‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਬਰਸਾਤ ਦੇ ਮੌਸਮ ’ਚ ਸਾਵਧਾਨ!

Posted On August - 23 - 2019

ਨਰਿੰਦਰ ਪਾਲ ਸਿੰਘ
ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।
ਬਰਸਾਤ ਦਾ ਮੌਸਮ ਸਭ ਨੂੰ ਚੰਗਾ ਲੱਗਦਾ ਹੈ ਪਰ ਇਹ ਮੌਸਮ ਆਪਣੇ ਨਾਲ ਕਾਫ਼ੀ ਸਰੀਰਕ ਸਮੱਸਿਆਵਾਂ ਲੈ ਕੇ ਆਉਂਦਾ ਹੈ। ਬਰਸਾਤ ਦੇ ਮੌਸਮ ਵਿਚ ਕੁਝ ਖਾਸ ਕਿਸਮ ਦੇ ਬੈਕਟੀਰੀਆ ਅਤੇ ਵਾਇਰਸ ਵਧੇਰੇ ਕਾਰਜਸ਼ੀਲ ਹੋ ਜਾਂਦੇ ਹਨ, ਜੋ ਸਾਨੂੰ ਬੀਮਾਰ ਕਰ ਸਕਦੇ ਹਨ:
ਸਰਦੀ ਤੇ ਫ਼ਲੂ: ਸਰਦੀ ਅਤੇ ਫ਼ਲੂ ਵਾਇਰਲ ਇਨਫ਼ੈਕਸ਼ਨ ਦੇ ਆਮ ਰੂਪ ਹਨ, ਜੋ ਕੁਝ ਦਿਨਾਂ ਤੱਕ ਰਹਿ ਸਕਦਾ ਹੈ। ਇਸ ਲਈ ਸਰੀਰ ਨੂੰ ਬਚਾਉਣ ਲਈ ਵਧੇਰੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਆਪਣੀ ਰੋਗ ਰੱਖਿਆ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੀਂਦਾ ਹੈ। ਇਸ ਨਾਲ ਸਰੀਰ ਦੇ ਵਿਸ਼ੈਲੇ ਪਦਾਰਥਾਂ ਖਿਲਾਫ਼ ਐਂਟੀਬਾਡੀਜ਼ ਦਾ ਨਿਰਮਾਣ ਕਰਨ ਵਿਚ ਮਦਦ ਮਿਲਦੀ ਹੈ।
ਮਲੇਰੀਆ: ਇਹ ਬਰਸਾਤ ਵਿਚ ਹੋਣ ਵਾਲੀ ਗੰਭੀਰ ਬਿਮਾਰੀ ਹੈ, ਜਿਹੜੀ ਪਾਣੀ ਜਮ੍ਹਾ ਹੋਣ ’ਤੇ ਪੈਦਾ ਹੋਣ ਵਾਲੇ ਮਾਦਾ ਐਨਾਫ਼ਲੀਜ਼ ਦੇ ਕੱਟਣ ਨਾਲ ਹੁੰਦੀ ਹੈ। ਇਸ ਵਿਚ ਵਿਅਕਤੀ ਨੂੰ ਤੇਜ਼ ਬੁਖਾਰ, ਥਕਾਵਟ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਆਪਣੇ ਆਸ ਪਾਸ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾਵੇ। ਪੂਰੇ ਸਰੀਰ ਨੂੰ ਢੱਕ ਕੇ ਰੱਖਿਆ ਜਾਵੇ।
ਡੇਂਗੂ: ਇਹ ਦਰਦਨਾਕ ਅਤੇ ਜਾਨਲੇਵਾ ਬੁਖਾਰ ਹੈ, ਜੋ ‘ਏਡੀਜ਼ ਅਜ਼ਿਪਟੀ’ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ਼ ਪਾਣੀ ਵਿਚ ਪਲਦਾ ਹੈ ਅਤੇ ਸਿਰਫ਼ ਦਿਨ ਵੇਲੇ ਹੀ ਕੱਟਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਬੁਖਾਰ, ਸਰੀਰ ਵਿਚ ਤੇਜ਼ ਦਰਦ, ਜੋੜਾਂ ਵਿਚ ਤੇਜ਼ ਦਰਦ, ਚਮੜੀ ’ਤੇ ਲਾਲ ਘੇਰੇ ਆਦਿ ਹਨ।
ਚਿਕਨਗੁਨੀਆ: ਇਹ ਵੀ ਮੱਛਰਾਂ ਤੋਂ ਹੋਣ ਵਾਲੀ ਬਿਮਾਰੀ ਹੈ, ਜੋ ਇਨਫ਼ੈਕਟਡ ਏਡੀਜ਼ ਐਲਬੋਫ਼ਿਕਟਸ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਜਮ੍ਹਾਂ ਪਾਣੀ ਵਿਚ ਪਲਦੇ ਹਨ ਅਤੇ ਦਿਨ ਵੇਲੇ ਕੱਟਦੇ ਹਨ। ਚਿਕਨਗੁਨੀਆ ਦੇ ਆਮ ਲੱਛਣਾਂ ਵਿਚ ਜੋੜਾਂ ਦੇ ਦਰਦ ਨਾਲ ਬੁਖਾਰ ਹੁੰਦਾ ਹੈ।
ਹੈਜ਼ਾ: ਇਹ ਪਾਣੀ ਨਾਲ ਹੋਣ ਵਾਲਾ ਰੋਗ ਹੈ, ਜੋ ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਨਾਲ ਹੁੰਦਾ ਹੈ। ਇਹ ਵਿਬਰੋ ਕੌਲਰਾ ਨਾਂ ਦੇ ਜੀਵਾਣੂ ਕਾਰਨ ਫ਼ੈਲਦਾ ਹੈ। ਹੈਜ਼ੇ ਦੇ ਲੱਛਣਾਂ ਵਿਚ ਉਲਟੀ ਅਤੇ ਦਸਤ ਹੈ।ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਮਰੀਜ਼ ਬੇਹੱਦ ਕਮਜ਼ੋਰ ਹੋ ਜਾਂਦਾ ਹੈ। ਹੈਜ਼ੇ ਤੋਂ ਬਚਣ ਲਈ ਸਾਫ਼ ਸਫ਼ਾਈ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉੱਬਲਿਆ ਹੋਇਆ ਪਾਣੀ ਹੀ ਪੀਤਾ ਜਾਵੇ ਤਾਂ ਜੋ ਇਸ ਕੀਟਾਣੂ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਟਾਈਫ਼ਾਇਡ: ਟਾਈਫ਼ਾਇਡ ਬੁਖਾਰ ਦੂਸ਼ਿਤ ਭੋਜਨ ਅਤੇ ਪਾਣੀ ਨਾਲ ਫ਼ੈਲਦਾ ਹੈ। ਇਹ ਬਿਮਾਰੀ ਸਾਲਮੋਨੇਲਾ ਟਾਇਫ਼ੀ ਜੀਵਾਣੂ ਦੇ ਸੰਚਾਰ ਨਾਲ ਫ਼ੈਲਦਾ ਹੈ। ਇਸਦੇ ਆਮ ਲੱਛਣਾਂ ਵਿਚ ਬੁਖਾਰ, ਸਿਰ ਦਰਦ, ਕਮਜ਼ੋਰੀ, ਗਲੇ ’ਚ ਦਰਦ ਅਤੇ ਖਾਰਿਸ਼ ਸ਼ਾਮਿਲ ਹੈ। ਘਰ ਦੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ।
ਡਾਇਰੀਆ: ਇਹ ਬਰਸਾਤ ਦੀ ਆਮ ਬਿਮਾਰੀ ਹੈ। ਇਹ ਦੂਸ਼ਿਤ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਪਾਣੀ ਕਾਰਨ ਹੁੰਦਾ ਹੈ। ਇਹ ਸਰੀਰ ਵਿਚ ਜੀਵਾਣੂਆਂ ਦੇ ਸੰਚਾਰ ਨਾਲ ਫ਼ੈਲਦਾ ਹੈ। ਡਾਇਰੀਆ ਦੌਰਾਨ ਪੇਟ ਵਿਚ ਮਰੋੜ ਦੇ ਨਾਲ ਦਸਤ ਲੱਗਣਾ ਮੁੱਖ ਹਨ। ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਵੇ। ਪਾਣੀ ਨੂੰ ਪੀਣ ਤੋਂ ਪਹਿਲਾਂ ਉਬਾਲ ਲਿਆ ਜਾਵੇ।
ਹੈਪੇਟਾਇਟਸ ਏ: ਇਹ ਦੂਸ਼ਿਤ ਭੋਜਨ ਅਤੇ ਪਾਣੀ ਦੇ ਕਾਰਨ ਹੁੰਦਾ ਹੈ, ਜੋ ਮੁੱਖ ਰੂਪ ਵਿਚ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਬੁਖਾਰ, ਉਲਟੀ, ਕਮਜ਼ੋਰੀ, ਸਰੀਰ ’ਤੇ ਦਾਣੇ ਆਦਿ ਇਸਦੇ ਆਮ ਲੱਛਣ ਹਨ। ਸਾਫ਼ ਸਫ਼ਾਈ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਬਚਾਅ: ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ। ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ। ਬਾਜ਼ਾਰੀ ਖਾਣ ਦੀਆਂ ਚੀਜ਼ਾਂ ਦੇ ਇਸਤੇਮਾਲ ਤੋਂ ਬਚਿਆ ਜਾਵੇ। ਇਸ ਵਿਚ ਬੈਕਟੀਰੀਆ ਹੋ ਸਕਦੇ ਹਨ, ਜੋ ਕਈ ਬਿਮਾਰੀਆਂ ਦੇ ਕਾਰਨ ਬਣ ਸਕਦੇ ਹਨ। ਮੌਸਮੀ ਫ਼ਲਾਂ ਦੀ ਵਰਤੋਂ ਕੀਤੀ ਜਾਵੇ। ਮਸਾਲੇਦਾਰ ਅਤੇ ਬਾਸੀ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ। ਪਾਣੀ ਉਬਾਲ ਕੇ ਪੀਤਾ ਜਾਵੇ। ਲੋੜ ਪੈਣ ’ਤੇ ਡਾਕਟਰੀ ਸਹਾਇਤਾ ਲਈ ਜਾਵੇ।
ਸੰਪਰਕ: 98768 05158


Comments Off on ਬਰਸਾਤ ਦੇ ਮੌਸਮ ’ਚ ਸਾਵਧਾਨ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.