ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

Posted On August - 23 - 2019

ਡਾ. ਸਰਦੂਲ ਸਿੰਘ

ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ਨਿਗਲ ਗਿਆ। ਇਕੱਲੇ ਇਸ ਪਿੰਡ ਵਿਚ ਨਸ਼ੇ ਨੇ 450 ਤੋਂ ਵੱਧ ਘਰਾਂ ਵਿਚ ਸੱਥਰ ਵਛਾ ਦਿੱਤੇ ਹਨ। ਇਸ ਪਿੰਡ ਨੂੰ ‘ਚਿੱਟੀਆਂ ਚੁੰਨੀਆਂ ਦਾ ਪਿੰਡ’ ਕਿਹਾ ਜਾਣ ਲੱਗ ਪਿਆ ਹੈ।
ਕਦੇ ਪੰਜਾਬ ਪਹਿਲੇ ਨੰਬਰ ’ਤੇ ਸੀ ਕੁਰਬਾਨੀਆਂ ਦੇਣ ਵਿੱਚ। ਆਜ਼ਾਦੀ ਦੇ ਸੰਘਰਸ਼ ’ਚ ਹੋਈਆਂ ਕੁੱਲ 123 ਫਾਂਸੀਆਂ ’ਚੋਂ 94 ਫਾਂਸੀਆਂ ਇਕੱਲੇ ਪੰਜਾਬੀਆਂ ਨੇ ਦਿੱਤੀਆਂ ਪਰ ਅੱਜ ਪੰਜਾਬ ਪਹਿਲੇ ਨੰਬਰ ’ਤੇ ਹੈ ਨਸ਼ੇ ਕਰਨ ਵਿਚ। ਪ੍ਰਤੀ-ਵਿਅਕਤੀ ਸਭ ਤੋਂ ਵੱਧ ਸ਼ਰਾਬ ਪੰਜਾਬ ’ਚ ਪੀਤੀ ਜਾਂਦੀ ਹੈ, ਪੰਜਾਬ ਪਹਿਲੇ ਨੰਬਰ ’ਤੇ ਹੈ ਪ੍ਰਤੀ-ਏਕੜ ਸਭ ਤੋਂ ਵੱਧ ਖਾਦ-ਕੀਟਨਾਸ਼ਕ ਦਵਾਈਆਂ ਪਾਉਣ ਵਿੱਚ। ਅਸੀਂ ਹਵਾ-ਪਾਣੀ-ਮਿੱਟੀ ਵਿਚ ਜ਼ਹਿਰਾਂ ਘੋਲ ਦਿੱਤੀਆਂ। ਪੰਜਾਬ ਪਹਿਲੇ ਨੰਬਰ ’ਤੇ ਹੈ, ਜਿਥੇ ਸਭ ਤੋਂ ਵੱਧ ‘ਫਰਟਲਟੀ ਸੈਂਟਰ’ (ਆਸ ਦੀ ਕਿਰਨ ਸੈਂਟਰ) ਖੁੱਲ੍ਹੇ ਹਨ, ਜਿਥੇ ਬੇਔਲਾਦ ਜੋੜੇ ਆਪਣੇ ਇਲਾਜ ਲਈ ਜਾਂਦੇ ਹਨ। ਅਫਗਾਨੀਸਤਾਨ ਵਿਚ ਸ. ਹਰੀ ਸਿੰਘ ਨਲੂਆ ਦੀ ਕਬਰ (ਯਾਦਗਾਰ) ’ਤੇ ਉਥੋਂ ਦੇ ਨਵ-ਵਿਆਹੇ ਜੋੜੇ ਇਸ ਲਈ ਜਾਂਦੇ ਹਨ ਤਾਂ ਕੇ ਉਨ੍ਹਾਂ ਦੇ ਘਰ ਸ. ਹਰੀ ਸਿੰਘ ਨਲੂਏ ਜਿਹਾ ਬੇਟਾ ਪੈਦਾ ਹੋਵੇ ਪਰ ਕਿੰਨੇ ਦੁੱਖ ਦੀ ਗੱਲ ਕੇ ਪੰਜਾਬ ਦੇ ਆਪਣੇ ਨੌਜਵਾਨ ਬੱਚੇ ਜੰਮਣ ਤੋਂ ਅਸਮੱਰਥ ਹੋ ਗਏ। ਪੰਜਾਬ ਪਹਿਲਾ ਸੂਬਾ ਹੈ, ਜਿਥੇ ਅੋਰਤਾਂ ਲਈ ਪਹਿਲਾ ਨਸ਼ਾ ਛਡਾਉ ਕੇਂਦਰ ਖੁੱਲ੍ਹਿਆ ਹੈ।
ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਿੰਨ ਨੁਕਾਤੀ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ, ਈ-ਡੀ-ਪੀ (ਇਨਫਾਰਸਮੈਂਟ-ਡੀਅਡੀਕਸ਼ਨ-ਪ੍ਰੀਵੈਨਸ਼ਨ)। ਇਨਫਾਰਸਮੈਂਟ ਦਾ ਕੰਮ ਪੁਲੀਸ ਵਿਭਾਗ ਦਾ ਹੈ, ਜੇਕਰ ਕੋਈ ਵਿਅਕਤੀ ਨਸ਼ਾ-ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਨਸ਼ਾ ਰੋਕੂ ਕਨੂੰਨ ਤਾਹਿਤ ਕਾਰਵਾਈ ਕੀਤੀ ਜਾਂਦੀ ਹੈ। ਡੀਅਡੀਕਸ਼ਨ ਦਾ ਕੰਮ ਸਿਹਤ ਵਿਭਾਗ ਦਾ ਹੈ, ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਓਟ ਸੈਂਟਰਾਂ ’ਚ ਲਿਜਾ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਜ਼ਿਲ੍ਹੇ ਗੁਰਦਾਸਪੁਰ ’ਚ ਹਰ ਕਲਾਸ-ਵਨ ਅਧਿਕਾਰੀ ਨੂੰ 8-8 ਪਿੰਡ ਦਿੱਤੇ ਗਏ ਹਨ, ਜੋ ਹਰ ਹਫਤੇ 2-2 ਪਿੰਡਾਂ ’ਚ ਜਾਇਆ ਕਰਨਗੇ। ਪ੍ਰੀਵੈਨਸ਼ਨ ਵਿਚ ‘ਬੱਡੀ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਗਈ ਹੈ।
ਕੀ ਹੈ ਬੱਡੀ ਪ੍ਰੋਗਰਾਮ

ਡਾ. ਸਰਦੂਲ ਸਿੰਘ

ਬੱਡੀ ਦਾ ਅਰਥ ਹੈ ਮਿੱਤਰ, ਸਾਂਝੀ, ਸਹਿਯੋਗੀ, ਮਦਦਗਾਰ ਆਦਿ। ਬੱਡੀ ਪ੍ਰੋਗਰਾਮ ਵਿਕਸਤ ਦੇਸ਼ਾਂ ਵਿਚ ਸਫਲਤਾਪੂਰਵਕ ਚੱਲ ਰਿਹਾ ਹੈ। ਅਮਰੀਕਾ ਵਿਚ ਇਹ ਪ੍ਰੋਗਰਾਮ ਨੂੰ ਸਕੂਲ ਸਿੱਖਿਆ ਵਿਚ ਸੁਧਾਰ ਲਿਆੳਣ ਲਈ ਸ਼ੁਰੂ ਕੀਤਾ ਗਿਆ ਸੀ। ਭਾਰਤ ਵਿਚ ਵੀ ਬੱਡੀ ਪ੍ਰੋਗਰਾਮ ਕੁੱਝ-ਇਕ ਸੰਸਥਾਵਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ। ਭਾਰਤੀ ਫੌਜ ’ਚ ਜਦੋਂ ਕੋਈ ਨੌਜਵਾਨ ਭਰਤੀ ਹੁੰਦਾ ਹੈ ਤਾਂ ਉਸ ਨਾਲ ਇਕ ਬੱਡੀ ਲਗਾ ਦਿਤਾ ਜਾਂਦਾ ਹੈ, ਜੋ ਉਸ ਦੇ ਇਲਾਕੇ ਦਾ ਹੁੰਦਾ ਹੈ ਅਤੇ ਜਿਸ ਦੀ ਉਸ ਦੇ ਪਰਿਵਾਰ ਨਾਲ ਪੂਰੀ ਜਾਣ-ਪਛਾਣ ਹੂੰਦੀ ਹੈ। ਉਸ ਬੱਡੀ ਦਾ ਕੰਮ ਹੁੰਦਾ ਹੈ, ਆਪਣੇ ਸੀਨੀਅਰ ਨੂੰ ਉਸ ਨੌਜਵਾਨ ਦੀ ਹਰ ਗਤੀਵਿਧੀ ਬਾਰੇ ਜਾਣਕਾਰੀ ਦੇਣਾ ਕਿ ਨੌਜਵਾਨ ਦੇ ਘਰ ਦੇ ਆਰਥਿਕ-ਸਮਾਜਿਕ ਹਾਲਾਤ ਕਿਸ ਤਰ੍ਹਾਂ ਦੇ ਹਨ। ਬੱਡੀ ਪ੍ਰੋਗਰਾਮ ਕਈ ਵਿੱਦਿਅਕ ਸੰਸਥਾਵਾਂ ਨੇ ਆਪਣਿਆਂ ਹੋਸਟਲਾਂ ’ਚ ਲਾਗੂ ਕੀਤਾ ਹੋਇਆ ਹੈ। ਰੂਮਮੇਟ ਨੂੰ ਜਾਂ ਆਮੋ-ਸਾਹਮਣੇ ਕਮਰੇ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਕ-ਦੂਜੇ ਦੇ ਬੱਡੀ ਬਣਾ ਦਿੱਤਾ ਜਾਂਦਾ ਹੈ। ਹੁਣ ਜੇ ਕੋਈ ਵਿਦਿਆਰਥੀ ਆਪਣੇ ਕੰਮ ਵਿਚ ਕੁਤਾਹੀ ਵਰਤਦਾ ਹੈ, ਉਹ ਸਵੇਰੇ ਸਮੇਂ ’ਤੇ ਨਹੀਂ ਉਠਦਾ ਜਾਂ ਕਲਾਸ ’ਚ ਲੇਟ ਪੁਹੰਚਦਾ ਹੈ ਤਾਂ ਉਸ ਵਿਦਿਆਰਥੀ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਸਗੋਂ ਉਸਦੇ ਬੱਡੀ ਨੂੰ ਸਜ਼ਾ ਦਿੱਤੀ ਜਾਂਦੀ ਹੈ।
ਪੰਜਾਬ ’ਚ ਬੱਡੀ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਅਗਸਤ, 2018 ਨੂੰ ਲੁਧਿਆਣੇ ਤੋਂ ਕੀਤੀ ਗਈ ਸੀ। ਪਹਿਲੇ ਪੜਾਅ ’ਚ ਇਸ ਪ੍ਰੋਗਰਾਮ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਹਰੇਕ ਸਕੂਲ ’ਚ ਹਰ ਸੈਕਸ਼ਨ ਦੇ 5-5 ਬੱਚਿਆਂ ਦੇ ਗਰੁੱਪ ਬਣਾ ਦਿੱਤੇ ਗਏ ਹਨ। ਹਰੇਕ ਬੱਚੇ ਨੂੰ ਬੱਡੀ ਬੋਲਿਆ ਜਾਂਦਾ ਹੈ। ਹਰੇਕ ਕਲਾਸ ਇੰਚਾਰਜ ਨੂੰ ਸੀਨੀਅਰ ਬੱਡੀ ਬੋਲਿਆ ਜਾਂਦਾ ਹੈ। ਸਕੂਲ ’ਚ ਕਿਸੇ ਕਾਬਲ ਅਧਿਆਪਕ ਨੂੰ ਸਕੂਲ ਮੁਖੀ ਦੁਆਰਾ ਬੱਡੀ ਪ੍ਰੋਗਰਾਮ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਹਰੇਕ ਜ਼ਿਲ੍ਹੇ ’ਚੋਂ 20-20 ਕਾਬਲ ਅਧਿਆਪਕ ਚੁਣੇ ਗਏ ਸਨ, ਜਿਨ੍ਹਾਂ ਨੂੰ ਮੈਗਸੀਪਾ, ਚੰਡੀਗੜ੍ਹ ’ਚ ਐੱਸਟੀਐੱਫ ਦੁਆਰਾ ਸਿਖਲਾਈ ਦਿੱਤੀ ਗਈ ਸੀ। ਇਨ੍ਹਾਂ ਸਿਖਲਾਈ ਪ੍ਰਾਪਤ ਅਧਿਆਪਕਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ’ਚ ਜਾ ਕੇ ਹਰੇਕ ਸੀਨੀਅਰ ਬੱਡੀ (ਕਲਾਸ ਇੰਚਾਰਜ) ਨੂੰ ਬੱਡੀ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਿੱਖਿਅਤ ਕੀਤਾ ਹੈ।
ਬੱਡੀ ਗਰੁੱਪਾਂ ਦੀ ਬਣਤਰ
ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਹਰੇਕ ਸਕੂਲ ’ਚ ਹਰੇਕ ਸੈਕਸ਼ਨ ਦੇ 5-5 ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾ ਲਏ ਗਏ ਹਨ। ਬੱਡੀ ਗਰੁੱਪ ਵਿਚ ਵਿਦਿਆਰਥੀਆਂ ਦੀ ਗਿਣਤੀ ਸੈਕਸ਼ਨ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਇਕ ਵੱਧ ਜਾਂ ਇਕ ਘੱਟ ਹੋ ਸਕਦੀ ਹੈ। ਭਾਵ ਜੇ ਕਿਸੇ ਸੈਕਸ਼ਨ ’ਚ 14 ਬੱਚੇ ਹਨ ਤਾਂ ਦੋ ਗਰੁੱਪ 5-5 ਦੇ ਅਤੇ ਇੱਕ ਗਰੁੱਪ 4 ਬੱਚਿਆਂ ਦਾ ਹੋ ਸਕਦਾ ਹੈ। ਬੱਡੀ ਗਰੁੱਪ ’ਚੋਂ ਹੀ ਕਿਸੇ ਇਕ ਵਿਦਿਆਰਥੀ ਨੂੰ ਗਰੁੱਪ ਦਾ ਇੰਚਾਰਜ ਲਾਇਆ ਜਾਣਾ ਹੈ, ਜੋ ਮਹੀਨੇ ਬਾਅਦ ਬਦਲ ਦਿੱਤਾ ਜਾਣਾ ਹੈ। ਬੱਡੀ ਗਰੁੱਪ ਬਣਾਉਣ ਸਮੇਂ ਇਹ ਖਿਆਲ ਰੱਖਿਆ ਜਾਵੇ ਕਿ ਇਕ ਬੱਡੀ ਗਰੁੱਪ ’ਚ ਸਾਰੇ ਹੁਸ਼ਿਆਰ ਵਿਦਿਆਰਥੀ ਹੀ ਨਾ ਆ ਜਾਣ ਅਤੇ ਨਾ ਹੀ ਸਾਰੇ ਨਲਾਇਕ। ਜੇ ਇਕ ਵਿਦਿਆਰਥੀ ਗਣਿਤ ਵਿਚ ਠੀਕ ਹੈ ਤਾਂ ਦੂਸਰਾ ਵਿਦਿਆਰਥੀ ਜੋ ਵਿਗਿਆਨ ਵਿਸ਼ੇ ’ਚ ਹੁਸ਼ਿਆਰ ਹੈ ਨੂੰ ਲਿਆ ਜਾਵੇ। ਅਜਿਹਾ ਕਰਨ ਨਾਲ ਨਾ ਕੇਵਲ ਨਸ਼ਿਆਂ ਦਾ ਪ੍ਰਸਾਰ ਰੁਕੇਗਾ ਸਗੋਂ ਪੜ੍ਹਾਈ ਦਾ ਪੱਧਰ ਵੀ ਉਚਾ ਹੋਵੇਗਾ। ਇਹ ਖਿਆਲ ਰੱਖਿਆ ਜਾਵੇ ਕਿ ਨਾ ਹੀ ਕਿਸੇ ਇਕ ਫਿਰਕੇ-ਧਰਮ-ਜਾਤ ਨਾਲ ਸਬੰਧਤ ਵਿਦਿਆਰਥੀ ਇਕ ਬੱਡੀ ਗਰੁੱਪ ਵਿਚ ਲਏ ਜਾਣ ।
ਸਕੂਲ ਦੇ ਨੋਡਲ ਅਫ਼ਸਰ ਅਤੇ ਸੀਨੀਅਰ ਬੱਡੀਜ਼ ਵੱਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ ਹੈ ਕਿ ਨਸ਼ਿਆਂ ਦੇ ਪ੍ਰਭਾਵ ਕਿੰਨੇ ਘਾਤਕ ਹਨ, ਨਸ਼ੇ ਕਰਨ ਵਾਲਿਆਂ ਦੇ ਕੀ ਲੱਛਣ ਹੁੰਦੇ ਹਨ, ਬੱਚੇ ਨਸ਼ੇ ਦੀ ਲਪੇਟ ’ਚ ਕਿਸ ਤਰ੍ਹਾਂ ਆਉਂਦੇ ਹਨ। ਹਰ ਵਿਦਿਆਰਥੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਡੀ ਗਰੁੱਪ ’ਚ ਹਰੇਕ ਬੱਡੀਜ਼ ਦੀ ਹਰੇਕ ਗਤੀਵਿਧੀ ੳੱਤੇ ਨਜ਼ਰ ਰੱਖੇ ਅਤੇ ਆਪਣੇ ਸੀਨੀਅਰ ਬੱਡੀ ਨੂੰ ਸੂਚਿਤ ਕਰਦਾ ਰਹੇ। ਸੀਨੀਅਰ ਬੱਡੀ ਦਾ ਕੰਮ ਹੈ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਦਾ ਰਹੇ। ਨੋਡਲ ਅਫ਼ਸਰ ਦਾ ਕੰਮ ਹੈ ਕਿ ਸਕੂਲ ਦੇ ਸਮੂਹ ਸੀਨੀਅਰ ਬੱਡੀਜ਼ ਦਾ ਮਾਰਗ ਦਰਸ਼ਨ ਕਰੇ ਅਤੇ ਸਕੂਲ ਵਿਚ ਬੱਡੀ ਪ੍ਰੋਗਰਾਮ ਦੀਆਂ ਗਤੀਵਿਧੀਆਂ ਦਾ ਸੰਚਾਲਨ ਕਰੇ।
ਪੰਜਾਬ ਸਰਕਾਰ ਅਤੇ ਐੱਸਟੀਐੱਫ ਵੱਲੋਂ ਹਾਲ ਹੀ ’ਚ ਸਕੂਲਾਂ ’ਚ ਬੱਡੀ ਪ੍ਰੋਗਰਾਮ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਦਾ ਕਲੰਡਰ ਜਾਰੀ ਕੀਤਾ ਹੈ,ਜਿਸ ਤਾਹਿਤ ਮਾਰਚ 2020 ਤੱਕ ਹਰ ਸ਼ੁੱਕਰਵਾਰ ਘੱਟੋ-ਘੱਟ 30 ਮਿੰਟ ਲਈ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ।
ਗੱਲ ਨੀਤੀ ਅਤੇ ਨੀਅਤ ਦੀ ਹੁੰਦੀ ਹੈ। ਨੀਤੀ ਦੇ ਰੂਪ ’ਚ ਬੱਡੀ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਲਾਘਾਯੋਗ ਅਤੇ ਇਤਿਹਾਸਕ ਪਹਿਲਕਦਮੀ ਹੈ। ਜੇਕਰ ਅਧਿਆਪਕ ਵਰਗ ਇਸ ਨੂੰ ਨੀਅਤ ਨਾਲ ਲਾਗੂ ਕਰ ਗਿਆ ਤਾਂ ਬੱਡੀ ਪ੍ਰੋਗਰਾਮ ਨਸ਼ਿਆਂ ਦੀ ਰੋਕਥਾਮ ਵਿਚ ਮੀਲਪੱਥਰ ਸਾਬਤ ਹੋਵੇਗਾ।
ਸੰਪਰਕ: 9463260167


Comments Off on ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.