ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਬਦਲੀਆਂ ਕਾਰਨ ਕਈ ਪਾੜ੍ਹੇ ਮਾਸਟਰਾਂ ਤੋਂ ਬਿਨਾਂ ਪੜ੍ਹਨਗੇ

Posted On August - 13 - 2019

ਬਲਜੀਤ ਸਿੰਘ
ਸਰਦੂਲਗੜ੍ਹ 12 ਅਗਸਤ
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਕਰਕੇ ਭਾਵੇਂ ਪਾਰਦਰਸ਼ਤਾ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਨਸਾ ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਦਾ ਸਕੂਲਾਂ ’ਤੇ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ । ਸਭ ਤੋਂ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਕਰੰਡੀ ਜੋ ਜ਼ਿਲ੍ਹੇ ਦਾ ਮੋਹਰੀ ਸਕੂਲ ਹੈ ਜਿੱਥੇ 500 ਬੱਚੇ ਪੜ੍ਹ ਰਹੇ ਹਨ ਤੋਂ 4 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਦੋ ਅਧਿਆਪਕ ਫ਼ਾਰਗ ਹੋ ਚੁੱਕੇ ਹਨ ਅਤੇ ਦੋ ਫਾਰਗ ਲਈ ਬੇਨਤੀ ਕਰ ਰਹੇ ਹਨ। ਸਰਕਾਰੀ ਹਾਈ ਸਕੂਲ ਹੀਰਕੇ ਜੋ ਪਿਛਲੇ ਸਾਲ ਦਸਵੀਂ ਜਮਾਤ ਦੇ ਮਾੜੇ ਨਤੀਜਿਆਂ ਕਰਕੇ ਪੰਜਾਬ ਭਰ ਵਿੱਚ ਚਰਚਾ ਵਿੱਚ ਆਇਆ, ਵਿੱਚ ਤਿੰਨ ਅਧਿਆਪਕ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਦੋ ਅਧਿਆਪਕਾਂ ਰਾਜਵਿੰਦਰ ਸਿੰਘ ਪੰਜਾਬੀ ਮਾਸਟਰ ਅਤੇ ਕ੍ਰਿਸ਼ਨ ਕੁਮਾਰ ਪੀਟੀਆਈ ਨੂੰ ਰਿਲੀਵ ਕਰ ਦਿੱਤਾ ਗਿਆ, ਜਦੋਂ ਕਿ ਬਦਲੀ ਨੀਤੀ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ 50 ਫ਼ੀਸਦੀ ਤੋਂ ਘੱਟ ਸਟਾਫ ਨੂੰ ਰਿਲੀਵ ਨਹੀਂ ਕੀਤਾ ਜਾ ਸਕਦਾ। ਸਰਕਾਰੀ ਸਮਾਰਟ ਸੈਕੰਡਰੀ ਸਕੂਲ ਫੱਤਾ ਮਾਲੋਕਾ ਜਿੱਥੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ 400 ਬੱਚੇ ਪੜ੍ਹ ਰਹੇ ਹਨ।ਉਨ੍ਹਾਂ ਨੂੰ ਪੜ੍ਹਾਉਣ ਲਈ ਕੰਮ ਕਰ ਰਹੇ ਅੰਗਰੇਜ਼ੀ ਅਤੇ ਹਿਸਾਬ ਦੇ ਦੋਵੇਂ ਲੈਕਚਰਾਰ ਤਬਦੀਲ ਹੋ ਕੇ ਚਲੇ ਗਏ ਹਨ । ਸਰਕਾਰੀ ਹਾਈ ਸਕੂਲ ਮੰਢਾਲੀ ਤੋਂ ਵੀ ਤਿੰਨ ਅਧਿਆਪਕਾਂ ਦੇ ਤਬਾਦਲਾ ਹੋਣ ਨਾਲ ਬੱਚਿਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਪਵੇਗਾ। ਸਰਕਾਰੀ ਸੈਕੰਡਰੀ ਸਕੂਲ ਭੀਖੀ ਲੜਕੇ ਜਿੱਥੇ ਕੇਵਲ ਇੱਕ ਹੀ ਲੈਕਚਰਾਰ ਸੀ, ਉਸ ਦੀ ਬਦਲੀ ਕਰਕੇ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਭੇਜ ਦਿੱਤਾ ਗਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਫੱਤਾ ਮਾਲੋਕਾ ਦੇ ਪ੍ਰਧਾਨ ਆਤਮਾ ਸਿੰਘ ਨੇ ਕਿਹਾ ਕਿ ਬਦਲੀਆਂ ਕਰਨ ਵਾਲੇ 50 ਫ਼ੀਸਦੀ ਵਾਲੀ ਸ਼ਰਤ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਤੇ ਵੱਖੋ ਵੱਖਰੀ ਹੋਣੀ ਚਾਹੀਦੀ ਹੈ। ਅਧਿਆਪਕਾਂ ਤੋਂ ਬਿਨਾਂ ਸੰਘਾ, ਖੈਰਾ ਖੁਰਦ, ਝੁਨੀਰ , ਕਿਸ਼ਨਗੜ੍ਹ, ਰੱਲਾ ਕੁੜੀਆਂ, ਭੀਖੀ ਮੁੰਡੇ , ਬੋਹਾ ਮੁੰਡੇ ਅਤੇ ਦਾਤੇਵਾਸ , ਬੀਰੋਕੇ ਕਲਾਂ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਵੀ ਤਬਦੀਲ ਕਰ ਦਿੱਤੇ ਗਏ ਹਨ।


Comments Off on ਬਦਲੀਆਂ ਕਾਰਨ ਕਈ ਪਾੜ੍ਹੇ ਮਾਸਟਰਾਂ ਤੋਂ ਬਿਨਾਂ ਪੜ੍ਹਨਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.