਰਲ ਪ੍ਰਕਾਸ਼

Posted On August - 12 - 2019

ਐਡਮਿਰਲ (ਸੇਵਾਮੁਕਤ) ਅਰੁਣ ਪ੍ਰਕਾਸ਼ ਨਵੀਂ ਦਿੱਲੀ ਵਿਚ 24ਵੇਂ ਪ੍ਰੇਮ ਭਾਟੀਆ ਮੈਮੋਰੀਅਲ ਲੈਕਚਰ ਦਿੰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਅਗਸਤ
ਭਾਰਤ ਦੇ ਕਮਜ਼ੋਰ ਰਣਨੀਤਕ ਸਭਿਆਚਾਰ ਅਤੇ ਸਪਸ਼ਟ ਕੌਮੀ ਸੁਰੱਖਿਆ ਟੀਚਾ ਨਿਰਧਾਰਤ ਕਰਨ ਵਿੱਚ ਅਸਫਲ ਰਹਿਣ ’ਤੇ ਵਰਦਿਆਂ ਸੇਵਾਮੁਕਤ ਜਲ ਸੈਨਾ ਮੁਖੀ ਐਡਮਿਰਲ ਅਰੁਣ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਦੇ ਰੱਖਿਆ ਪ੍ਰਬੰਧ ਨੂੰ ਆਪਣੇ ਆਪ ਨੂੰ ਚੀਨ ਦੇ ਟਾਕਰੇ ਲਈ ਤਿਆਰ-ਬਰ ਤਿਆਰ ਕਰਨਾ ਚਾਹੀਦਾ ਹੈ ਅਤੇ ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਪਾਕਿਸਤਾਨ ਵੱਲ ਆਪਣੇ ਆਪ ਧਿਆਨ ਦਿੱਤਾ ਜਾ ਸਕੇਗਾ।
ਦਿ ਟ੍ਰਿਬਿਊਨ ਦੇ ਸਾਬਕਾ ਮੁੱਖ ਸੰਪਾਦਕ ਪ੍ਰੇਮ ਭਾਟੀਆ ਦੀ ਯਾਦ ਵਿੱਚ 24ਵਾਂ ਭਾਸ਼ਣ ‘ਭਾਰਤ ਨੂੰ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ’ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਡਮਿਰਲ ਪ੍ਰਕਾਸ਼ ਨੇ ਕਿਹਾ ਕਿ ਭਾਰਤ ਨੂੰ ਆਪਣੀ ਕਿਸਮਤ ਆਪ ਘੜ੍ਹਨ ਅਤੇ ਖਿੱਤੇ ਦੀ ਹੋਣੀ ਤੈਅ ਕਰਨ ਲਈ ਗੰਭੀਰ ਯਤਨ ਆਰੰਭਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗੰਭੀਰ ਰਣਨੀਤੀ ਬਣਾਉਣ ਦੀ ਲੋੜ ਹੈ ਅਤੇ ਵਿਦੇਸ਼ ਸੇਵਾਵਾਂ ਕੋਲ ਵਧੇਰੇ ਸ਼ਕਤੀਆਂ ਚਾਹੀਦੀਆਂ ਹਨ। ਇਸ ਲਈ ਪੇਸ਼ੇਵਰ ਰੱਖਿਆ ਮੰਤਰਾਲਾ ਚਾਹੀਦਾ ਹੈ ਅਤੇ ਏਕੀਕ੍ਰਿਤ ਰੱਖਿਆ ਸਟਾਫ ਚਾਹੀਦਾ ਹੈ, ਜੋ ਰਾਜਸੀ ਲੀਡਰਸ਼ਿਪ ਨਾਲ ਮਿਲ ਕੇ ਕੰਮ ਕਰ ਸਕੇ। ਇਸ ਦੇ ਨਾਲ ਨਾਲ ਤਾਕਤਵਰ ਜਲ ਸੈਨਾ ਦੀ ਲੋੜ ਹੈ, ਜੋ ਭਾਰਤੀ ਸਮੁੰਦਰਾਂ ਦੀ ਰੱਖਿਆ ਕਰ ਸਕੇ ਅਤੇ ਇਸ ਦੇ ਨਾਲ ਨਾਲ ਉਹ ਭਾਰਤ ਦੀ ਮਹਾਨ ਸ਼ਕਤੀ ਦਾ ਵੀ ਪ੍ਰਗਟਾਵਾ ਕਰਦੀ ਹੋਵੇ। ਉਨ੍ਹਾਂ ਕਿਹਾ ਕਿ ਚੀਨ ਨਾਲ 1962 ਦੀ ਜੰਗ ਤੋਂ ਬਾਅਦ ਚੀਨ ਦੀ ਸਰਹੱਦ ਉੱਤੇ ਇੱਕ ਵੀ ਗੋਲੀ ਨਹੀਂ ਚੱਲੀ ਪਰ ਚੀਨ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਨੂੰ ਵਰਤਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਇਹ ਸਮੱਸਿਆ ਰਹੀ ਹੈ ਕਿ ਭਾਰਤ ਇੱਕ ਨਿਸ਼ਾਨਾ ਨਾ ਨਿਰਧਾਰਤ ਹੋਣ ਕਾਰਨ ਕਦੇ ਵੀ ਵਧੇਰੇ ਸਰਗਰਮ ਨਹੀਂ ਰਿਹਾ। ਉਨ੍ਹਾਂ ਨੇ ਭਾਰਤ ਦੇ ਥਲ ਸੈਨਾ ਮੁਖੀ ਵੱਲੋਂ ਬਿਨਾਂ ਰੋਕ ਟੋਕ ਦੇ ਦਿੱਤੇ ਜਾ ਰਹੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਉਹ ਦੋ ਫਰੰਟਾਂ ਉੱਤੇ ਲੜਨ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਇਸ਼ਾਰਾ ਸਪਸ਼ਟ ਤੌਰ ਉੱਤੇ ਸਾਡੇ ਗਵਾਂਢੀ ਦੇਸ਼ ਚੀਨ ਅਤੇ ਪਾਕਿਸਤਾਨ ਵੱਲ ਜਾਂਦਾ ਹੈ, ਜਿਨ੍ਹਾਂ ਵਿੱਚ ਭਾਰਤ ਨੂੰ ਚੁਣੌਤੀ ਦੇਣ ਲਈ ਇੱਕ ਨਾਪਾਕ ਗੱਠਜੋੜ ਹੈ। ਸਮਾਗਮ ਦੀ ਪ੍ਰਧਾਨਗੀ ਰਾਜਦੂਤ ਜੀ ਪਾਰਥਾਸਾਰਥੀ ਨੇ ਕੀਤੀ। ਇਸ ਮੌਕੇ ਸ਼ਾਨਦਾਰ ਪੱਤਰਕਾਰੀ ਲਈ ਤਿੰਨ ਪੱਤਰਕਾਰਾਂ ਨੂੰ ਪ੍ਰੇਮ ਭਾਟੀਆ ਪੁਰਸਕਾਰ ਦਿੱਤੇ ਗਏ।


Comments Off on ਭਾਰਤ ਨੂੰ ਚੀਨ ਦੇ ਟਾਕਰੇ ਲਈ ਰਣਨੀਤੀ ਤਿਆਰ ਕਰਨ ਦੀ ਲੋੜ: ਐਡਮਿਰਲ ਪ੍ਰਕਾਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.