ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਪੰਜਾਬ ਦੇ ਲੋਕਾਂ ਨੂੰ ਝਟਕਾ

Posted On August - 14 - 2019

ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ ਵਧਣ ਦੇ ਮਾਮਲੇ ਵਿਚ ਝਟਕਾ ਲੱਗਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਸੁਪਰੀਮ ਕੋਰਟ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਹੱਕ ਵਿਚ ਆਏ ਫ਼ੈਸਲੇ ਨਾਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪਾਵਰਕੌਮ) ਨੂੰ ਤੁਰੰਤ 2800 ਕਰੋੜ ਰੁਪਏ ਹਰਜਾਨੇ ਵਜੋਂ ਦੇਣੇ ਪੈਣਗੇ। ਇਹ ਰਾਸ਼ੀ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਚੱਲਣ ਦੇ ਸਮੇਂ ਤੋਂ ਲੈ ਕੇ ਜੋੜੀ ਗਈ ਹੈ। ਅੱਗੋਂ ਹਰ ਸਾਲ ਪੰਜ ਸੌ ਕਰੋੜ ਰੁਪਏ ਹੋਰ ਦੇਣੇ ਪਿਆ ਕਰਨਗੇ। ਬਿਜਲੀ ਖੇਤਰ ਵਿਚ ਵਰਤੇ ਜਾਣ ਵਾਲੇ ਕੋਲੇ ਦਾ ਇਕ ਨਿਯਮ ਹੈ ਕਿ 34 ਫ਼ੀਸਦ ਤੋਂ ਵੱਧ ਰਾਖ ਵਾਲਾ ਕੋਲਾ ਇਕ ਹਜ਼ਾਰ ਕਿਲੋਮੀਟਰ ਤੋਂ ਦੂਰ ਧੁਲਾਈ ਤੋਂ ਬਿਨਾ ਨਹੀਂ ਲਿਜਾਇਆ ਜਾ ਸਕੇਗਾ। ਪਾਵਰਕੌਮ ਅਤੇ ਕੰਪਨੀ ਵਿਚਕਾਰ ਝਗੜਾ ਇਸ ਗੱਲ ਦਾ ਸੀ ਕਿ ਧੁਲਾਈ ਦੇ ਪੈਸੇ ਕੌਣ ਦੇਵੇ। ਮੁਕੱਦਮੇ ਦੇ ਸ਼ੁਰੂਆਤੀ ਦੌਰ ਵਿਚ ਨਿੱਜੀ ਕੰਪਨੀਆਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਅਤੇ ਕੇਂਦਰੀ ਅਪੀਲ ਟ੍ਰਿਬਿਊਨਲ ਤੋਂ ਹਾਰ ਗਈਆਂ ਸਨ ਪਰ ਸੁਪਰੀਮ ਕੋਰਟ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿਚ ਹੈ। ਇਸ ਧੁਲਾਈ ਦਾ ਖ਼ਰਚਾ ਹੁਣ ਕੰਪਨੀ ਦੀ ਬਜਾਇ ਪਾਵਰਕੌਮ ਨੂੰ ਦੇਣਾ ਪਵੇਗਾ।
ਸਮਝੌਤੇ ਕਰਨ ਸਮੇਂ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਲਗਾਤਾਰ ਛਪਦੇ ਰਹੇ ਕਿ ਨਿੱਜੀ ਥਰਮਲ ਪਲਾਂਟਾਂ ਤੋਂ ਬਿਜਲੀ ਢਾਈ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਮਿਲੇਗੀ ਅਤੇ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ ਅਤੇ ਹੋਰ ਰਾਜਾਂ ਨੂੰ ਬਿਜਲੀ ਵੇਚੇਗਾ। ਹਕੀਕਤ ਇਹ ਹੈ ਕਿ ਪਾਵਰਕੌਮ ਦੀ ਲਗਭੱਗ 32 ਹਜ਼ਾਰ ਕਰੋੜ ਰੁਪਏ ਦੀ ਕੁੱਲ ਆਮਦਨ ਹੈ ਜਿਸ ਵਿਚੋਂ 20 ਹਜ਼ਾਰ ਕਰੋੜ ਕੇਵਲ ਬਿਜਲੀ ਖ਼ਰੀਦਣ ਉੱਤੇ ਖ਼ਰਚ ਹੋ ਰਹੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਕੰਪਨੀਆਂ ਦੇ ਹਿੱਤ ਵਿਚ ਹਨ। ਫ਼ੈਸਲਾ ਲਾਗੂ ਕਰਨ ਲਈ ਬਿਜਲੀ ਦੀਆਂ ਦਰਾਂ ਵਿਚ ਕਰੀਬ 10 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੁਣੇ ਕਰਨ ਦੀ ਲੋੜ ਪਵੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਤਿੰਨ ਹੋਰ ਕੇਸ ਸਰਵਉੱਚ ਅਦਾਲਤ ਵਿਚ ਹਨ ਤੇ ਜੇ ਉਹ ਫ਼ੈਸਲੇ ਵੀ ਕੰਪਨੀਆਂ ਦੇ ਹੱਕ ਵਿਚ ਆਏ ਤਾਂ ਦਰਾਂ ਵਿਚ ਹੋਰ ਵਾਧਾ ਹੋ ਸਕਦਾ ਹੈ।
ਪੰਜਾਬ ਵਿਚ ਪਹਿਲਾਂ ਹੀ ਗੁਆਂਢੀ ਰਾਜਾਂ ਨਾਲੋਂ ਬਿਜਲੀ ਮਹਿੰਗੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਿਕ ਨਿੱਜੀ ਖੇਤਰ ਦੇ ਸਨਅਤਕਾਰ ਸਮਝੌਤੇ ਕਰਨ ਦੀ ਮੁਹਾਰਤ ਅਤੇ ਸਰਕਾਰੀ ਪੱਖ ਦੀਆਂ ਕਮਜ਼ੋਰੀਆਂ ਕਾਰਨ ਬਿਜਲੀ ਖੇਤਰ ਨੂੰ ਆਪਣੇ ਪੱਖ ਵਿਚ ਵਰਤਣ ਦੇ ਕਾਬਲ ਹੋ ਜਾਂਦੇ ਹਨ। ਇਹ ਮਾਮਲਾ ਇੱਕਲੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਤਕ ਸੀਮਤ ਨਹੀਂ। ਸੂਰਜੀ ਊਰਜਾ ਤੇ ਬਾਇਓਮਾਸ ਪਲਾਂਟਾਂ ਤੋਂ ਪੈਦਾ ਹੁੰਦੀ ਬਿਜਲੀ ਤਾਂ ਹੋਰ ਵਧੇਰੇ ਦਰਾਂ (ਕਰੀਬ 8 ਰੁਪਏ/ਯੂਨਿਟ) ’ਤੇ ਖ਼ਰੀਦੀ ਜਾਂਦੀ ਹੈ। ਬਿਜਲੀ ਤੇ ਊਰਜਾ ਖੇਤਰਾਂ ਦੇ ਮਾਹਿਰਾਂ ਅਨੁਸਾਰ ਸਰਕਾਰ ਨੂੰ ਬੁਨਿਆਦੀ ਜ਼ਰੂਰਤਾਂ ਨਾਲ ਸਬੰਧਿਤ ਅਦਾਰੇ ਅਤੇ ਸਨਅਤਾਂ ਜਿਨ੍ਹਾਂ ਵਿਚ ਬਿਜਲੀ ਦੀ ਪੈਦਾਵਾਰ, ਰੇਲ, ਸਿਹਤ, ਸਿੱਖਿਆ ਆਦਿ ਸ਼ਾਮਿਲ ਹਨ, ਨੂੰ ਜਿੰਨਾ ਹੋ ਸਕੇ, ਨਿੱਜੀ ਖੇਤਰ ਤੋਂ ਬਚਾ ਕੇ ਰੱਖਣ ਦੀ ਜ਼ਰੂਰਤ ਹੈ। ਮੌਜੂਦਾ ਸਥਿਤੀ ਵਿਚ ਪੰਜਾਬ ਦੇ ਲੋਕਾਂ ਦੇ ਹਿੱਤਾ ਨੂੰ ਦੇਖਦਿਆਂ ਇਹ ਜ਼ਰੂਰੀ ਹੈ ਕਿ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏ) ਉੱਤੇ ਮੁੜ ਵਿਚਾਰ ਕਰਕੇ ਇਨ੍ਹਾਂ ਨੂੰ ਤਰਕਸੰਗਤ ਬਣਾਇਆ ਜਾਵੇ।


Comments Off on ਪੰਜਾਬ ਦੇ ਲੋਕਾਂ ਨੂੰ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.