ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

Posted On August - 19 - 2019

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਨ ਸੁਣਦੀਆਂ ਹੋਈਆਂ ਮੁਸਲਿਮ ਔਰਤਾਂ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 18 ਅਗਸਤ
ਤੀਹਰਾ ਤਲਾਕ ਜਿਹੀ ਸਮਾਜਿਕ ਬੁਰਾਈ ਦੇ ਲੰਮੇ ਸਮੇਂ ਤੋਂ ਖ਼ਤਮ ਨਾ ਹੋਣ ਪਿੱਛੇ ਕਾਰਨ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਸੀ ਜੋ ਕਿ ਵੰਡ ਦਾ ਕਾਰਨ ਵੀ ਬਣੀ। ਇਹ ਪ੍ਰਗਟਾਵਾ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਕਰਜੀ ਫਾਊਂਡੇਸ਼ਨ ਵੱਲੋਂ ‘ਤੀਹਰਾ ਤਲਾਕ: ਇਤਿਹਾਸਕ ਗਲਤੀ ਦਾ ਸੁਧਾਰ’ ਸਬੰਧੀ ਕਰਵਾਏ ਸਮਾਗਮ ਵਿੱਚ ਕੀਤਾ।
ਸ੍ਰੀ ਸ਼ਾਹ ਨੇ ਕਿ ਭਾਜਪਾ ’ਤੇ ਮੁਸਲਿਮ ਵਿਰੋਧੀ ਹੋਣ ਦੇ ਦੋਸ਼ ਲੱਗਦੇ ਰਹੇ ਹਨ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਤੀਹਰਾ ਤਲਾਕ ਕਾਨੂੰਨ ਦਾ ਫਾਇਦਾ ਕਿਸੇ ਹੋਰ ਭਾਈਚਾਰੇ ਨੂੰ ਨਹੀਂ ਸਿਰਫ ਤੇ ਸਿਰਫ ਮੁਸਲਿਮ ਭਾਈਚਾਰੇ ਨੂੰ ਹੋਵੇਗਾ ਅਤੇ ਇਸ ਨਾਲ ਲਿੰਗ ਸਮਾਨਤਾ ਸਥਾਪਿਤ ਹੋਵੇਗੀ। ਇਹ ਕਰੋੜਾਂ ਮੁਸਲਿਮ ਔਰਤਾਂ ਲਈ ‘ਬੁਰਾ ਸੁਪਨਾ’ ਬਣ ਗਿਆ ਹੈ ਜੋ ਕਿ ਉਨ੍ਹਾਂ ਦੇ ਹੱਕ ਦੇਣ ਵਿੱਚ ਅੜਚਣ ਪਾਉਂਦਾ ਸੀ। ਉਨ੍ਹਾਂ ਨੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਪਾਰਟੀ ਨੂੰ ਕੋਈ ਸ਼ਰਮ ਨਹੀਂ ਹੈ ਅਤੇ ਉਹ ਲਗਾਤਾਰ ਤੀਹਰਾ ਤਲਾਕ ਕਾਨੂੰਨ ਦਾ ਵਿਰੋਧ ਕਰਦੀ ਰਹੀ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਬੁਰਾਈ ਦੇ ਚੱਲਦੇ ਰਹਿਣ ਪਿੱਛੇ ਕੁਝ ਪਾਰਟੀਆਂ ਵੱਲੋਂ ਵੋਟਾਂ ਦੇ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਜ਼ਿੰਮੇਵਾਰ ਹੈ। ਨਫ਼ੇ ਦੀ ਰਾਜਨੀਤੀ ਦੇਸ਼ ਦੀ ਤਰੱਕੀ ਅਤੇ ਸਮਾਜਿਕ ਏਕਤਾ ਰਾਹ ਵਿੱਚ ਅੜਿੱਕਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਨਫ਼ੇ ਦੀ ਰਾਜਨੀਤੀ ਨੂੰ ਖਤਮ ਦੀ ਸ਼ੁਰੂਆਤ ਕੀਤੀ ਸੀ ਅਤੇ 2019 ਦੇ ਜਨਮਤ ਨੇ ਹਮੇਸ਼ਾ ਲਈ ਇਸ ਦਾ ਖਾਤਮਾ ਕਰ ਦਿੱਤਾ। -ਪੀਟੀਆਈ


Comments Off on ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.