ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਭਰਾ ਹੀ ਨਿਕਲਿਆ ਭਰਾ ਦਾ ਕਾਤਲ

Posted On August - 12 - 2019

ਪੁਲੀਸ ਵੱਲੋਂ ਪਿਤਾ ਦੀ ਸ਼ਿਕਾਇਤ ’ਤੇ ਪੰਜ ਦੋਸਤਾਂ ਖ਼ਿਲਾਫ਼ ਕੀਤਾ ਗਿਆ ਸੀ ਕੇਸ ਦਰਜ

ਰਾਜਵਿੰਦਰ ਸਿੰਘ ਰੌਂਤਾ
ਨਿਹਾਲ ਸਿੰਘ ਵਾਲਾ, 11 ਅਗਸਤ

ਡੀਐਸਪੀ ਮਨਜੀਤ ਸਿੰਘ, ਥਾਣਾ ਮੁਖੀ ਲਛਮਣ ਸਿੰਘ ਢਿੱਲੋਂ ਤੇ ਪੁਲੀਸ ਮੁਲਾਜ਼ਮਾਂ ਨਾਲ ਮੁਲਜ਼ਮ।

28 ਜੁਲਾਈ ਨੂੰ ਪਿੰਡ ਦੀਨਾ ਸਾਹਿਬ ਵਿੱਚ ਕਤਲ ਹੋਏ ਅੰਮ੍ਰਿਤਪਾਲ ਸਿੰਘ ਦੇ ਕਾਤਲ ਉਸ ਦੇ ਪੰਜ ਦੋਸਤ ਨਹੀਂ ਸਗੋਂ ਉਸ ਦਾ ਸਕਾ ਭਰਾ ਹੀ ਨਿਕਲਿਆ। ਜ਼ਿਲ੍ਹਾ ਪੁਲੀਸ ਮੁਖੀ ਅਮਰਜੀਤ ਸਿੰਘ ਬਾਜਵਾ ਦੀ ਹਦਾਇਤਾਂ ’ਤੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਬਣਾਈ ਗਈ ਸੀ ਜਿਸ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ। ਡੀਐਸਪੀ ਮਨਜੀਤ ਸਿੰਘ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦੱਸਿਆ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਮੰਦਰ ਸਿੰਘ ਦੇ ਬਿਆਨਾਂ ’ਤੇ ਅੰਮ੍ਰਿਤਪਾਲ ਸਿੰਘ ਦੇ ਪੰਜ ਦੋਸਤਾਂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਰੂਪੀ, ਜਗਜੀਤ ਮੰਗੂ ਤੇ ਗੁਰਦੀਪ ਸਿੰਘ ਖਿਲਾਫ਼ ਕੇਸ 125 ਦਰਜ ਕੀਤਾ ਗਿਆ ਸੀ। ਬਰੀਕੀ ਨਾਲ ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਕਤਲ ਅੰਮ੍ਰਿਤਪਾਲ ਦੇ ਪੰਜ ਸਾਥੀਆਂ ਨੇ ਨਹੀਂ ਸਗੋਂ ਉਸ ਦੇ ਵੱਡੇ ਅੰਮ੍ਰਿਤਧਾਰੀ ਭਰਾ ਸਤਿਨਾਮ ਸਿੰਘ ਨੇ ਆਪਣੀ ਕਿਰਪਾਨ ਨਾਲ ਕੀਤਾ ਸੀ। ਕਿਰਪਾਨ ਵੱਜਣ ਪਿੱਛੋਂ ਅੰਮ੍ਰਿਤਪਾਲ ਸਿੰਘ ਜ਼ਖਮੀ ਹਾਲਤ ਵਿੱਚ ਘਰੋਂ ਬਾਹਰ ਜਾ ਕੇ ਡਿੱਗ ਪਿਆ ਅਤੇ ਉਸ ਦੇ ਘਰਦਿਆਂ ਨੇ ਕਹਾਣੀ ਨੂੰ ਹੋਰ ਮੋੜ ਦੇ ਦਿੱਤਾ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਦੋਸਤ ਨਸ਼ੇ ਪੱਤੇ ਦੇ ਸ਼ੌਂਕੀ ਸਨ, ਘਰ ਵਾਲੇ ਇਨ੍ਹਾਂ ਨਾਲ ਰਹਿਣ ਤੋਂ ਅੰਮ੍ਰਿਤਪਾਲ ਨੂੰ ਵਰਜਦੇ ਸਨ। ਅੰਮ੍ਰਿਤਪਾਲ ਘਰਦਿਆਂ ਦੇ ਆਖੇ ਨਹੀਂ ਲੱਗਦਾ ਸੀ ਉਸ ਰਾਤ ਵੀ ਅੰਮ੍ਰਿਤਪਾਲ ਸਿੰਘ ਦਾ ਆਪਣੇ ਇਸ ਭਰਾ ਪੈਸਿਆਂ ਕਰਕੇ ਝਗੜਾ ਹੋ ਗਿਆ। ਸਤਨਾਮ ਸਿੰਘ ਨੇ ਆਪਣੀ ਕਿਰਪਾਨ ਅੰਮ੍ਰਿਤਪਾਲ ਦੀ ਵੱਖੀ ਵਿੱਚ ਖੁਭੋ ਦਿੱਤੀ ਜਿਸ ਨਾਲ ਘਰੋਂ ਬਾਹਰ ਜਾ ਕੇ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ।


Comments Off on ਭਰਾ ਹੀ ਨਿਕਲਿਆ ਭਰਾ ਦਾ ਕਾਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.