ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ

Posted On August - 19 - 2019

ਨਵੀਂ ਦਿੱਲੀ, 18 ਅਗਸਤ
ਸੀਬੀਆਈ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਤੀਜੇ ਅਤੇ ਮੋਜਰ ਬੀਅਰ ਦੇ ਤਤਕਾਲੀ ਕਾਰਜਕਾਰੀ ਡਾਇਰੈਕਟਰ ਰਤੁਲ ਪੁਰੀ ਨੂੰ 354 ਕਰੋੜ ਰੁਪਏ ਦੇ ਬੈਂਕ ਫੰਡ ਘੁਟਾਲੇ ਦੇ ਮਾਮਲੇ ’ਚ ਨਾਮਜ਼ਦ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਪੁਰੀ ਦੇ ਨਾਲ ਕੰਪਨੀ ਅਤੇ ਚਾਰ ਹੋਰ ਡਾਇਰੈਕਟਰਾਂ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਜੰਸੀ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਕੰਪਨੀ ਦੇ ਦਫ਼ਤਰਾਂ ਅਤੇ ਮੁਲਜ਼ਮ ਡਾਇਰੈਕਟਰਾਂ ਦੀ ਰਿਹਾਇਸ਼ਾਂ ’ਤੇ ਛਾਪੇ ਮਾਰੇ ਗਏ। ਨਾਮਜ਼ਦ ਮੁਲਜ਼ਮਾਂ ਵਿੱਚ ਮੋਜਰ ਬੀਅਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਪੁਰੀ, ਡਾਇਰੈਕਟਰ ਨੀਤਾ ਪੁਰੀ, ਸੰਜੇ ਜੈਨ ਅਤੇ ਵਿਨੀਤ ਸ਼ਰਮਾ ਸ਼ਾਮਲ ਹਨ। ਸੀਬੀਆਈ ਵੱਲੋਂ ਉਨ੍ਹਾਂ ਨੂੰ ਛੇਤੀ ਹੀ ਪੁੱਛਿਗੱਛ ਲਈ ਸੱਦਿਆ ਜਾ ਸਕਦਾ ਹੈ। -ਪੀਟੀਆਈ


Comments Off on ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.