ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਬੀਐੱਸਸੀ (ਨਰਸਿੰਗ) ਦਾਖਲਾ ਪ੍ਰੀਖਿਆ ਲਈ ਨਵੀਂ ਤਰੀਕ ਐਲਾਨੀ

Posted On August - 14 - 2019

ਕੁਲਦੀਪ ਸਿੰਘ
ਚੰਡੀਗੜ੍ਹ, 13 ਅਗਸਤ
ਪੀਜੀਆਈ ਵੱਲੋਂ ਬੀਐੱਸਸੀ ਨਰਸਿੰਗ ਦੇ ਚਾਰ ਸਾਲਾ ਕੋਰਸ ਵਾਸਤੇ 11 ਅਗਸਤ ਨੂੰ ਲਈ ਜਾ ਚੁੱਕੀ ਦਾਖਲਾ ਪ੍ਰੀਖਿਆ ਦਾ ਅੱਜ ਨਤੀਜਾ ਐਲਾਨਿਆ ਜਾਣਾ ਸੀ ਜੋ ਕਿ ਰੱਦ ਕਰ ਦਿੱਤਾ ਗਿਆ ਹੈ। ਪੀਜੀਆਈ ਪ੍ਰਸ਼ਾਸਨ ਮੁਤਾਬਕ ਹੁਣ ਦਾਖਲਾ ਪ੍ਰੀਖਿਆ ਲੈਣ ਲਈ ਅਗਲੀ ਤਾਰੀਕ 25 ਅਗਸਤ ਰੱਖੀ ਗਈ ਹੈ ਜਿਸ ਦਾ ਨਤੀਜਾ 26 ਅਗਸਤ ਨੂੰ ਦੁਪਹਿਰ 2 ਵਜੇ ਐਲਾਨਿਆ ਜਾਵੇਗਾ। ਉਸ ਉਪਰੰਤ ਪ੍ਰੀਖਿਆ ਵਿਚ ਸਫ਼ਲ ਹੋਣ ਵਾਲੇ ਪ੍ਰੀਖਿਆਰਥੀਆਂ ਲਈ 29 ਅਗਸਤ ਨੂੰ ਸਵੇਰੇ 11 ਵਜੇ ਪੀਜੀਆਈ ਦੇ ਭਾਰਗਵਾ ਆਡੀਟੋਰੀਅਮ ਵਿਚ ਕੌਂਸਲਿੰਗ ਕੀਤੀ ਜਾਵੇਗੀ। ਇੰਸਟੀਚਿਊਟ ਪ੍ਰਬੰਧਨ ਵੱਲੋਂ ਸਾਰੇ ਪ੍ਰੀਖਿਆਰਥੀਆਂ ਨੂੰ ਪੀਜੀਆਈ ਦੀ ਵੈੱਬਸਾਈਟ ਤੋਂ ਤਾਜ਼ਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਪਹਿਲਾਂ ਲਈ ਜਾ ਚੁੱਕੀ ਦਾਖਲਾ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਬਾਰੇ ਪੀਜੀਆਈ ਨੇ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦਿੱਤਾ ਹੈ।


Comments Off on ਬੀਐੱਸਸੀ (ਨਰਸਿੰਗ) ਦਾਖਲਾ ਪ੍ਰੀਖਿਆ ਲਈ ਨਵੀਂ ਤਰੀਕ ਐਲਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.