ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਫਿ਼ਲਮਾਂ ਹਿੱਟ ਨਾ ਹੋਣ ’ਤੇ ਸ਼ਾਹਰੁਖ ਨੇ ਚੁਟਕੀ ਲਈ

Posted On August - 9 - 2019

ਮੈਲਬੌਰਨ ਵਿੱਚ ਭਾਰਤੀ ਫਿਲਮ ਮੇਲੇ ਦੌਰਾਨ ਫੋਟੋ ਖਿਚਵਾ ਰਹੇ ਫਿਲਮੀ ਕਲਾਕਾਰ (ਖੱਬਿਓਂ) ਵਿਜੈ ਸੇਤੁਪਤੀ, ਗਾਇਤਰੀ ਸ਼ੰਕਰ, ਅਰਜੁਨ ਕਪੂਰ, ਸ਼ਾਹਰੁਖ਼ ਖ਼ਾਨ ਅਤੇ ਤੱਬੂ।

ਮੈਲਬੌਰਨ, 8 ਅਗਸਤ
ਮੈਲਬੌਰਨ ਵਿੱਚ ਅੱਜ ਸ਼ਰੂ ਹੋਏ ਭਾਰਤੀ ਫਿਲਮ ਮੇਲੇ ਦੇ ਗੈਸਟ ਆਫ ਆਨਰ ਸ਼ਾਹਰੁਖ਼ ਖ਼ਾਨ ਨੇ ਉਸ ਵਲੋਂ ਓਨੀਆਂ ਸਫਲ ਫਿਲਮਾਂ ਨਾ ਬਣਾਏ ਜਾਣ ’ਤੇ ਚੁਟਕੀ ਲਈ। ਸ਼ਾਹਰੁਖ਼ ਨੇ 2007 ਵਿੱਚ ਆਸਟਰੇਲੀਆ ਵਿੱਚ ਆਪਣੀ ਸੁਪਰਹਿੱਟ ਫਿਲਮ ‘ਚੱਕ ਦੇ! ਇੰਡੀਆ’ ਦੀ ਸ਼ੂਟਿੰਗ ਕੀਤੀ ਸੀ, ਅਤੇ ਉਸ ਨੇ ਕਿਹਾ ਕਿ ਉਹ ਇਸ ਦੇਸ਼ ਵਿੱਚ ਮੁੜ ਆਉਣ ’ਤੇ ਖ਼ੁਸ਼ ਹੈ। ਇਸ ਸੁਪਰਸਟਾਰ ਦੀਆਂ ਪਿਛਲੇ ਸਮੇਂ ਰਿਲੀਜ਼ ਹੋਈਆਂ ਕੁਝ ਫਿਲਮਾਂ, ਜਿਨ੍ਹਾਂ ਵਿੱਚ ‘ਜ਼ੀਰੋ’ ਅਤੇ ‘ਫੈਨ’ ਸ਼ਾਮਲ ਹਨ, ਪ੍ਰਸ਼ੰਸਕਾਂ ਦੀਆਂ ਆਸਾਂ ’ਤੇ ਖ਼ਰੀਆਂ ਨਹੀਂ ਉੱਤਰੀਆਂ। ਇਸ ਬਾਰੇ ਪੁੱਛੇ ਜਾਣ ’ਦੇ ਅਦਾਕਾਰ ਨੇ ਕਿਹਾ, ‘‘ਬਹੁਤ ਸਾਲ ਪਹਿਲਾਂ 2006-07 ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਉਦੋਂ ਮੈਂ ਉਭਰਦਾ ਸੁਪਰਸਟਾਰ ਸੀ, ਧੜਾਧੜ ਹਿੱਟ ਫਿਲਮਾਂ ਦੇ ਰਿਹਾ ਸੀ। ਹੁਣ ਫਿਰ ਮੈਂ ਇੱਥੇ ਆਇਆ ਹਾਂ, ਹਾਲੇ ਵੀ ਉਭਰਦਾ ਸੁਪਰਸਟਾਰ ਹਾਂ ਪਰ ਓਨੀਆਂ ਹਿੱਟ ਫਿਲਮਾਂ ਨਹੀਂ ਦੇ ਰਿਹਾ ਜਿੰਨੀਆਂ ਮੈਂ ਦੇਣਾ ਚਾਹੁੰਦਾ ਹਾਂ।’’ ਇਸ ਮੇਲੇ ਵਿੱਚ ਫਿਲਮਸਾਜ਼ ਕਰਨ ਜੌਹਰ ਵੀ ਸ਼ਿਰਕਤ ਕਰਨ ਪੁੱਜੇ ਹਨ।

-ਆਈਏਐੱਨਐੱਸ


Comments Off on ਫਿ਼ਲਮਾਂ ਹਿੱਟ ਨਾ ਹੋਣ ’ਤੇ ਸ਼ਾਹਰੁਖ ਨੇ ਚੁਟਕੀ ਲਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.