ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਭਾਰਤ ਦਾ ਦੂਜਾ ਸਫਲ ਬੱਲੇਬਾਜ਼ ਬਣਿਆ ਵਿਰਾਟ ਕੋਹਲੀ

Posted On August - 13 - 2019

ਪੋਰਟ ਆਫ ਸਪੇਨ, 12 ਅਗਸਤ
ਕਪਤਾਨ ਵਿਰਾਟ ਕੋਹਲੀ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਆਪਣੀ 120 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ ਦੀ ਇਸ ਵੰਨਗੀ ਵਿੱਚ ਸੌਰਭ ਗਾਂਗੁਲੀ ਨੂੰ ਪਛਾੜ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਪਹਿਲੇ ਸਥਾਨ ’ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੈ। ਇਸ ਤੋਂ ਪਹਿਲਾਂ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ 19ਵੀਂ ਦੌੜ ਪੂਰੀ ਕਰਦਿਆਂ ਪਾਕਿਸਤਾਨ ਦੇ ਜਾਵੇਦ ਮੀਆਂਦਾਦ (1930 ਦੌੜਾਂ) ਦਾ 26 ਸਾਲ ਪੁਰਾਣਾ ਰਿਕਾਰਡ ਤੋੜਿਆ।
ਕੋਹਲੀ ਕੈਰੇਬਿਆਈ ਟੀਮ ਖ਼ਿਲਾਫ਼ 35 ਮੈਚਾਂ ਦੀਆਂ 34 ਪਾਰੀਆਂ ਵਿੱਚ 2032 ਦੌੜਾਂ ਬਣਾ ਚੁੱਕਿਆ ਹੈ, ਜੋ ਕਿਸੇ ਇੱਕ ਦੇਸ਼ ਖ਼ਿਲਾਫ਼ ਸਭ ਤੋਂ ਘੱਟ ਪਾਰੀਆਂ ਵਿੱਚ 2000 ਦੌੜਾਂ ਪੂਰੀਆਂ ਕਰਨ ਦਾ ਇਹ ਨਵਾਂ ਰਿਕਾਰਡ ਹੈ। ਇਸ ਮਾਮਲੇ ਵਿੱਚ ਕੋਹਲੀ ਨੇ ਆਪਣੇ ਸਾਥੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ, ਜਿਸ ਨੇ ਆਸਟਰੇਲੀਆ ਖ਼ਿਲਾਫ਼ 37 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ। ਕੋਹਲੀ ਨੇ ਇਸ ਮਗਰੋਂ ਪਿਛਲੀਆਂ 11 ਪਾਰੀਆਂ ਦਾ ਇੰਤਜ਼ਾਰ ਖ਼ਤਮ ਕਰਦਿਆਂ 112 ਗੇਂਦਾਂ ’ਤੇ ਆਪਣਾ 42ਵਾਂ ਸੈਂਕੜਾ ਪੂਰਾ ਕੀਤਾ। ਵੈਸਟ ਇੰਡੀਜ਼ ਖ਼ਿਲਾਫ਼ ਇਹ ਉਸ ਦਾ ਅੱਠਵਾਂ ਅਤੇ ਕਪਤਾਨ ਵਜੋਂ ਛੇਵਾਂ ਸੈਂਕੜਾ ਹੈ, ਜੋ ਕਿ ਰਿਕਾਰਡ ਹੈ। ਆਪਣੀ ਪਾਰੀ ਦੌਰਾਨ ਕੋਹਲੀ ਨੇ ਸੌਰਭ ਗਾਂਗੁਲੀ (11363 ਦੌੜਾਂ) ਨੂੰ ਦੌੜਾਂ ਦੀ ਗਿਣਤੀ ਦੇ ਮਾਮਲੇ ਵਿੱਚ ਪਛਾੜ ਦਿੱਤਾ। ਹੁਣ ਉਹ ਭਾਰਤ ਵੱਲੋਂ ਇੱਕ ਰੋਜ਼ਾ ਵਿੱਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਚਿਨ ਤੇਂਦੁਲਕਰ (18426 ਦੌੜਾਂ) ਮਗਰੋਂ ਦੂਜੇ ਨੰਬਰ ’ਤੇ ਕਾਬਜ਼ ਹੋ ਗਿਆ ਹੈ। ਕੋਹਲੀ ਦੇ ਨਾਮ ਹੁਣ 238 ਮੈਚਾਂ ਵਿੱਚ 11406 ਦੌੜਾਂ ਦਰਜ ਹੋ ਗਈਆਂ ਹਨ ਅਤੇ ਉਹ ਓਵਰਆਲ ਸੂਚੀ ਵਿੱਚ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਪਾਰੀ ਜੋਹਾਨੈੱਸਬਰਗ ਵਿੱਚ 2009 ਚੈਂਪੀਅਨਜ਼ ਟਰਾਫੀ ਵਿੱਚ ਖੇਡੀ ਸੀ, ਜਿਸ ਵਿੱਚ ਉਸ ਨੇ 79 ਦੌੜਾਂ ਬਣਾਈਆਂ ਸਨ। ਇਸ ਟੀਮ ਖ਼ਿਲਾਫ਼ ਉਸ ਨੇ ਪਹਿਲੀ ਸੈਂਕੜੇ ਵਾਲੀ ਪਾਰੀ 2011 ਵਿੱਚ ਵਿਸ਼ਾਖਾਪਟਨਮ ਵਿੱਚ ਖੇਡੀ ਸੀ। ਵੈਸਟ ਇੰਡੀਜ਼ ਦੇ ਖ਼ਿਲਾਫ਼ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਜੁਲਾਈ 2017 ਤੋਂ ਅਕਤੂਬਰ 2018 ਦੌਰਾਨ ਲਗਾਤਾਰ ਚਾਰ ਸੈਂਕੜੇ ਮਾਰੇ। –ਪੀਟੀਆਈ


Comments Off on ਭਾਰਤ ਦਾ ਦੂਜਾ ਸਫਲ ਬੱਲੇਬਾਜ਼ ਬਣਿਆ ਵਿਰਾਟ ਕੋਹਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.