ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਪੰਜਾਬ ਫੁਟਬਾਲ ਲੀਗ: ਗੜ੍ਹਸ਼ੰਕਰ ਦੀ ਫੁਟਬਾਲ ਅਕੈਡਮੀ ਜੇਤੂ

Posted On August - 13 - 2019

ਗੜ੍ਹਸ਼ੰਕਰ: ਓਲੰਪੀਅਨ ਜਰਨੈਲ ਸਿੰਘ ਫੁਟਬਾਲ ਅਕੈਡਮੀ ਗੜ੍ਹਸ਼ੰਕਰ ਦੀ ਟੀਮ ਨੇ ਅੱਜ ਇੱਥੇ 33ਵੀਂ ਜੇਸੀਟੀ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਮੁਕਾਬਲੇ ਵਿੱਚ ਖਾਲਸਾ ਵਾਰੀਅਰਜ਼ ਫੁਟਬਾਲ ਕਲੱਬ ਕੁਰਾਲੀ ਨੂੰ 3-1 ਗੋਲਾਂ ਨਾਲ ਹਰਾਇਆ। ਪੰਜਾਬ ਫੁਟਬਾਲ ਐਸੋਸੀਏਸ਼ਨ ਵੱਲੋਂ ਇਹ ਲੀਗ ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਦੇ ਫੁਟਬਾਲ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਟੂਰਨਾਮੈਂਟ ਕਮੇਟੀ ਵੱਲੋਂ ਡਾ. ਹਰਵਿੰਦਰ ਸਿੰਘ ਬਾਠ ਕਾਰਜਕਾਰੀ ਪ੍ਰਧਾਨ, ਬਲਵੀਰ ਸਿੰਘ ਬੈਂਸ ਜਨਰਲ ਸਕੱਤਰ, ਯੋਗ ਰਾਜ ਗੰਭਰ ਵਿੱਤ ਸਕੱਤਰ, ਅਕਾਲੀ ਆਗੂ ਤਰਲੋਕ ਸਿੰਘ ਨਾਗਪਾਲ, ਸੁਪਰਡੈਂਟ ਪਰਮਿੰਦਰ ਸਿੰਘ, ਰੋਸ਼ਨਜੀਤ ਸਿੰਘ ਪਨਾਮ, ਮਨਜੀਤ ਸਿੰਘ ਭੁੱਲਰ, ਰਾਕੇਸ਼ ਪਨਾਮ, ਅਸ਼ੋਕ ਪ੍ਰਾਸ਼ਰ, ਕੋਚ ਹਰਦੀਪ ਸਿੰਘ ਗਿੱਲ, ਮਨਜੀਤ ਸਿੰਘ ਪਨਾਮ, ਤਰਲੋਚਨ ਸਿੰਘ ਗੋਲੀਆਂ, ਚਰਨਜੀਤ ਸਿੰਘ ਪੋਸੀਤੇ ਹੋਰ ਹਾਜ਼ਰ ਹੋਏ। -ਨਿੱਜੀ ਪੱਤਰ ਪ੍ਰੇਰਕ


Comments Off on ਪੰਜਾਬ ਫੁਟਬਾਲ ਲੀਗ: ਗੜ੍ਹਸ਼ੰਕਰ ਦੀ ਫੁਟਬਾਲ ਅਕੈਡਮੀ ਜੇਤੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.