ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਪਿੰਡ ਪੱਡੇ ਵਿਚ ਪੁਲੀਸ ’ਤੇ ਇੱਟਾਂ ਰੋੜਿਆਂ ਨਾਲ ਹਮਲਾ; ਤਿੰਨ ਪੁਲੀਸਕਰਮੀ ਜ਼ਖ਼ਮੀ

Posted On August - 13 - 2019

ਦਵਿੰਦਰ ਸਿੰਘ ਭੰਗ
ਰਈਆ, 12 ਅਗਸਤ
ਬੀਤੀ ਰਾਤ ਪਿੰਡ ਪੱਡੇ ਦੋ ਗਰੁੱਪਾਂ ਦੀ ਲੜਾਈ ਸਬੰਧੀ ਪੁਲੀਸ ਪਾਰਟੀ ਦੇ ਪੁੱਜਣ ’ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇੱਟਾਂ ਰੋੜ੍ਹਿਆ ਨਾਲ ਹਮਲਾ ਕਰਕੇ ਤਿੰਨ ਪੁਲੀਸ ਕਰਮਚਾਰੀ ਗੰਭੀਰ ਜ਼ਖ਼ਮੀ ਕਰ ਦਿੱਤੇ। ਡੀਐੱਸਪੀ ਬਾਬਾ ਬਕਾਲਾ ਅਤੇ ਚੌਕੀ ਇੰਚਾਰਜ ਰਈਆ ਦੇ ਵੀ ਇੱਟਾਂ ਰੋੜੇ ਵੱਜਣ ਕਾਰਨ ਸੱਟਾਂ ਲੱਗੀਆਂ। ਪੁਲੀਸ ਥਾਣਾ ਬਿਆਸ ਵਿਚ 20 ਦੇ ਕਰੀਬ ਲੋਕਾਂ ਦੇ ਨਾਮ ’ਤੇ ਧਾਰਾ 307,353,148,149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ।
ਡੀਐੱਸਪੀ ਬਾਬਾ ਬਕਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਪੱਡੇ ਵਿਚ ਦੋ ਗਰੁੱਪਾਂ ਵਿਚਕਾਰ ਝਗੜਾ ਚੱਲ ਰਿਹਾ ਸੀ ਇਕ ਗਰੁੱਪ ਘਰ ਦੇ ਅੰਦਰ ਸੀ ਅਤੇ ਦੂਸਰੇ ਗਰੁੱਪ ਨੇ ਬਾਹਰੋਂ ਆਦਮੀ ਬੁਲਾਕੇ ਘੇਰਾ ਪਾਇਆ ਹੋਇਆ ਸੀ । ਪਤਾ ਲੱਗਣ ’ਤੇ ਪੁਲੀਸ ਚੌਕੀ ਰਈਆ ਦੇ ਇੰਚਾਰਜ ਊਧਮ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਜਿਉਂ ਹੀ ਘਟਨਾ ਸਥਾਨ ’ਤੇ ਪੁੱਜੀ ਉੱਥੇ ਇਕੱਠੇ ਹੋਏ ਲੋਕਾਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ।ਪੁਲੀਸ ਦੇ ਤਿੰਨ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆ ਵਿਚ ਡੀਐੱਸਪੀ ਬਾਬਾ ਬਕਾਲਾ ਦਾ ਨਿੱਜੀ ਅੰਗ ਰੱਖਿਅਕ ਵੀ ਸ਼ਾਮਲ ਹੈ। ਚੌਕੀ ਇੰਚਾਰਜ ਰਈਆ ਊਧਮ ਸਿੰਘ ਦੇ ਵੀ ਇੱਟਾਂ ਰੋੜੇ ਵੱਜੇ ਹਨ।


Comments Off on ਪਿੰਡ ਪੱਡੇ ਵਿਚ ਪੁਲੀਸ ’ਤੇ ਇੱਟਾਂ ਰੋੜਿਆਂ ਨਾਲ ਹਮਲਾ; ਤਿੰਨ ਪੁਲੀਸਕਰਮੀ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.