ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਬੈਡਮਿੰਟਨ ਵਿਸ਼ਵ ਚੈਂਪੀਅਨ ਬਣੀ ਪੀਵੀ ਸਿੰਧੂ

Posted On August - 31 - 2019

ਜਤਿੰਦਰ ਬੀਰ ਸਿੰਘ ਨੰਦਾ
ਸਵਿਟਜ਼ਰਲੈਂਡ ਵਿਚ ਹੋਏ ਬੈਡਮਿੰਟਨ ਵਿਸ਼ਵ ਚੈਂਪੀਅਨ ਵਿਚ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਵਿਚ ਵਿਸ਼ਵ ਚੈਂਪੀਅਨ ਬਣ ਕੇ ਭਾਰਤ ਲਈ ਇਸ ਖੇਡ ਵਿਚ ਇਤਿਹਾਸ ਰਚਿਆ ਹੈ। ਉਸ ਨੇ ਪਿਛਲੀ ਵਾਰ ਦੇ ਚਾਂਦੀ ਦੇ ਮੈਡਲ ਨੂੰ ਸੋਨੇ ’ਚ ਬਲਦਿਆ। ਇਸ ਇਤਿਹਾਸਕ ਜਿੱਤ ਨਾਲ ਖੇਡ ਪ੍ਰੇਮੀਆਂ ਦੇ ਮਨ ਵਿਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਵਿਚ ਫਿਰ ਇਹ ਆਸ ਜਾਗ ਪਈ ਹੈ ਕਿ ਭਾਰਤ ਬੈਡਮਿੰਟਨ ਦੀ ਖੇਡ ਵਿਚ ਸੋਨੇ ਦਾ ਮੈਡਲ ਪ੍ਰਾਪਤ ਕਰ ਸਕਦਾ ਹੈ। ਮਾਹਿਰ ਹੁਣ ਮੰਨ ਰਹੇ ਹਨ ਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਇਸ ਟੁੂਰਨਾਮੈਂਟ ’ਚ ਸਿੰਧੂ ਨੇ ਕੀਤਾ ਹੈ ਉਹ ਇਸ ਪ੍ਰਕਾਰ ਦੀ ਖੇਡ ਨਾਲ ਓਲੰਪਿਕ ਵੀ ਜਿੱਤ ਸਕਦੀ ਹੈ। ਇਸ ਵਿਸ਼ਵ ਕੱਪ ਵਿਚ ਜਿਸ ਤਰ੍ਹਾਂ ਦਾ ਹਮਲਾਵਰ ਖੇਡ ਦਾ ਦਿਖਾਵਾ ਸਿੰਧੂ ਨੇ ਕੀਤਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਸਿੰਧੂ ਨੇ ਮੈਚ ਨੂੰ ਇਕਤਰਫਾ ਬਣਾ ਕੇ ਕੇਵਲ 37 ਮਿੰਟਾਂ ਵਿਚ ਹੀ ਮੈਚ ਮੁਕਾ ਕੇ ਇਹ ਤਾਜ ਹਾਸਲ ਕੀਤਾ।
ਜਦੋਂ ਮੈਚ ਸ਼ੁਰੂ ਹੋਇਆ ਤਾਂ ਸਿੰਧੂ ਨੇ ਛੇਤੀ ਨਾਲ ਅਗੇਤ ਪ੍ਰਾਪਤ ਕਰ ਲਈ ਤੇ ਸਕੋਰ ਪਹਿਲਾਂ 8-1 ਹੋਇਆ ਇਹ ਮੱਧ ਵਿਚ ਜਾ ਕੇ 11-2 ਹੋ ਗਿਆ। ਵਿਸ਼ਵ ਦੀ ਨੰਬਰ 4 ਖਿਡਾਰਨ ਨੇ ਕਈ ਯਤਨ ਕੀਤੇ ਪਰ ਸਫ਼ਲਤਾ ਨਾ ਮਿਲੀ। ਓਕੋਹਾਰਾ ਦਾ ਨੈੱਟ ਦੇ ਨੇੜੇ ਖੇਡ ਵਿਚ ਕੋਈ ਸਾਨੀ ਨਹੀਂ ਸੀ, ਪਰ ਇਸ ਹੁਨਰ ਦਾ ਵੀ ਕੋਈ ਲਾਭ ਨਾ ਲੈ ਸਕੀ। ਕੇਵਲ 16 ਮਿੰਟਾਂ ਵਿਚ ਉਸ ਨੇ ਪਹਿਲੀ ਗੇਮ ਆਪਣੇ ਨਾ ਕਰ ਲਈ। ਦੂਜੀ ਗੇਮ ਵਿਚ ਜਿਸ ਗੱਲ ਦੀ ਉਮੀਦ ਸੀ ਕਿ ਜਾਪਾਨ ਦੀ ਓਕੋਹਾਰਾ ਵਾਪਸੀ ਕਰੇਗੀ ਪਰ ਅਜਿਹਾ ਹੋਇਆ ਨਾ। ਦੋਵੇਂ ਵਾਰ ਇਕੋ ਜਿਹੀ ਸ਼ੈਲੀ ਨਾਲ ਖੇਡਦੇ ਹੋਏ ਭਾਰਤੀ ਖਿਡਾਰਨ ਨੇ 21-7, 21-7 ਦੇ ਫ਼ਰਕ ਨਾਲ ਜਿੱਤ ਲਈਆਂ। ਇਸ ਖੇਤਰ ਵਿਚ ਪਿਛਲੇ 36 ਸਾਲਾਂ ਤੋਂ ਮੁਲਕ ਨੂੰ ਸੋਨ ਤਗਮਾ ਨਹੀਂ ਸੀ ਮਿਲਿਆ। ਉਸ ਨੇ ਆਪਣੀ ਮਾਂ ਦੇ ਜਨਮ ਦਿਨ ਵਾਲੇ ਦਿਨ ਇਹ ਤੋਹਫਾ ਮੁਲਕ ਦੇ ਨਾਂ ਕੀਤਾ। ਵਿਸ਼ਵ ਦੀ ਪੰਜ ਨੰਬਰ ਖਿਡਾਰਨ ਸਿੰਧੂ ਦਾ ਇਹ ਪਹਿਲਾ ਵਿਸ਼ਵ ਕੱਪ ਵਿਚ ਉਸ ਲਈ ਤੇ ਭਾਰਤ ਲਈ ਸੋਨ ਤਮਗਾ ਬਣਿਆ।
ਬੈਡਮਿੰਟਨ ਵਿਚ ਪਿੱਛਲੇ ਕੁਝ ਸਮੇਂ ਤੋਂ ਉਲਟ ਫੇਰ ਦੇਖਣ ਨੂੰ ਮਿਲ ਰਹੇ ਸਨ। ਇਸ ਸਾਲ ਵਿਸ਼ਵ ਚੈਂਪੀਅਨ ਵਿਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪ੍ਰਣਯ ਕੁਮਾਰ ਨੇ ਦਿਖਾਇਆ ਹੈ ਉਹ ਤਾਰੀਫ਼ ਦੇ ਕਾਬਲ ਹੈ। ਉਸ ਨੇ ਚੀਨ ਦੇ ਲਿਨ ਡੇਨ ਜਿਸ ਨੇ ਦੋ ਵਾਰ ਓਲੰਪਿਕ ਵਿਚ ਸੋਨੇ ਦਾ ਮੇਡਲ ਆਪਣੇ ਨਾਂ ਕੀਤੇ ਹਨ, ਨੂੰ ਖੇਡ ਦੇ ਸ਼ੁਰੂ ਵਿਚ ਹਰਾ ਕੇ ਵੱਡਾ ਉਲਟ ਫੇਰ ਕੀਤਾ ਹੈ। ਪ੍ਰਣਯ ਨੇ ਲਿਨ ਡੇਨ ਨੂੰ 21-11, 13-21, 21-7 ਨਾਲ ਕਰਾਰੀ ਹਾਰ ਦਿੱਤੀ। ਪ੍ਰਣਯ ਨੇ ਪਹਿਲਾਂ ਲਿਨ ਡੇਨ ਨੂੰ ਮਲੇਸ਼ੀਆ ਓਪਨ ਵਿਚ ਕਰਾਰੀ ਹਾਰ ਦਿੱਤੀ ਸੀ। ਦੁਨੀਆਂ ਵਿਚ ਕਦੇ ਨੰਬਰ ਇਕ ਰਹੇ ਲਿਨ ਡੇਨ ਨੂੰ ਖੇਡ ਵਿਚ ਨੇੜੇ ਵੀ ਨਹੀਂ ਆਉਣ ਦਿੱਤਾ।
ਪੁਰਸ਼ ਡਬਲਜ਼ ਵਿਚ ਭਾਰਤ ਦੇ ਸਿੱਕੀ ਰੈਡੀ ਅਤੇ ਚਿਰਾਗ ਸ਼ੈਟੀ ਨੇ ਚੀਨ ਦੀ ਜੋੜੀ ਨੂੰ ਹਰਾ ਕੇ ਕ ਤਹਿਲਕਾ ਮਚਾ ਦਿੱਤਾ ਹੈ। ਦੁਨੀਆਂ ਵਿਚ ਸਾਰੇ ਦੇਸ਼ਾਂ ਵਿਚੋਂ ਏਸ਼ੀਆ ਦੀ ਇਸ ਖੇਡ ਵਿਚ ਸਦਾ ਸਰਦਾਰੀ ਰਹੀ ਹੈ। ਭਾਰਤ ਦੀ ਸਥਿਤੀ ਏਸ਼ੀਆ ਦੇ ਪਹਿਲੇ ਪੰਜ ਦੇਸ਼ਾਂ ਵਿਚ ਆਉਂਦੀ ਹੈ।


Comments Off on ਬੈਡਮਿੰਟਨ ਵਿਸ਼ਵ ਚੈਂਪੀਅਨ ਬਣੀ ਪੀਵੀ ਸਿੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.