ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ ਤੈਅਸ਼ੁਦਾ ਥਾਂ ’ਤੇ ਹੀ: ਪੀਟੀਐੱਫ

Posted On August - 12 - 2019

ਕਰਾਚੀ, 11 ਅਗਸਤ
ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀਟੀਐੱਫ) ਨੇ ਭਾਰਤ ਖ਼ਿਲਾਫ਼ ਇਸਲਾਮਾਬਾਦ ਵਿੱਚ 14-15 ਸਤੰਬਰ ਨੂੰ ਹੋਣ ਵਾਲੇ ਡੇਵਿਸ ਕੱਪ ਏਸ਼ੀਆ/ਓਸੀਆਨਾ ਗਰੁੱਪ-1 ਮੁਕਾਬਲੇ ਨੂੰ ਕਿਸੇ ਨਿਰਪੱਖ ਥਾਂ ’ਤੇ ਤਬਦੀਲ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਪੀਟੀਐੱਫ ਪ੍ਰਮੁੱਖ ਸਲੀਮ ਸੈਫਉਲ੍ਹਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਫੈਡਰੇਸ਼ਨ ਇਸ ਮੁਕਾਬਲੇ ਦੀ ਮੇਜ਼ਬਾਨੀ ਇਸਲਾਮਾਬਾਦ ਖੇਡ ਕੰਪਲੈਕਸ ਵਿੱਚ ਕਰਵਾਉਣ ਲਈ ਸਾਰੀਆਂ ਤਿਆਰੀਆਂ ਕਰ ਰਿਹਾ ਹੈ। ਸੈਫਉਲ੍ਹਾ ਨੇ ਕਿਹਾ, ‘‘ਅਸੀਂਂ ਮੁਕਾਬਲੇ ਦੀ ਮੇਜ਼ਬਾਨੀ 14-15 ਸਤੰਬਰ ਨੂੰ ਕਰਨ ਦੇ ਆਪਣੇ ਸ਼ੁਰੂਆਤੀ ਪ੍ਰੋਗਰਾਮ ’ਤੇ ਹੀ ਕਾਇਮ ਹਾਂ ਅਤੇ ਮੈਨੂੰ ਭਾਰਤੀ ਟੀਮ ਦੇ ਇਸਲਾਮਾਬਾਦ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’’
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਭਾਰਤ ਸਰਕਾਰ ਵੱਲੋਂ ਮਨਸੂਖ਼ ਕਰਨ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ, ਜਿਸ ਕਾਰਨ ਮੁਕਾਬਲੇ ’ਤੇ ਬੇਯਕੀਨੀ ਦੇ ਬੱਦਲ ਛਾ ਗਏ ਹਨ। ਸਰਬ ਭਾਰਤੀ ਟੈਨਿਸ ਐਸੋਸੀਏਸ਼ਨ (ਏਆਈਟੀਏ) ਨੇ ਕਿਹਾ ਹੈ ਕਿ ਉਹ ਕੌਮਾਂਤਰੀ ਟੈਨਿਸ ਫੈਡਰੇਸ਼ਨ (ਆਈਟੀਐੱਫ) ਤੋਂ ਡੇਵਿਸ ਕੱਪ ਮੁਕਾਬਲਾ ਨਿਰਪੱਖ ਥਾਂ ’ਤੇ ਤਬਦੀਲ ਕਰਨ ਦੀ ਮੰਗ ਕਰੇਗਾ। ਸੈਫਉਲ੍ਹਾ ਨੇ ਭਰੋਸਾ ਦਿੱਤਾ ਕਿ ਭਾਰਤੀ ਟੈਨਿਸ ਟੀਮ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ।
ਸੈਫੂਉਲ੍ਹਾ ਨੇ ਕਿਹਾ ਕਿ ਆਈਟੀਐੱਫ ਨੇ ਮੁਕਾਬਲੇ ਨੂੰ ਨਿਰਪੱਖ ਥਾਂ ’ਤੇ ਤਬਦੀਲ ਕਰਨ ਸਬੰਧੀ ਉਸ ਨਾਲ ਹੁਣ ਤੱਕ ਕੋਈ ਸੰਪਰਕ ਨਹੀਂ ਕੀਤਾ। ਇਸਲਾਮਾਬਾਦ ਵਿੱਚ ਮੁਕਾਬਲੇ ਨੂੰ ਤੈਅ ਪ੍ਰੋਗਰਾਮ ਅਨੁਸਾਰ ਕਰਵਾਉਣ ਲਈ ਪੀਟੀਐੱਫ ਪਹਿਲਾਂ ਹੀ ਸਬੰਧਿਤ ਮੰਤਰਾਲਿਆਂ ਦੇ ਸੰਪਰਕ ਵਿੱਚ ਹੈ। -ਪੀਟੀਆਈ

 


Comments Off on ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ ਤੈਅਸ਼ੁਦਾ ਥਾਂ ’ਤੇ ਹੀ: ਪੀਟੀਐੱਫ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.