ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਫਿਰੌਤੀ ਲਈ ਅਗਵਾ ਕਰਨ ਮਗਰੋਂ ਲੜਕੇ ਦਾ ਕਤਲ

Posted On August - 14 - 2019

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਗਸਤ
ਵੇਰਕਾ ਦੇ 16 ਸਾਲਾ ਨੌਜਵਾਨ ਨੂੰ ਕੁਝ ਨਸ਼ੇੜੀਆਂ ਨੇ ਫਿਰੌਤੀ ਲਈ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ। ਉਸ ਦੀ ਲਾਸ਼ ਫਤਹਿਗੜ੍ਹ ਸ਼ੁਕਰਚੱਕ ਪਿੰਡ ਕੋਲੋਂ ਨਹਿਰ ਵਿਚੋਂ ਮਿਲੀ ਹੈ। ਇਸ ਲੜਕੇ ਦੀ ਸ਼ਨਾਖ਼ਤ ਪ੍ਰਭਕੀਰਤ ਸਿੰਘ ਵਾਸੀ ਗੁਰੂ ਨਾਨਕਪੁਰਾ ਵੇਰਕਾ ਵਜੋਂ ਹੋਈ ਹੈ। ਉਹ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਡੀਏਵੀ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਦਾ ਸੀ। ਉਹ ਬੀਤੀ ਸ਼ਾਮ ਕ੍ਰਿਕਟ ਖੇਡਣ ਗਿਆ ਵਾਪਸ ਨਹੀਂ ਪਰਤਿਆ ਸੀ। ਦੇਰ ਸ਼ਾਮ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਦੀ ਲਾਸ਼ ਮਿਲਣ ’ਤੇ ਕਤਲ ਦਾ ਖ਼ੁਲਾਸਾ ਹੋਇਆ। ਪੁਲੀਸ ਨੇ ਇਸ ਸਬੰਧੀ ਵਿੱਕੀ, ਅਜੈ, ਦੀਪੂ ਅਤੇ ਗੋਬਿੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਭਕੀਰਤ ਦੇ ਪਿਤਾ ਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਪ੍ਰਭਕੀਰਤ ਕ੍ਰਿਕਟ ਖੇਡਣ ਗਿਆ ਸੀ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਹ ਨਾ ਮਿਲਿਆ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਝ ਨੌਜਵਾਨ ਪ੍ਰਭਕੀਰਤ ਨੂੰ ਜਬਰੀ ਕਾਰ ਵਿਚ ਬਿਠਾ ਕੇ ਲੈ ਗਏ ਹਨ। ਉਨ੍ਹਾਂ ਨੇ ਰਾਤ ਨੂੰ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਜਾਂਚ ਦੌਰਾਨ ਪਰਿਵਾਰ ਵੱਲੋਂ ਦੱਸੀ ਕਾਰ ਬਰਾਮਦ ਕਰ ਲਈ, ਜਿਸ ਵਿਚੋਂ ਪ੍ਰਭਕੀਰਤ ਦੀ ਕ੍ਰਿਕਟ ਕਿੱਟ ਵੀ ਬਰਾਮਦ ਹੋਈ।
ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਗਵਾਕਾਰ ਉਸ ਨੂੰ ਫਤਹਿਗੜ੍ਹ ਸ਼ੁਕਰਚੱਕ ਵਾਲੇ ਪਾਸੇ ਲੈ ਕੇ ਗਏ ਸਨ। ਮਗਰੋਂ ਪ੍ਰਭਕੀਰਤ ਦੀ ਲਾਸ਼ ਨਹਿਰ ਵਿਚੋਂ ਮਿਲੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਗਵਾਕਾਰਾਂ ਨੂੰ ਪ੍ਰਭਕੀਰਤ ਦੇ ਪਿਤਾ ਬਲਜੀਤ ਸਿੰਘ ਅਤੇ ਮਾਤਾ ਲਵਲੀਨ ਕੌਰ ਦੀ ਸਰਕਾਰੀ ਨੌਕਰੀ ਬਾਰੇ ਜਾਣਕਾਰੀ ਸੀ। ਉਨ੍ਹਾਂ ਫਿਰੌਤੀ ਲਈ ਪ੍ਰਭਕੀਰਤ ਨੂੰ ਅਗਵਾ ਕੀਤਾ ਸੀ। ਜਦੋਂ ਉਨ੍ਹਾਂ ਜਬਰੀ ਉਸ ਨੂੰ ਕਾਰ ਵਿਚ ਸੁੱਟਿਆ ਤਾਂ ਪ੍ਰਭਕੀਰਤ ਨੇ ਇਸ ਦਾ ਵਿਰੋਧ ਕੀਤਾ, ਜਿਸ ’ਤੇ ਉਨ੍ਹਾਂ ਨੇ ਕਾਰ ਵਿਚ ਹੀ ਉਸ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਅਤੇ ਮਗਰੋਂ ਲਾਸ਼ ਨਹਿਰ ਵਿਚ ਸੁੱਟ ਦਿੱਤੀ।
ਇਹ ਅਗਵਾਕਾਰ ਪ੍ਰਭਕੀਰਤ ਦੀ ਭਾਲ ਦੌਰਾਨ ਉਸ ਦੇ ਪਰਿਵਾਰ ਦੇ ਨਾਲ ਹੀ ਉਸ ਦੀ ਤਲਾਸ਼ ਕਰਦੇ ਰਹੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਕੀਰਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲੀਸ ਨੇ ਚਾਰਾਂ ਨੌਜਵਾਨਾਂ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ। ਅਗਵਾ ਲਈ ਵਰਤੀ ਕਾਰ ਅਤੇ ਕਤਲ ਕਰਨ ਲਈ ਵਰਤੀ ਰੱਸੀ ਬਰਾਮਦ ਕਰ ਲਈ ਗਈ ਹੈ।


Comments Off on ਫਿਰੌਤੀ ਲਈ ਅਗਵਾ ਕਰਨ ਮਗਰੋਂ ਲੜਕੇ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.