ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬਾਲ ਕਿਆਰੀ

Posted On August - 10 - 2019

ਚੂਹਾ
ਸਾਡੇ ਘਰ ਵੜ ਆਇਆ ਚੂਹਾ
ਖੁੱਲ੍ਹਾ ਰਹਿ ਗਿਆ ਜਦ ਬੂਹਾ।
ਸ਼ਕਲ ਤੋਂ ਲੱਗੇ ਬਹੁਤ ਉਦਾਸ
ਸੰਗੀ ਸਾਥੀ ਕੋਈ ਨਹੀਂ ਸਾਥ।
ਸ਼ੋਰ ਮਚਾਉਣ ਲੱਗਾ ਦਿਨ ਰਾਤ
ਕੁਤਰ ਦਿੱਤੇ ਜ਼ਰੂਰੀ ਕਾਗਜ਼ਾਤ।
ਕੱਢਣ ਲਈ ਬੜਾ ਲਾਇਆ ਜ਼ੋਰ
ਭੱਜ ਕੇ ਲੁਕ ਜਾਏ ਕਿਧਰੇ ਹੋਰ।
ਮਿਆਊਂ ਮਿਆਊਂ ਕਰ ਲਿਆ ਵੇਖ
ਭੋਰਾ ਉਸਨੂੰ ਨਾ ਲੱਗਿਆ ਸੇਕ।
ਆ ਜਾਂਦਾ ਜਦ ਵਿਚ ਰਸੋਈ
ਮੰਮੀ ਡਰ ਨਾਲ ਜਾਵੇ ਰੋਈ।
ਦੁਖੀ ਹੋ ਪਿੰਜਰਾ ਲਗਾਇਆ
ਪਾ ਬੁਰਕੀ ਉਸਨੂੰ ਫਸਾਇਆ।
‘ਮੋਹੀ’ ਛੱਡ ਆਇਆ ਖੁੱਲ੍ਹੇ ਰਾਹ
ਸਭ ਨੂੰ ਆਇਆ ਚੈਨ ਦਾ ਸਾਹ।
ਚਮਨਦੀਪ ਸ਼ਰਮਾ

 

ਮੋਬਾਈਲ
ਪੰਜਾਬੀ ਸੱਭਿਆਚਾਰ ਦੀ ਯਾਦ ਮੈਂ ਕਰਾਵਾਂ
ਮੱਕੀ ਦੀ ਰੋਟੀ ਸਾਗ ਸਰੋਂ ਦਾ ਮੈਂ ਖਾਵਾਂ।
ਅੱਜ ਕੱਲ੍ਹ ਬੜੇ ਅਜੀਬ ਵਰਤਾਰੇ
ਬਿਮਾਰੀਆਂ ਨੇ ਜਕੜੇ ਲੋਕ ਨੇ ਸਾਰੇ।
ਪੀਜ਼ਾ, ਬਰਗਰ ਨੇ ਲੱਗਦੇ ਚੰਗੇ
ਖਾ ਕੇ ਲੈਂਦੇ ਸਿਹਤ ਨਾਲ ਪੰਗੇ।
ਗਿੱਧਾ, ਭੰਗੜਾ ਲੋਕ ਨਾਚ ਪਿਆਰੇ
ਨਵੇਂ ਜਹਾਨ ਵਿਚ ਭੁੱਲਗੇ ਸਾਰੇ।
ਅਖਾੜੇ ਵਿਚ ਪਹਿਲਵਾਨ ਸੀ ਗੱਜਦੇ
ਅੱਜ ਕੱਲ੍ਹ ਬੱਚੇ ਬਹੁਤ ਨੇ ਥੱਕਦੇ।
ਸਿਹਤਮੰਦ ਜੇ ਰਹਿਣਾ ਹੈ
ਤਾਂ ਇਕੋ ਮੇਰਾ ਕਹਿਣਾ ਹੈ।
ਬਿਨਾਂ ਮੋਬਾਈਲ ਤੋਂ ਰਹਿਣਾ ਹੈ
ਬਿਨਾਂ ਮੋਬਾਈਲ ਤੋਂ ਰਹਿਣਾ ਹੈ।
-ਲਵਪ੍ਰੀਤ ਕੌਰ,
ਜਮਾਤ ਨੌਵੀਂ, ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਝਨੇੜੀ (ਸੰਗਰੂਰ)

ਕਿਤਾਬਾਂ
ਗਿਆਨ ਦਾ ਭੰਡਾਰ ਕਿਤਾਬਾਂ
ਜ਼ਿੰਦਗੀ ਦਾ ਸ਼ਿੰਗਾਰ ਕਿਤਾਬਾਂ।
ਲਿਖਾਉਣ ਕਿਤਾਬਾਂ, ਸਿਖਾਉਣ ਕਿਤਾਬਾਂ
ਜੀਵਨ ਸਾਡਾ ਬਣਾਉਣ ਕਿਤਾਬਾਂ।
ਪੜ੍ਹਾਂ ਕਿਤਾਬਾਂ ਆਵੇ ਗਿਆਨ
ਸਾਹਿਤ ਵੱਲ ਮੈਂ ਲਾਵਾਂ ਧਿਆਨ।
ਪੜ੍ਹ ਲਿਖ ਉੱਚੀ ਮੰਜ਼ਿਲ ਪਾਓ
ਮੰਜ਼ਿਲ ’ਤੇ ਲੈ ਜਾਣ ਕਿਤਾਬਾਂ।
ਰੁੱਖ ਦੇ ਪੱਤਿਆਂ ਵਾਂਗ ਵਧੇ ਗਿਆਨ
ਕਿਤਾਬਾਂ ਵੱਲ ਜੇ ਹੋਵੇ ਧਿਆਨ।
ਗਿਆਨ ਦਾ ਭੰਡਾਰ ਕਿਤਾਬਾਂ
ਸੁੱਖਾਂ ਦੀ ਵੀ ਖਾਨ ਕਿਤਾਬਾਂ।
ਆਓ ਬੱਚਿਓ ਕਿਤਾਬਾਂ ਪੜ੍ਹੀਏ
ਜ਼ਿੰਦਗੀ ’ਚ ਕੁਝ ਵੱਖਰਾ ਕਰੀਏ।
-ਮਨਦੀਪ ਕੌਰ,
ਜਮਾਤ, ਅੱਠਵੀਂ ਸਰਕਾਰੀ ਹਾਈ ਸਕੂਲ, ਉਗਰਾਹਾਂ (ਸੰਗਰੂਰ)।


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.