ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਪੰਜਾਬੀ ਭਵਨ ’ਚ ਸਾਉਣ ਨੂੰ ਸਮਰਪਿਤ ਕਵੀ ਦਰਬਾਰ

Posted On August - 13 - 2019

ਸਤਵਿੰਦਰ ਬਸਰਾ
ਲੁਧਿਆਣਾ, 12 ਅਗਸਤ

ਸਮਾਗਮ ਦੌਰਾਨ ਪੁਸਤਕ ‘ਅਤਰਦਾਨੀ’ ਰਿਲੀਜ਼ ਕਰਦੇ ਹੋਏ ਸਾਹਿਤਕਾਰ।

ਸਾਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ ਵਲੋਂ ਪੰਜਾਬੀ ਭਵਨ ਵਿਚ ਸਾਵਨ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਸ਼ਾਇਰ ਧਰਮਿੰਦਰ ਸ਼ਾਹਿਦ ਖੰਨਾ ਦਾ ਗ਼ਜ਼ਲ ਸੰਗ੍ਰਹਿ ‘ਅਤਰਦਾਨੀ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉਰਦੂ ਸ਼ਾਇਰ ਸਰਦਾਰ ਪੰਛੀ ਅਤੇ ਹਰਬੰਸ ਸਿੰਘ ਅਕਸ ਨੇ ਕੀਤੀ ਜਦ ਕਿ ਪ੍ਰੋ. ਮੁਹੰਮਦ ਰਫੀ ਅਤੇ ਡਾ. ਰੁਬੀਨਾ ਸ਼ਬਨਮ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਗਤ ਰਾਮ ਜਲੰਧਰ ਵਲੋਂ ਮੰਚ ਦੀ ਕਾਰਵਾਈ ਸ਼ਾਨਦਾਰ ਤਰੀਕੇ ਨਾਲ ਨਿਭਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਅਦਾਰੇ ਦੀ ਪ੍ਰਧਾਨ ਜਸਪ੍ਰੀਤ ਕੌਰ ‘ਫਲਕ’ ਵਲੋਂ ਹਾਜ਼ਰ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੰਚ ਤੇ ਮੌਜੂਦ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਆਪਣੀਆਂ ਰਚਨਾਵਾਂ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ। ਉਭਰਦੇ ਕਵੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਫਲਕ ਨੇ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਬੱਚਿਆਂ ਵਿੱਚ ਸਭਿਆਚਾਰ ਅਤੇ ਸਾਹਿਤ ਦੀ ਸਮਝ ਅਤੇ ਲੋੜੀਂਦੀ ਚੇਤਨਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਨਵੀਂ ਪੀੜ੍ਹੀ ਸੁਚੱਜੇ ਢੰਗ ਨਾਲ ਸਾਹਿਤ ਸਿਰਜਣਾ ਕਰੇਗੀ ਤਾਂ ਅਜੋਕੇ ਸਮਾਜ ਨੂੰ ਫਾਇਦਾ ਹੋਵੇਗਾ। ਹਿੱਸਾ ਲੈ ਰਹੇ ਵਿਦਿਆਰਥੀਆਂ ਤੇ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦਿੱਤੇ ਗਏ।

 


Comments Off on ਪੰਜਾਬੀ ਭਵਨ ’ਚ ਸਾਉਣ ਨੂੰ ਸਮਰਪਿਤ ਕਵੀ ਦਰਬਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.