ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਬਾਲ ਕਲਾਕਾਰ ਅਨਮੋਲ ਵਰਮਾ

Posted On August - 3 - 2019

ਅਕਸ ਮਹਿਰਾਜ

ਬਾਲ ਕਲਾਕਾਰ ਅਨਮੋਲ ਵਰਮਾ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਵਿਚ ਚੰਗੀ ਪਛਾਣ ਰੱਖਦਾ ਹੈ। ਦਰਜਨ ਤੋਂ ਵੱਧ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਇਸ ਨੰਨ੍ਹੇ ਅਦਾਕਾਰ ਨੇ ਆਪਣੀ ਅਦਾਕਾਰੀ ਨਾਲ ਇਹ ਬਾਖ਼ੂਬੀ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਭਵਿੱਖ ਦਾ ਨਾਮੀਂ ਸਿਤਾਰਾ ਹੈ। ਫ਼ਿਲਮਾਂ ਦੇ ਨਾਲ ਨਾਲ ਕਈ ਨਾਟਕਾਂ ਵਿਚ ਦਮਦਾਰ ਭੂਮਿਕਾ ਨਿਭਾ ਚੁੱਕਿਆ ਇਹ ਬੱਚਾ ਵਧੀਆ ਐਂਕਰ ਵੀ ਹੈ। ਉਸਦੀ ਹਾਜ਼ਰ ਜੁਆਬੀ ਤੇ ਆਤਮਵਿਸ਼ਵਾਸ ਦਾ ਕੋਈ ਜਵਾਬ ਨਹੀਂ। ਉਸਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ ਵਿਚ ਅਜਿਹੀ ਜਗ੍ਹਾ ਬਣਾਈ ਹੈ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚ ਉਸ ਲਈ ਉਚੇਚੇ ਤੌਰ ’ਤੇ ਕਿਰਦਾਰ ਲਿਖੇ ਜਾਂਦੇ ਹਨ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਨਕਸਰ ਚੀਮਾ ਮੰਡੀ ਦੇ ਰਾਜੂ ਵਰਮਾ ਦੇ ਘਰ ਦੇ ਚਿਰਾਗ ਇਸ ਬਾਲ ਕਾਲਕਾਰ ਨੂੰ ਅਦਾਕਾਰੀ ਦੀ ਚਿਣਗ ਘਰ ਤੋਂ ਹੀ ਲੱਗੀ ਹੈ। ਉਸਦੇ ਪਿਤਾ ਪੰਜਾਬੀ ਫ਼ਿਲਮਾਂ ਦੇ ਚਰਚਿਤ ਲੇਖਕ ਹਨ। ਜਿਸ ਵੇਲੇ ਅਨਮੋਲ ਵਰਮਾ ਨੇ ਪਹਿਲੀ ਵਾਰ ਫ਼ਿਲਮ ਵਿਚ ਕੰਮ ਕੀਤਾ, ਉਸ ਵੇਲੇ ਉਸਦੇ ਪਿਤਾ ਇਸ ਖੇਤਰ ਵਿਚ ਸੰਘਰਸ਼ ਕਰ ਰਹੇ ਸਨ। ਅਨਮੋਲ ਦੀ ਕਿਸਮਤ ਚਮਕਣ ਦੇ ਨਾਲ ਨਾਲ ਉਸਦੇ ਪਿਤਾ ਦੀ ਵੀ ਅਜਿਹੀ ਕਿਸਮਤ ਚਮਕੀ ਕਿ ਉਹ ਅੱਜ ਪੰਜਾਬੀ ਸਿਨਮਾ ਦੇ ਨਾਮੀਂ ਲੇਖਕ ਹਨ।
ਗਿੱਪੀ ਗਰੇਵਾਲ ਦੀ ਬਹੁ ਚਰਚਿਤ ਫ਼ਿਲਮ ‘ਅਰਦਾਸ’ ਜ਼ਰੀਏ ਸਭ ਤੋਂ ਪਹਿਲਾਂ ਨਜ਼ਰਾਂ ਵਿਚ ਆਏ ਅਨਮੋਲ ਨੇ ਇਸ ਫ਼ਿਲਮ ਜ਼ਰੀਏ ਦਰਸ਼ਕਾਂ ਨੂੰ ਬੇਹੱਦ ਭਾਵੁਕ ਕੀਤਾ। ਪੰਜਾਬੀ ਫ਼ਿਲਮ ‘ਆਟੇ ਦੀ ਚਿੜੀ’ ਵਿਚ ਉਸਦੀ ਅਦਾਕਾਰੀ ਵੀ ਕਮਾਲ ਦੀ ਸੀ। ‘ਦਿਲਦਾਰੀਆਂ’, ‘ਦੁੱਲਾ ਵੈਲੀ’, ‘ਬੰਬੂਕਾਟ’, ‘ਕੁੜਮਾਈਆਂ’, ‘ਲਾਵਾਂ ਫੇਰੇ’ ਅਤੇ ‘ਚੰਨਾ ਮੇਰਿਆ’ ਵਰਗੀਆਂ ਫ਼ਿਲਮਾਂ ਵਿਚ ਆਪਣੀ ਹਾਜ਼ਰੀ ਲਗਵਾ ਚੁੱਕਾ ਅਨਮੋਲ ਭਾਰਤ ਅਤੇ ਕੈਨੇਡਾ ਸਮੇਤ ਕਈ ਹੋਰ ਮੁਲਕਾਂ ਵਿਚ ਸਟੇਜ ਸ਼ੋਅਜ਼ ਦਾ ਹਿੱਸਾ ਵੀ ਬਣ ਚੁੱਕਿਆ ਹੈ। ਪੜ੍ਹਾਈ ਦੇ ਨਾਲ ਨਾਲ ਅਦਾਕਾਰੀ ਕਰ ਰਿਹਾ ਅਨਮੋਲ ਅੱਜ ਕੱਲ੍ਹ ਆਪਣੇ ਪਿਤਾ ਦੀ ਲਿਖੀ ਪੰਜਾਬੀ ਫ਼ਿਲਮ ‘ਬੂ ਮੈਂ ਡਰ ਗਈ’ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸਦੀ ਅਦਾਕਾਰੀ ਵਾਲੀਆਂ ਕਰੀਬ ਚਾਰ ਫ਼ਿਲਮਾਂ ਰਿਲੀਜ਼ ਲਈ ਵੀ ਤਿਆਰ ਹਨ। ਉਹ ਇਸ ਗੱਲੋਂ ਕਾਫ਼ੀ ਖ਼ੁਸ਼ ਹੈ ਕਿ ਦਰਸ਼ਕ ਉਸਨੂੰ ਹੁਣ ਪਛਾਣਨ ਲੱਗੇ ਹਨ। ਉਹ ਉਸਦੀ ਅਦਾਕਾਰੀ ਦੀ ਤਾਰੀਫ਼ ਕਰਨ ਲੱਗੇ ਹਨ। ਇਸਤੋਂ ਪ੍ਰੇਰਿਤ ਹੋ ਕੇ ਉਹ ਹੋਰ ਮਿਹਨਤ ਕਰਕੇ ਅੱਗੇ ਵਧਣਾ ਚਾਹੁੰਦਾ ਹੈ। ਇਸ ਸਭ ਦੇ ਨਾਲ ਨਾਲ ਉਹ ਆਪਣੀ ਪੜ੍ਹਾਈ ਵੀ ਮਨ ਲਾ ਕੇ ਕਰਨਾ ਚਾਹੁੰਦਾ ਹੈ।
ਸ਼ੁਰੂ ਵਿਚ ਉਸਦੇ ਪਿਤਾ ਨੇ ਸ਼ੌਕੀਆਂ ਤੌਰ ’ਤੇ ਉਸਨੂੰ ਇਕ ਫ਼ਿਲਮ ਵਿਚ ਕਿਰਦਾਰ ਦਿਵਾਇਆ ਸੀ, ਪਰ ਉਸ ਨੂੰ ਉਸ ਵਿਚ ਅਦਾਕਾਰੀ ਕਰਕੇ ਏਨੀ ਖ਼ੁਸ਼ੀ ਮਿਲੀ ਕਿ ਹੁਣ ਉਸ ਲਈ ਅਦਾਕਾਰੀ ਹੀ ਸਭ ਕੁਝ ਹੈ। ਉਹ ਚਾਹੁੰਦਾ ਹੈ ਕਿ ਉਹ ਅਜਿਹਾ ਕਾਬਲ ਅਦਾਕਾਰ ਬਣੇ ਕਿ ਦਰਸ਼ਕ ਹਮੇਸ਼ਾਂ ਉਸਦੇ ਕੰਮ ਦੀ ਤਾਰੀਫ਼ ਕਰਨ। ਆਪਣੀ ਉਮਰ ਦੇ ਹਿਸਾਬ ਨਾਲ ਉਹ ਫਿਲਹਾਲ ਸਹੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ।

ਸੰਪਰਕ: 94788-84200


Comments Off on ਬਾਲ ਕਲਾਕਾਰ ਅਨਮੋਲ ਵਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.