ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨੂੰਹ ਵਲੋਂ 10 ਲੱਖ ਰੁਪਏ ਦੀ ਮੰਗ ਕਾਰਨ ਸਹੁਰੇ ਵਲੋਂ ਆਤਮਹੱਤਿਆ

Posted On August - 12 - 2019

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਅਗਸਤ
ਨੂੰਹ ਤੋਂ ਤੰਗ ਸਹੁਰੇ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਜੇਬ ’ਚੋਂ ਮਿਲੇ ਪੱਤਰ ਤੋਂ ਹੋਏ ਖੁਲਾਸੇ ਦੇ ਅਧਾਰ ’ਤੇ ਪੁਲੀਸ ਨੇ ਨੂੰਹ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੂੰਹ ਤੇ ਉਸ ਦੇ ਮਾਪਿਆਂ ਵੱਲੋਂ ਮੰਗੇ ਗਏ 10 ਲੱਖ ਰੁਪਏ ਨਾ ਦੇਣ ਕਾਰਨ ਲੜਕੀ ਦੇ ਸਹੁਰੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪੁਲੀਸ ਕੋਲ ਪੀੜਤ ਸੰਦੀਪ ਸਿੰਘ ਵਾਸੀ ਪਿੰਡ ਟੂਸੇ (ਸੁਧਾਰ) ਹਾਲ ਵਾਸੀ ਕੁਲਾਰ ਨੇ ਲਿਖਵਾਏ ਬਿਆਨਾਂ ਦੇ ਅਧਾਰ ’ਤੇ ਏਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਕੁੱਝ ਸਮਾਂ ਪਹਿਲਾਂ ਦਲਵੀਰ ਕੌਰ ਪੁੱਤਰੀ ਕਮਿੱਕਰ ਸਿੰਘ ਵਾਸੀ ਪਿੰਡ ਕੈਂਡ (ਡੇਹਲੋਂ) ਨਾਲ ਵਿਆਹ ਹੋਇਆ ਸੀ। ਵੇਲੇ ਸਮੇ ਇਹ ਗੱਲ ਤਹਿ ਹੋਈ ਸੀ ਕਿ ਦਲਵੀਰ ਕੌਰ ਵਿਦੇਸ਼ ਜਾਵੇਗੀ ਤੇ ਵਿਦੇਸ਼ ਜਾਣ ’ਤੇ ਜੋ ਵੀ ਖਰਚ ਆਵੇਗਾ ਉਹ ਸੰਦੀਪ ਸਿੰਘ ਦਾ ਪਰਿਵਾਰ ਕਰੇਗਾ।
ਵਿਦੇਸ਼ ’ਚ ਸੈਟਲ ਹੋਣ ਮਗਰੋਂ ਦਲਵੀਰ, ਸੰਦੀਪ ਨੂੰ ਬਾਹਰ ਬੁਲਾਵੇਗੀ। ਕਾਰਜ ਸਿਰੇ ਲਾਉਣ ਲਈ ਸੰਦੀਪ ਦੇ ਪਰਿਵਾਰ ਨੇ 22 ਲੱਖ ਰੁਪਏ ਖਰਚ ਕੀਤੇ ਪਰ ਕੁੱਝ ਸਮੇਂ ਬਾਅਦ ਦਲਵੀਰ ਕੌਰ ਤੇ ਉਸ ਦੇ ਮਾਪਿਆਂ ਨੇ ਸੰਦੀਪ ਦੇ ਪਰਿਵਾਰ ਤੋਂ 10 ਲੱਖ ਰੁਪਏ ਹੋਰ ਮੰਗੇ। ਉਨ੍ਹਾਂ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਸੰਦੀਪ ਪਿਤਾ ਲਖਵੀਰ ਸਿੰਘ ਨੇ ਜ਼ਹਿਰੀਲੀ ਦਵਾ ਪੀ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨੇ ਲਖਵੀਰ ਸਿੰਘ ਦੀ ਜੇਬ ’ਚੋਂ ਮਿਲੇ ਪੱਤਰ ਦੇ ਅਧਾਰ ’ਤੇ ਦਲਵੀਰ ਕੌਰ, ਉਸ ਦੇ ਪਿਤਾ ਕਮਿੱਕਰ ਸਿੰਘ, ਮਾਂ ਕੁਲਵਿੰਦਰ ਕੌਰ, ਭੈਣ ਰਾਜਬੀਰ ਕੌਰ ਅਤੇ ਭਰਾ ਪਵਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 


Comments Off on ਨੂੰਹ ਵਲੋਂ 10 ਲੱਖ ਰੁਪਏ ਦੀ ਮੰਗ ਕਾਰਨ ਸਹੁਰੇ ਵਲੋਂ ਆਤਮਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.