ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੁਸਤਕ ਕਹਿੰਦੀ

Posted On August - 3 - 2019

ਬਾਲ ਕਿਆਰੀ

ਪੁਸਤਕ ਕਹਿੰਦੀ ਸੁਣ ਲਵੋ ਬਾਤ
ਅੱਖਰਾਂ ਵਿਚ ਚਮਕੇ ਪ੍ਰਭਾਤ।
ਮੇਰੇ ਕੋਲ ਆਓ ਮੇਰੇ ਦੋਸਤੋ
ਹਨੇਰੇ ਨੂੰ ਦੂਰ ਭਜਾਓ ਦੋਸਤੋ।
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ
ਪੁਸਤਕ ਕਹਿੰਦੀ ਸੁਣ ਲਵੋ ਬਾਤ।
ਕਿਤਾਬ ’ਚੋਂ ਲੱਭੋ ਜੀਵਨ ਸੌਗਾਤ
ਪੁਸਤਕ ਕਹਿੰਦੀ ਸੁਣ ਲਵੋ ਬਾਤ।
ਸ਼ਬਦਾਂ ਦਾ ਜੋ ਸਾਥ ਨਿਭਾਉਂਦੇ
ਝੋਲੀ ਹੀਰੇ ਮੋਤੀ ਉਹ ਪਾਉਂਦੇ।
ਹੁੰਦੀ ਕਿਰਨਾਂ ਨਾਲ ਮੁਲਾਕਾਤ
ਪੁਸਤਕ ਕਹਿੰਦੀ ਸੁਣ ਲਵੋ ਬਾਤ।
ਤੁਰਦੀ ਜ਼ਿੰਦਗੀ ਜਦ ਰੁਕ ਜਾਵੇ
ਵਿਵੇਕ ਕੁਝ ਵੀ ਨਜ਼ਰ ਨਾ ਆਵੇ।
ਪੜ੍ਹੋ ਕਿਤਾਬਾਂ ਫਿਰ ਦਿਨ ਰਾਤ
ਪੁਸਤਕ ਕਹਿੰਦੀ ਸੁਣ ਲਵੋ ਬਾਤ।
-ਵਿਵੇਕ

ਮੋਰ
ਤੁਰਦਾ ਫਿਰਦਾ ਠੁਮ ਠੁਮ ਕਰਦਾ
ਲੱਗਦਾ ਬਹੁਤ ਪਿਆਰਾ ਮੋਰ।
ਉੱਚੀ ਉੱਚੀ ਚਾਹਬੜਾ ਪਾਉਂਦਾ
ਦੇਖ ਕੇ ਕਾਲੀ ਘਟਾ ਘਨਘੋਰ।
ਕਾਲੇ ਬੱਦਲ ਦੇਖ ਦੇਖ ਕੇ
ਰੱਬ ਦਾ ਸ਼ੁਕਰ ਮਨਾਵੇ ਮੋਰ।
ਖੰਭ ਇਸ ਦੇ ਨੇ ਬੜੇ ਪਿਆਰੇ
ਚੋਰੀ ਨਹੀਂ ਕਰ ਸਕਦਾ ਕੋਈ ਚੋਰ।
ਜਦੋਂ ਇਹ ਆਪਣੀ ਖੁਸ਼ੀ ਵਿਚ ਹੋਵੇ
ਉਦੋਂ ਮਦਹੋਸ਼ ਜਿਹੀ ਤੁਰਦਾ ਤੋਰ।
ਜਦੋਂ ਵੀ ਇਹ ਪੈਲ ਹੈ ਪਾਉਂਦਾ
ਲਗਾਉਂਦਾ ਨਹੀਂ ਬਹੁਤਾ ਜ਼ੋਰ।
ਪੈਲ ਪਾਉਂਦਾ ਹੈ ਪਛਤਾਉਂਦਾ
ਪੈਰਾਂ ਨੂੰ ਦੇਖ ਕੇ ਕਹਿੰਦਾ ਖੋਰ।
-ਪ੍ਰੋ. ਮਹਿੰਦਰਪਾਲ ਸਿੰਘ ਘੁਡਾਣੀ


Comments Off on ਪੁਸਤਕ ਕਹਿੰਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.