ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਨੌਜਵਾਨ ਸੋਚ

Posted On August - 22 - 2019

ਨੌਜਵਾਨ ਤੇ ਮਹਿੰਗੀ ਵਿੱਦਿਆ

ਸਸਤੀ ਵਿੱਦਿਆ ਸਮੇਂ ਦੀ ਮੁੱਖ ਲੋੜ
ਭਾਰੀ ਫੀਸਾਂ ਤੇ ਹੋਰ ਖ਼ਰਚਿਆਂ ਕਾਰਨ ਅੱਜ ਆਮ ਵਰਗ ਲਈ ਮੁੱਢਲੀ ਸਿੱਖਿਆ ਹਾਸਲ ਕਰਨੀ ਵੀ ਔਖੀ ਹੋ ਗਈ ਹੈ। ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹੀ ਲੁੱਟ ਸ਼ੁਰੂ ਹੋ ਜਾਂਦੀ ਹੈ। ਕੁਝ ਸਮੇਂ ਤੋਂ ਜੋ ਰਿਆਇਤਾਂ ਵਿਦਿਆਰਥੀਆਂ ਨੂੰ ਵੱਖ ਵੱਖ ਸਕੀਮਾਂ ਜਿਵੇਂ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆਦਿ ਤਹਿਤ ਮਿਲਦੀਆਂ ਸਨ, ਉਹ ਸਰਕਾਰਾਂ ਨੇ ਬੰਦ ਕਰਕੇ ਗਰੀਬ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਸਰਕਾਰਾਂ ਨੂੰ ਇਸ ਸਬੰਧ ਵਿੱਚ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਸਸਤੀ ਵਿੱਦਿਆ ਸਮੇਂ ਦੀ ਲੋੜ ਹੈ।
ਦਵਿੰਦਰ ਸਿੰਘ ਮਹਿਤਾ, ਪਿੰਡ: ਬੀਹਲਾ, ਜ਼ਿਲ੍ਹਾ ਬਰਨਾਲਾ। ਸੰਪਰਕ: 98773-46520

ਸਰਕਾਰ ਸਿੱਖਿਆ ਤੋਂ ਪੱਲਾ ਝਾੜਨ ਦੇ ਚੱਕਰ ’ਚ
ਸਾਲ 2019 ਦਾ ਬਜਟ ਜਿਸ ਤਰ੍ਹਾਂ ਸਿੱਖਿਆ ਅਤੇ ਸਿਹਤ ਨੂੰ ਹੇਠਲੇ ਪਾਏਦਾਨ ’ਤੇ ਰੱਖਦਾ ਹੈ, ਇਹ ਭਾਰਤ ਸਰਕਾਰ ਦੀ ਸਿੱਖਿਆ/ਸਿਹਤ ਪ੍ਰਤੀ ਮਾੜੀ ਨੀਅਤ ਅਤੇ ਨੀਤੀ ਨੂੰ ਉਜਾਗਰ ਕਰਦਾ ਹੈ। ਜਿਸ ਤਰ੍ਹਾਂ ਦਿਨ-ਬ-ਦਿਨ ਸਿੱਖਿਆ ਤੇ ਸਿਹਤ ਮਹਿੰਗੀ ਹੁੰਦੀ ਜਾਂ ਗਰੀਬ ਦੀ ਪਹੁੰਚ ਤੋਂ ਬਾਹਰ ਕੀਤੀ ਜਾ ਰਹੀ ਹੈ, ਉਸ ਤੋਂ ਸਾਫ਼ ਜ਼ਾਹਰ ਹੈ ਕਿ ਸਰਕਾਰ ਸਿੱਖਿਆ/ਸਿਹਤ ਤੋਂ ਪੱਲਾ ਝਾੜ ਰਹੀ ਹੈ। ਪ੍ਰਾਇਵੇਟ ਅਦਾਰਿਆ ਨੂੰ ਮਨਮਰਜ਼ੀ ਦੀਆਂ ਫ਼ੀਸਾਂ ਵਸੂਲਣ ਦੀ ਖੁੱਲ੍ਹ ਦੇਣਾ, ਨਿਜੀ ਕੰਪਨੀਆਂ ਨੂੰ ਮਾਲਾਮਾਲ ਹੋਣ ਲਈ ਰਾਹ ਪੱਧਰਾ ਕਰਨਾ ਹੈ। ਸਾਨੂੰ ਸਭ ਲਈ ਇਕਸਾਰ, ਮੁਫ਼ਤ ਅਤੇ ਲਾਜ਼ਮੀ ਸਿੱਖਿਆ ਲਈ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਹੈ।
ਹਰਦੀਪ ਕੌਰ, ਲੁਧਿਆਣਾ। ਸੰਪਰਕ: 80548-42879

ਸਿੱਖਿਆ ’ਤੇ ਨਿੱਜੀ ਸੰਸਥਾਵਾਂ ਦਾ ਕਬਜ਼ਾ ਹੋਇਆ
ਸਾਡੀ ਸਿੱਖਿਆ ਦਾ ਲਗਾਤਾਰ ਵਪਾਰੀਕਰਨ ਅਤੇ ਨਿੱਜੀਕਰਨ ਹੋ ਰਿਹਾ ਹੈ। ਉੱਚ-ਸਿੱਖਿਆ ਨਾਲ ਸਬੰਧਤ ਨਿਜੀ ਸੰਸਥਾਵਾਂ ਦਿਨ-ਬ-ਦਿਨ ਖੁੰਬਾਂ ਵਾਂਗੂੰ ਉੱਗ ਰਹੀਆਂ ਹਨ। ਅਮੀਰ ਤਾਂ ਡੋਨੇਸ਼ਨ ਜਾਂ ਹੋਰ ਢੰਗ ਨਾਲ ਇਨ੍ਹਾਂ ਵਿੱਚ ਆਪਣੇ ਫਰਜ਼ੰਦਾਂ ਨੂੰ ਦਾਖਲਾ ਦਿਵਾ ਸਕਦਾ ਹੈ, ਪਰ ਗ਼ਰੀਬਾਂ ਦੇ ਬੱਚੇ ਦੇਖਦੇ ਹੀ ਰਹਿ ਜਾਂਦੇ ਹਨ, ਜਿਨ੍ਹਾਂ ਲਈ ਇਨ੍ਹਾਂ ਵਿਚ ਦਾਖ਼ਲਾ ਉੱਚੀਆਂ ਖਜੂਰਾਂ ਤੋਂ ਫਲ ਤੋੜਨ ਦੇ ਬਰਾਬਰ ਹੋ ਨਿੱਬੜਦਾ ਹੈ। ਜੇ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ’ਤੇ ਸੁਧਾਰ ਨਾ ਕੀਤਾ ਗਿਆ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ।
ਰਾਜਿੰਦਰ ਸਿੰਘ ‘ਹੈਪੀ’, ਭਗਤ ਸਿੰਘ ਸਟਰੀਟ,
ਨਿਧਾਨ ਸਿੰਘ ਨਗਰ, ਕਾਲਜ ਰੋਡ, ਮਾਨਸਾ।
ਸੰਪਰਕ: 95014-97800

ਮਹਿੰਗੀ ਸਿੱਖਿਆ ਸਮਾਜ ਲਈ ਨੁਕਸਾਨਦੇਹ
ਮਹਿੰਗੀ ਸਿੱਖਿਆ ਜਿੱਥੇ ਨੌਜਵਾਨਾਂ ਦੀ ਆਰਥਿਕਤਾ ਨੂੰ ਸੱਟ ਮਾਰਦੀ ਹੈ, ਉਥੇ ਮਾਤ ਭਾਸ਼ਾ ਦੇ ਘਾਣ ਵਿੱਚ ਭੂਮਿਕਾ ਨਿਭਾਅ ਰਹੀ ਹੈ, ਕਿਉਂਕਿ ਅੱਜ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ-ਕਾਲਜਾਂ ਵਿੱਚ ਸਿੱਖਿਆ ਅੰਗਰੇਜ਼ੀ ਵਿੱਚ ਹੀ ਦਿੱਤੀ ਜਾਂਦੀ ਹੈ। ਇਸ ਨਾਲ ਵਿਦਿਆਰਥੀ ਦੀ ਮਾਨਸਿਕਤਾ ਅਤੇ ਸਮਾਜ ਉਤੇ ਬੁਰਾ ਪ੍ਰਭਾਵ ਪੈਂਦਾ ਹੈ। ਇੱਕਲੀ ਸਰਕਾਰ ਵੀ ਕੁੱਝ ਨਹੀਂ ਕਰ ਸਕਦੀ ਸਗੋਂ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ। ਜਿਵੇਂ ਹੁਣ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਹੋਈਆਂ ਨੇ ਤਾਂ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣ।
ਹਰਮਨਪ੍ਰੀਤ ਸਿੰਘ ਸਿੱਧੂ, ਪਿੰਡ ਜੋਗਾ ਨੰਦ, ਜ਼ਿਲ੍ਹਾ ਬਠਿੰਡਾ। ਸੰਪਰਕ: 99885-16862

ਸਰਕਾਰ ਸਿੱਖਿਆ ਵੱਲ ਧਿਆਨ ਦੇਵੇ
ਪ੍ਰਾਈਵੇਟ ਸਕੂਲ ਹਰ ਸਾਲ ਵਿਦਿਆਰਥੀਆਂ ਕੋਲੋਂ ਵੱਡੀ ਦਾਖ਼ਲਾ ਫ਼ੀਸ ਵਸੂਲਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸ਼ਨਰੀ ਅਤੇ ਕਿਤਾਬਾਂ ਸਕੂਲਾਂ ਵਿਚੋਂ ਜਾਂ ਖ਼ਾਸ ਦੁਕਾਨਾਂ ਤੋਂ ਖ਼ਰੀਦਣ ਲਈ ਮਜਬੂਰ ਕਰਕੇ ਮਾਪਿਆਂ ਦੀ ਬਹੁਤ ਲੁੱਟ ਕਰਦੇ ਹਨ। ਜੇ ਵਿਦਿਆਰਥੀ ਅਤੇ ਮਾਪੇ ਇਸ ਦਾ ਵਿਰੋਧ ਕਰਦੇ ਹਨ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਉਨ੍ਹਾਂ ਨੂੰ ਧਮਕੀਆਂ ਦੇਂਦੇ ਹਨ। ਮਾਪਿਆਂ ਨੂੰ ਸੰਸਥਾਵਾਂ ਵਲੋਂ ਕਹਿ ਦਿਤਾ ਜਾਂਦਾ ਹੈ ਕਿ ਉਹ ਅਪਣੇ ਬੱਚੇ ਨੂੰ ਕਿਸੇ ਹੋਰ ਸਕੂਲ ਵਿਚ ਪੜ੍ਹਾ ਲੈਣ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਸੰਦੀਪ ਕੰਬੋਜ, ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।
ਸੰਪਰਕ: 97810-00909

ਪੜ੍ਹਾਈ ਕੇਵਲ ਅਮੀਰਾਂ ਦਾ ਸ਼ੌਕ
ਸਿੱਖਿਆ ਬਹੁਤ ਮਹਿੰਗੀ ਹੋਣ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਰਕਾਰੀ ਸੰਸਥਾਵਾਂ ’ਚ ਘਾਟਾਂ-ਕਮੀਆਂ ਦਿਖਾਈ ਦੇਣ ਕਾਰਨ ਉਨ੍ਹਾਂ ਨੂੰ ਮਜਬੂਰਨ ਨਿੱਜੀ ਸੰਸਥਾਵਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਥੇ ਮਹਿੰਗੀ ਸਿੱਖਿਆ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਇਸ ਨਾਲ ਬਹੁਤ ਸਾਰੇ ਹੁਸ਼ਿਆਰ ਵਿਦਿਆਰਥੀਆਂ ਦੇ ਚੰਗੀ, ਮਿਆਰੀ ਸਿੱਖਿਆ ਹਾਸਲ ਕਰਨ ਦੇ ਸੁਪਨੇ ਮਰ ਰਹੇ ਹਨ। ਸਿੱਖਿਆ ਨੂੰ ਸਾਜ਼ਿਸ਼ ਤਹਿਤ ਮਹਿੰਗੀ ਕਰਕੇ ਕੇਵਲ ਅਮੀਰਾਂ ਦਾ ਸ਼ੌਕ ਬਣਾਇਆ ਜਾ ਰਿਹਾ ਹੈ।
ਮੋਹਰ ਸਿੰਘ ਗਿੱਲ, ਪਿੰਡ ਸਿਰਸੜੀ, ਨੇੜੇ ਕੋਟਕਪੂਰਾ, ਫ਼ਰੀਦਕੋਟ। ਸੰਪਰਕ: 98156-59110

ਸਿੱਖਿਆ ਹੁਣ ਵਪਾਰ ਬਣੀ
ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦਾ ਸਮੇਂ ਸਿਰ ਨਾ ਬਦਲਣਾ ਹੀ ਇਸ ਦੇ ਪਛੜਨ ਦਾ ਕਾਰਨ ਹੈ। ਅੱਜ ਸਿੱਖਿਆ ਵਪਾਰ ਬਣ ਗਈ ਹੈ। ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਦੀ ਹੋੜ ਨੇ ਇਹ ਵਪਾਰ ਹੋਰ ਵਧਾ ਦਿੱਤਾ ਹੈ। ਸਾਡੇ ਸਮਾਜ ਵਿਚ ਹੁਣ ਇਹ ਸੋਚ ਬਣ ਗਈ ਹੈ ਕਿ ਬੱਚਾ ਪ੍ਰਾਈਵੇਟ ਸਕੂਲ ’ਚ ਪੜ੍ਹੇਗਾ ਤਾਂ ਹੀ ਕੁਝ ਬਣ ਸਕਦਾ ਹੈ। ਸਰਕਾਰੀ ਸਕੂਲਾਂ ਦੀ ਮਾੜੀ ਹਾਲਤ, ਪੁਰਾਣਾ ਸਿਲੇਬਸ ਨਾ ਬਦਲਣਾ, ਪ੍ਰੈਕਟਿਕਲ ਪੜ੍ਹਾਈ ਦੀ ਘੱਟ ਮਹੱਤਤਾ, ਪ੍ਰਸ਼ਾਸਨ ਦੀ ਲਾਪਰਵਾਹੀ ਆਦਿ ਕਾਰਨ ਸਿੱਖਿਆ ਮਹਿੰਗੀ ਹੋ ਰਹੀ ਹੈ ਤੇ ਸਿੱਖਿਆ ਪ੍ਰਣਾਲੀ ਕਮਜ਼ੋਰ ਹੋ ਰਹੀ ਹੈ।
ਤਾਨੀਆ ਪਾਠਕ, ਜਲੰਧਰ। ਸੰਪਰਕ: 86997-47583

ਸਰਕਾਰੀ ਸਿੱਖਿਆ ਸੰਸਥਾਵਾਂ ’ਤੇ ਨਜ਼ਰਸਾਨੀ ਦੀ ਲੋੜ
ਸਰਕਾਰੀ ਸਿੱਖਿਆ ਸੰਸਥਾਵਾਂ ਦਾ ਹਾਲ ਦਿਨੋਂ-ਦਿਨ ਮਾੜਾ ਹੁੰਦਾ ਜਾ ਰਿਹਾ ਹੈ। ਭਾਵੇਂ ਗੱਲ ਮੁਢਲੇ ਢਾਂਚੇ ਦੀ ਕਰੀਏ ਜਾਂ ਅਧਿਆਪਕਾਂ ਦੀ ਭਰਤੀ ਦੀ। ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਇਸ ਗੱਲੋ ਨਿਰਾਸ਼ ਹੋ ਕੇ ਮਹਿੰਗੀਆਂ ਨਿਜੀ ਸਿੱਖਿਆ ਸੰਸਥਾਵਾਂ ਵਿਚ ਜਾਣ ਲਈ ਮਜਬੂਰ ਹੁੰਦੇ ਹਨ। ਜਦੋਂ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਵਿੱਦਿਆ, ਵਿੱਦਿਅਕ ਸਹੂਲਤਾਂ ਅਤੇ ਅਧਿਆਪਕ ਹੀ ਪੂਰੇ ਨਹੀਂ ਮਿਲਦੇ, ਤਾਂ ਫਿਰ ਵਿਦਿਆਰਥੀ ਉਥੇ ਜਾ ਕੇ ਕੀ ਕਰਨ। ਲੋੜ ਹੈ ਕਿ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਲੋੜੀਦੀ ਹਰੇਕ ਸਹੂਲਤ ਪ੍ਰਦਾਨ ਕੀਤੀ।
ਬੇਅੰਤ ਸਿੰਘ ਸਰਾਂ, ਪਿੰਡ ਤੇ ਡਾਕ. ਕੋਟ ਗੁਰੂ, ਜ਼ਿਲ੍ਹਾ ਬਠਿੰਡਾ। ਸੰਪਰਕ: 9464874570


Comments Off on ਨੌਜਵਾਨ ਸੋਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.