ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਪਾਕਿ ਸ਼ਾਸਨ ਅਧੀਨ ਗਿਲਗਿਤ-ਬਾਲਟਿਸਤਾਨ ਦੀ ਮਾੜੀ ਹਾਲਤ

Posted On August - 19 - 2019

ਨਵੀਂ ਦਿੱਲੀ, 18 ਅਗਸਤ
ਦੁਨੀਆਂ ਦੇ ਸਭ ਤੋਂ ਖ਼ੂਬਸੂਰਤ ਸਥਾਨਾਂ ’ਚੋਂ ਇਕ ਮੰਨੇ ਜਾਂਦੇ ਗਿਲਗਿਤ-ਬਾਲਟਿਸਤਾਨ ’ਚ ਸੋਨੇ, ਚਾਂਦੀ ਅਤੇ ਯੂਰੇਨੀਅਮ ਦਾ ਬੇਸ਼ਕੀਮਤੀ ਭੰਡਾਰ ਹੈ। ਬਰਫ਼ ਨਾਲ ਢਕੀਆਂ 32 ਚੋਟੀਆਂ, ਵੱਡੇ ਗਲੇਸ਼ੀਅਰ, ਹਰੀ-ਭਰੀ ਵਾਦੀਆਂ ਅਤੇ ਝੀਲਾਂ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ ਪਰ ਪਾਕਿਸਤਾਨ ਦੇ ਗ਼ੈਰਕਾਨੂੰਨੀ ਕਬਜ਼ੇ ਦੇ ਕਰੀਬ ਸੱਤ ਦਹਾਕਿਆਂ ਬਾਅਦ ਵੀ ਗਿਲਗਿਤ-ਬਾਲਟਿਸਤਾਨ ਦੱਖਣੀ ਏਸ਼ੀਆ ਦਾ ਸਭ ਤੋਂ ਅਣਗੌਲਿਆ ਇਲਾਕਾ ਹੈ। ਇਹ ਖ਼ੁਲਾਸਾ ਤਿੰਨ ਪਾਕਿਤਸਾਨੀ ਮਾਹਿਰਾਂ ਸੁਰਿੰਦਰ ਕੁਮਾਰ ਸ਼ਰਮਾ, ਯਾਕੂਬ ਉਲ ਹਸਨ ਅਤੇ ਅਸ਼ੋਕ ਬੇਹੁਰੀਆ ਵੱਲੋਂ ਲਿਖੀ ਨਵੀਂ ਕਿਤਾਬ ‘ਪਾਕਿਸਤਾਨ ਆਕਿਉਪਾਈਡ ਕਸ਼ਮੀਰ-ਪੌਲਿਟਿਕਸ, ਪਾਰਟੀਜ਼ ਐਂਡ ਪਰਸਨੈਲਟੀਜ਼’ ’ਚ ਕੀਤਾ ਗਿਆ ਹੈ। ਖ਼ਿੱਤੇ ਦੇ ਸ਼ੀਆ ਤਬਕੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਕਿਤਾਬ ਮੁਤਾਬਕ ਪਾਕਿਸਤਾਨ ਸਰਕਾਰ ਨੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਕੋਈ ਯਤਨ ਨਹੀਂ ਕੀਤੇ। ਬੇਰੁਜ਼ਗਾਰੀ ਕਾਰਨ ਖ਼ਿੱਤੇ ’ਚ ਨੌਜਵਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਬਲਵਾਰਿਸਤਾਨ ਨੈਸ਼ਨਲ ਫਰੰਟ ਦੇ ਆਗੂ ਅਬਦੁੱਲ ਹਾਮਿਦ ਖ਼ਾਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ 14 ਮਾਰਚ 2016 ’ਚ ਪੱਤਰ ਲਿਖ ਕੇ ਇਥੋਂ ਦੇ ਹਾਲਾਤ ਬਿਆਨੇ ਸਨ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ’ਚ ਮਨੁੱਖੀ ਹੱਕਾਂ ਦੇ ਘਾਣ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਕਾਨੂੰਨ, ਸੰਵਿਧਾਨ ਜਾਂ ਨਿਆਂਇਕ ਪ੍ਰਬੰਧ ਨਹੀਂ ਹੈ।
ਕਿਤਾਬ ਮੁਤਾਬਕ ਚੀਨ ਦੀ ਖਿੱਤੇ ’ਚ ਮੌਜੂਦਗੀ ਨਾਲ ਉਹ ਵਿਵਾਦਤ ਖੇਤਰ ਦੀ ਇਕ ਧਿਰ ਬਣ ਜਾਵੇਗਾ। -ਪੀਟੀਆਈ

 


Comments Off on ਪਾਕਿ ਸ਼ਾਸਨ ਅਧੀਨ ਗਿਲਗਿਤ-ਬਾਲਟਿਸਤਾਨ ਦੀ ਮਾੜੀ ਹਾਲਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.