ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਪਟਿਆਲਾ ਜ਼ੋਨ ਦੇ ਸਕੂਲਾਂ ਦੇ ਕ੍ਰਿਕਟ ਮੁਕਾਬਲੇ ਸ਼ੁਰੂ

Posted On August - 13 - 2019

ਸਕੂਲਾਂ ਦੇ ਕਿ੍ਕਟ ਟੂਰਨਾਮੈਂਟ ਦੇ ਉਦਘਾਟਨ ਮੌਕੇ ਖਿਡਾਰੀਆਂ ਤੇ ਸੰਚਾਲਕਾਂ ਨਾਲ ਪ੍ਰਿੰਸੀਪਲ ਤੋਤਾ ਸਿੰਘ ਚਹਿਲ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਪਟਿਆਲਾ-1 ਜ਼ੋਨ ਦੇ ਗਰਮ ਰੁੱਤ ਸਕੂਲ ਕ੍ਰਿਕਟ ਮੁਕਾਬਲੇ (ਅੰਡਰ-17) ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਹਾਈ ਬ੍ਰਾਂਚ ਵਿੱਚ ਸ਼ੁਰੂ ਹੋ ਗਏ ਹਨ। ਜਿਨ੍ਹਾਂ ਦਾ ਉਦਘਾਟਨ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਕੀਤਾ। ਇਸ ਟੂਰਨਾਮੈਂਟ ਦੌਰਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੁਲ ਸਿਵਲ ਲਾਈਨਜ਼ ਪਟਿਆਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਨੂੰ, ਕੇਕੇ ਇੰਟਰਨੈਸ਼ਨਲ ਸਕੂਲ ਸਰਹੰਦ ਰੋਡ ਨੇ ਲੇਡੀ ਫਾਤਿਮਾ ਸਕੂਲ ਨੂੰ, ਦਿੱਲੀ ਪਬਲਿਕ ਸਕੂਲ ਨੇ ਸਕਾਲਰ ਫੀਲਡ ਸਕੂਲ ਨੂੰ, ਡੀਏਵੀ ਸਕੂਲ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਨੂੰ, ਕੈਰੀਅਰ ਅਕੈਡਮੀ ਨੇ ਸਨਫਲਾਵਰ ਸਕੂਲ ਨੂੰ, ਮਲਟੀਪਰਪਜ਼ ਸਕੂਲ ਨੇ ਕਰੀਅਰ ਅਕੈਡਮੀ ਨੂੰ, ਗੁਰੂ ਤੇਗ ਬਹਾਦਰ ਸਕੂਲ ਤ੍ਰਿਪੜੀ ਨੇ ਬਲੌਜ਼ਮ ਸਕੂਲ ਨੂੰ ਅਤੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇ ਕੇਕੇ ਇੰਟਰਨੈਸ਼ਨਲ ਸਕੂਲ ਸਰਹੰਦ ਰੋਡ ਨੂੰ ਹਰਾ ਕੇ, ਅਗਲੇ ਦੌਰ ’ਚ ਪ੍ਰਵੇਸ਼ ਕੀਤਾ।


Comments Off on ਪਟਿਆਲਾ ਜ਼ੋਨ ਦੇ ਸਕੂਲਾਂ ਦੇ ਕ੍ਰਿਕਟ ਮੁਕਾਬਲੇ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.