ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਨਡਾਲ ਨੇ 35ਵਾਂ ਮਾਸਟਰਜ਼ ਖ਼ਿਤਾਬ ਜਿੱਤਿਆ

Posted On August - 13 - 2019

ਮੌਂਟਰੀਅਲ, 12 ਅਗਸਤ

ਰੂਸ ਦੇ ਡੇਨੀਅਲ ਮੈਦਵੇਦੇਵ ਨੂੰ ਹਰਾਉਣ ਮਗਰੋਂ ਖ਼ੁਸ਼ੀ ਜ਼ਾਹਰ ਕਰਦਾ ਹੋਇਆ ਰਾਫੇਲ ਨਡਾਲ। -ਫੋਟੋ: ਏਐੱਫਪੀ

ਰਾਫੇਲ ਨਡਾਲ ਨੇ ਰੂਸ ਦੇ ਡੇਨੀਅਲ ਮੈਦਵੇਦੇਵ ਨੂੰ ਇੱਥੇ ਸਿੱਧੇ ਸੈਟਾਂ ਵਿੱਚ ਹਰਾ ਕੇ 35ਵੀਂ ਵਾਰ ਮਾਸਟਰਜ਼ 1000 ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਮੈਦਵੇਦੇਵ ਨੂੰ 6-3, 6-0 ਨਾਲ ਸ਼ਿਕਸਤ ਦੇ ਕੇ ਆਪਣਾ ਪੰਜਵਾਂ ਕੈਨੇਡਿਆਈ ਖ਼ਿਤਾਬ ਹਾਸਲ ਕੀਤਾ। ਇਹ ਉਸ ਦੀ ਲਗਾਤਾਰ ਦੂਜੀ ਏਟੀਪੀ ਟਰਾਫੀ ਹੈ।
ਨਡਾਲ ਨੇ ਨੋਵਾਕ ਜੋਕੋਵਿਚ ’ਤੇ ਹੁਣ ਦੋ ਖ਼ਿਤਾਬਾਂ ਦੀ ਲੀਡ ਬਣਾ ਲਈ ਹੈ। ਉਸ ਨੇ 33 ਵਾਰ ਮਾਸਟਰਜ਼ ਟੂਰਨਾਮੈਂਟ ਜਿੱਤਿਆ ਹੈ। ਕਲੇਅ ਕੋਰਟ ਦੇ ਬੇਤਾਜ ਬਾਦਸ਼ਾਹ ਨਡਾਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਹਾਰਡ ਕੋਰਟ ਟੂਰਨਾਮੈਂਟ ਵਿੱਚ ਖ਼ਿਤਾਬ ਦਾ ਬਚਾਅ ਕੀਤਾ ਹੈ।
18 ਵਾਰ ਗਰੈਂਡ ਸਲੈਮ ਜੇਤੂ ਸਪੈਨਿਸ਼ ਖਿਡਾਰੀ ਨੇ ਕਿਹਾ, ‘‘ਮੈਚ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਲਈ ਸ਼ੁਰੂਆਤ ਅਹਿਮ ਸੀ।’’ ਮੈਦਵੇਦੇਵ ਬਾਰੇ ਨਡਾਲ ਨੇ ਕਿਹਾ, ‘‘ਉਹ ਬਹੁਤ ਵਧੀਆ ਖੇਡਿਆ, ਪਿਛਲੇ ਹਫ਼ਤੇ ਨਾਲੋਂ ਉਸ ਦਾ ਪ੍ਰਦਰਸ਼ਨ ਬਿਹਤਰ ਸੀ।’’
ਸਪੈਨਿਸ਼ ਸਟਾਰ ਰਾਫਾ ਨੇ ਸੈਮੀ-ਫਾਈਨਲ ਵਿੱਚ ਬਿਨਾਂ ਪਸੀਨਾ ਵਹਾਏ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਸੀ। ਫਰਾਂਸ ਦੇ ਗੇਲ ਮੌਨਫਿਲਜ਼ ਦੇ ਸੈਮੀ-ਫਾਈਨਲ ਵਿੱਚੋਂ ਹਟਣ ਕਾਰਨ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਇੱਕ ਦਿਨ ਦਾ ਹੋਰ ਆਰਾਮ ਮਿਲ ਗਿਆ ਸੀ। ਉਸ ਨੇ ਕੈਨੇਡਾ ਵਿੱਚ ਲਗਾਤਾਰ ਆਪਣਾ ਦੂਜਾ ਏਟੀਪੀ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਨਡਾਲ ਨੇ ਆਖ਼ਰੀ ਅੱਠ ਵਿੱਚ ਇਤਾਲਵੀ ਖਿਡਾਰੀ ਫੈਬਿਓ ਫੋਗਨਿਨੀ ਨੂੰ 2-6, 6-1, 6-2 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ ਸੀ। ਮੈਦਵੇਦੇਵ ਦਾ ਨਡਾਲ ਖ਼ਿਲਾਫ਼ ਇਹ ਪਹਿਲਾ ਮੁਕਾਬਲਾ ਸੀ। -ਏਐੱਫਪੀ

 


Comments Off on ਨਡਾਲ ਨੇ 35ਵਾਂ ਮਾਸਟਰਜ਼ ਖ਼ਿਤਾਬ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.