ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਫਰਜ਼ੀ ਬੀਮਾ ਪਾਲਿਸੀ ਦੇ ਨਾਮ ’ਤੇ 49 ਲੱਖ ਠੱਗੇ, ਤਿੰਨ ਕਾਬੂ

Posted On August - 21 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਗਸਤ

ਪਟਿਆਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਪੀ ਡੀ. ਹਰਮੀਤ ਹੁੰਦਲ।

ਆਮ ਲੋਕਾਂ ਨੂੰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ’ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪਟਿਆਲਾ ਪੁਲੀਸ ਨੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਇੱਕੋ ਵਿਅਕਤੀ ਨਾਲ 49.25 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪਟਿਆਲਾ ਦੇ ਐੱਸਪੀ (ਇਨਵੈਸਟੀਗੇਸ਼ਨ) ਹਰਮੀਤ ਸਿੰਘ ਹੁੰਦਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਇਆ ਲੱਖਾ ਸਿੰਘ ਧੂਰੀ ਨੇੜਲੇ ਪਿੰਡ ਬਨਭੌਰੀ ਦਾ ਰਹਿਣ ਵਾਲ਼ਾ ਹੈ।
ਉਨ੍ਹਾਂ ਦੱਸਿਆ ਕਿ ਲੱਖਾ ਸਿੰਘ ਨਾਲ ਇਹ ਠੱਗੀ ਮਾਰਨ ਵਾਲ਼ੇ ਗਰੋਹ ਨੂੰ ਡੀਐੱਸਪੀ-ਸਿਟੀ 1 ਯੋਗੇਸ਼ ਕੁਮਾਰ ਦੀ ਨਿਗਰਾਨੀ ਹੇਠਾਂ ਥਾਣਾ ਡਿਵੀਜ਼ਨ ਨੰਬਰ-2 ਦੇ ਇੰਚਾਰਜ ਗੁਰਦੀਪ ਸਿੰਘ, ਏਐਸਆਈ ਸ਼ੇਰ ਸਿੰਘ ਤੇ ਟੀਮ ਨੇ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਵਿਚ ਗਗਨ ਸੱਚਦੇਵਾ ਵਾਸੀ ਹਰਿਆਣਾ ਅਤੇ ਅਮਿਤ ਕੁਮਾਰ ਵਾਸੀ ਰਾਜਸਥਾਨ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ੍ਹ ਸ਼ਾਮਲ ਹਨ। ਪਹਿਲੇ ਦੋ ਮੁਲਜ਼ਮਾਂ ਦਾ ਅੱਠ ਤੇ ਦਿਪੇਸ਼ ਦਾ ਪੰਜ ਦਿਨਾਂ ਦਾ ਰਿਮਾਂਡ ਮਿਲਿਆ ਹੈ। ਐੱਸਪੀ ਹੁੰਦਲ ਨੇ ਦੱਸਿਆ ਕਿ ਠੱਗੀ ਮਾਰਨ ਲਈ ਮੁਲਜ਼ਮ ਪੁਰਾਣੇ ਬੀਮਾ ਏਜੰਟਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਮਗਰੋਂ ਲੋਕਾਂ ਨੂੰ ਫੋਨ ਕਰ ਕੇ ਝਾਂਸੇ ’ਚ ਫਸਾਉਂਦੇ ਸਨ। ਪੈਸੇ ਆਨ ਲਾਈਨ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰ ਲਏ ਜਾਂਦੇ ਸਨ।
ਗਰੋਹ ਨੇ ਕਾਲ ਸੈਂਟਰ ਖੋਹਲ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਫਰਜ਼ੀ ਵਾੜੇ ਦੇ ਕੰਮ ਵਿੱਚ ਲਗਾਇਆ ਹੋਇਆ ਸੀ। ਠੱਗੀ ਦੇ ਕੁਝ ਪੈਸੇ ਦਾਨ ਕਰਨ ਦੇ ਮਕਸਦ ਨਾਲ ਇਕ ਟਰੱਸਟ ਬਣਾ ਕੇ ਬੱਚਿਆਂ ਦੀ ਫੀਸਾਂ ਅਤੇ ਕਿਤਾਬਾਂ ’ਤੇ ਖਰਚ ਕੀਤਾ ਜਾਂਦਾ ਸੀ।

 


Comments Off on ਫਰਜ਼ੀ ਬੀਮਾ ਪਾਲਿਸੀ ਦੇ ਨਾਮ ’ਤੇ 49 ਲੱਖ ਠੱਗੇ, ਤਿੰਨ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.