ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ‘ਵਿਸਮਾਦੀ ਵਿਸ਼ਵ ਆਰਡਰ’ ਲੋਕ ਅਰਪਣ

Posted On August - 13 - 2019

ਪੁਸਤਕ ਲੋਕ ਅਰਪਣ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ।

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 12 ਅਗਸਤ
ਅੱਜ ਜਦੋਂ ਸਿੱਖ ਪੰਥ ਤੇ ਸਾਰਾ ਵਿਸ਼ਵ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ’ਤੇ ਮਨਾ ਰਿਹਾ ਹੈ ਤਾਂ ਭਾਈ ਹਰਿਸਿਮਰਨ ਸਿੰਘ ਨੇ ਸਿੱਖ ਫ਼ਿਲਾਸਫ਼ੀ ਅਨੁਸਾਰ ਕੌਮੀ ਸਟੇਟ ਮਾਡਲ ਦਾ ਬਦਲਵਾਂ ਵਿਸ਼ਵ ਸੱਭਿਆਚਾਰਾਂ ਦੀ ਇਕਸੁਰਤਾ ਵਾਲਾ ਮਾਡਲ ਦੇ ਕੇ ਸਿੱਖ ਪੰਥ ਦੀ ਵੱਡੀ ਸੇਵਾ ਕੀਤੀ ਹੈ। ਇਹ ਵਿਚਾਰ ਅੱਜ ਇਥੇ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ‘ਵਿਸਮਾਦੀ ਵਿਸ਼ਵ ਆਰਡਰ’ ਨੂੰ ਲੋਕ ਅਰਪਣ ਕਰਨ ਸਮੇਂ ਕਹੇ।
ਇਸ ਤੋਂ ਪਹਿਲਾਂ ਭਾਈ ਹਰਿਸਿਮਰਨ ਸਿੰਘ ਨੇ ਆਪਣੀ ਪੁਸਤਕ ਨੂੰ ਕਰਤਾਰਪੁਰ ਸਾਹਿਬ ਲਾਂਘੇ ਵਜੋਂ ਸਿੱਖ ਫ਼ਿਲਾਸਫ਼ੀ ਨੂੰ ਭਾਰਤ ਤੇ ਵਿਸ਼ਵ ਨਾਲ ਜੋੜਨ ਵਾਲਾ ਦਸਤਾਵੇਜ਼ ਦੱਸਿਆ। ਉਨ੍ਹਾਂ ਭਾਰਤ ਤੇ ਵਿਸ਼ਵ ਦੇ ਹਾਲਾਤ ਸਨਮੁੱਖ ਇਸ ਪੁਸਤਕ ਨੂੰ ਵਿਸ਼ਵ ਨੂੰ ਸੇਧ ਦੇਣ ਵਾਲੀ ਇਕ ਵੱਡੀ ਘਟਨਾ ਵਜੋਂ ਪੰਥ ਨੂੰ ਵਿਚਾਰ ਕਰਨ ਅਤੇ ਦੂਜੇ ਸੱਭਿਆਚਾਰਾਂ ਨਾਲ ਸੰਵਾਦ ਰਚਾਉਣ ਦਾ ਆਧਾਰ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਅੰਗਰੇਜ਼ੀ ਸਣੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਸਵਰਾਜ ਸਿੰਘ ਨੇ ਪੁਸਤਕ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਅੱਜ ਜਦੋਂ ਸਮੁੱਚਾ ਵਿਸ਼ਵ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਤਾਂ ਇਹ ਪੁਸਤਕ ਸਾਰੇ ਸਮਾਜਿਕ ਪ੍ਰਬੰਧਾਂ ਨੂੰ ਦਰਪੇਸ਼ ਸੰਕਟਾਂ ਦੇ ਨਿਵਾਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫ਼ੀ ਅਨੁਸਾਰ ਨਵਾਂ ਵਿਸ਼ਵ ਆਰਡਰ ਸਿਰਜਣ ਵਿਚ ਵੱਡੀ ਭੂਮਿਕਾ ਨਿਭਾਏਗੀ। ਪ੍ਰਿੰ. ਸੁਰਿੰਦਰ ਸਿੰਘ ਨੇ ਪ੍ਰਚਾਰਕਾਂ ਨੂੰ ਇਸ ਪੁਸਤਕ ਤੋਂ ਪ੍ਰੇਰਨਾ ਲੈਣ ਸਬੰਧੀ ਵਿਚਾਰ ਦਿੱਤੇ। ਉਨ੍ਹਾਂ ਨੇ ਵਿਸ਼ਵ ਦੇ ਹੋਰ ਸੱਭਿਆਚਾਰਾਂ, ਵਿਦਵਾਨਾਂ ਨਾਲ ਸਿੱਖ ਪੰਥ ਦਾ ਸੰਵਾਦ ਚਲਾਉਣ ਦੀ ਗੱਲ ਕੀਤੀ। ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੀਫ਼ ਇੰਜ, ਕੁਲਵਿੰਦਰ ਕੌਰ, ਜਥੇਦਾਰ ਸੰਤੋਖ ਸਿੰਘ, ਹਰਦੇਵ ਸਿੰਘ ਦੇਬੀ ਨੇ ਵੀ ਵਿਚਾਰ ਪ੍ਰਗਟ ਕੀਤੇ। ਸੈਮੀਨਾਰ ਵਿਚ ਸਰਬਜੀਤ ਸਿੰਘ ਰੇਨੂੰ, ਪਾਖਰ ਸਿੰਘ ਭੱਠਲ, ਪ੍ਰਿੰ. ਕੇਵਲ ਸਿੰਘ, ਹਰਮਨਜੀਤ ਸਿੰਘ, ਗੁਰਚਰਨ ਕੌਰ, ਰਜਿੰਦਰ ਕੌਰ, ਕੁਲਵੰਤ ਕੌਰ, ਦਲਬੀਰ ਸਿੰਘ ਰਿੰਕੂ, ਮੋਹਨ ਸਿੰਘ ਢਾਹੇ, ਸੁਰਿੰਦਰ ਸਿੰਘ ਮਟੌਰ, ਸਵਰਨ ਸਿੰਘ ਸਣੇ ਹੋਰ ਪਤਵੰਤੇ ਹਾਜ਼ਰ ਸਨ।


Comments Off on ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ‘ਵਿਸਮਾਦੀ ਵਿਸ਼ਵ ਆਰਡਰ’ ਲੋਕ ਅਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.