ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਪਾਦਰੀ ਕੇਸ: ਤਿੰਨ ਥਾਣੇਦਾਰ ਅਤੇ ਹੌਲਦਾਰ ਬਰਖ਼ਾਸਤ

Posted On August - 12 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਗਸਤ
ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਨੂੰ ਲੁੱਟਣ ’ਤੇ ਆਧਾਰਿਤ ਕੇਸ ’ਚ ਸ਼ਾਮਲ ਤਿੰਨ ਥਾਣੇਦਾਰਾਂ ਅਤੇ ਇੱੱਕ ਹੌਲਦਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਚਾਰੇ ਜਣੇ ਇਸ ਵਕਤ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਹਨ। ਉਨ੍ਹਾਂ ਖ਼ਿਲਾਫ਼ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸੰਵਿਧਾਨ ਦੀ ਧਾਰਾ 311(2)(ਬੀ) ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਬਰਖ਼ਾਸਤ ਕੀਤੇ ਗਏ ਮੁਲਾਜ਼ਮਾਂ ਵਿੱਚੋਂ ਏਐੱਸਆਈ ਜੋਗਿੰਦਰ ਸਿੰਘ ਪੁਲੀਸ ਚੌਕੀ ਮਵੀ ਕਲਾਂ, ਏਐੱਸਆਈ ਰਾਜਪ੍ਰੀਤ ਸਿੰਘ ਥਾਣਾ ਸਨੌਰ ਅਤੇ ਏਐੱਸਆਈ ਦਿਲਬਾਗ ਸਿੰਘ ਸਾਂਝ ਕੇਂਦਰ ਪੁਲੀਸ ਥਾਣਾ ਸਿਵਲ ਲਾਈਨ ’ਚ ਤਾਇਨਾਤ ਸੀ। ਹੌਲਦਾਰ ਅਮਰੀਕ ਸਿੰਘ ਐੱਮਐੱਚਸੀ ਸਿਵਲ ਲਾਈਨ ’ਚ ਤਾਇਨਾਤ ਸੀ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਪਾਦਰੀ ਦੇ ਘਰ ‘ਛਾਪਾ’ ਮਾਰ ਕੇ ਲਿਆਂਦੇ ਗਏ ਕਰੋੜਾਂ ਰੁਪਏ ਵਿਚੋਂ ਇਨ੍ਹਾਂ ਮੁਲਜ਼ਮਾਂ ਨੇ ਵੱਡਾ ਹਿੱਸਾ ਗਾਇਬ ਕਰ ਦਿੱਤਾ ਸੀ। ਇਹ ਕਾਰਵਾਈ ਖੰਨਾ ਪੁਲੀਸ ਦੀ ਟੀਮ ਦੇ ਨਾਮ ਹੇਠਾਂ ਕੀਤੀ ਗਈ ਸੀ। ਉਂਜ ਬਾਅਦ ’ਚ ਪੁਲੀਸ ਨੇ ਘਰ ਦੀ ਬਜਾਏ ਇਹ ਬਰਾਮਦਗੀ ਹੋਰ ਥਾਂ ਤੋਂ ਕੀਤੀ ਦਰਸਾਈ ਸੀ। ਪਾਦਰੀ ਵੱਲੋਂ ਰੌਲਾ ਪਾਉਣ ’ਤੇ ਇਹ ਮਾਮਲਾ ਰਾਜ ਅੰਦਰ ਕਈ ਦਿਨਾਂ ਤੱਕ ਭਾਰੀ ਚਰਚਾ ਅਤੇ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਰਿਹਾ ਸੀ ਜਿਸ ਮਗਰੋਂ ਪੁਲੀਸ ਮੁਲਾਜ਼ਮਾਂ ਤੇ ਹੋਰਾਂ ਖ਼ਿਲਾਫ਼ ਡਕੈਤੀ ਦਾ ਕੇਸ ਦਰਜ ਕੀਤਾ ਗਿਆ ਸੀ।
ਕੁਝ ਮਹੀਨੇ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਰਿਸ਼ਵਤ ਮਾਮਲਿਆਂ ਵਿਚ ਸ਼ੁਮਾਰ ਰਹੇ ਪਟਿਆਲਾ ਦੇ ਕਈ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ ਜਦਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਈ ਪੁਲੀਸ ਮੁਲਾਜ਼ਮਾਂ ਨੂੰ ਐੱਸਐੱਸਪੀ ਮਨਦੀਪ ਸਿੱਧੂ ਦੀ ਸ਼ਿਫਾਰਿਸ਼ ’ਤੇ ਤਰੱਕੀਆਂ ਅਤੇ ਹੋਰ ਇਨਾਮ ਵੀ ਮਿਲ ਚੁੱਕੇ ਹਨ।


Comments Off on ਪਾਦਰੀ ਕੇਸ: ਤਿੰਨ ਥਾਣੇਦਾਰ ਅਤੇ ਹੌਲਦਾਰ ਬਰਖ਼ਾਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.