ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਗਸਤ
ਇਥੋਂ ਦੀ ਪੁਲੀਸ ਨੇ ਨਕਲੀ ਸੋਨਾ ਵੇਚ ਕੇ ਲੋਕਾਂ ਨੂੰ ਠੱਗਣ ਵਾਲੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਨਕਲੀ ਸੋਨਾ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਜਦੋਂ ਪੁਲੀਸ ਟੀਮ ਗਸ਼ਤ ਦੌਰਾਨ ਸਰਹਿੰਦੀ ਗੇਟ ਕੋਲ ਸੀ ਤਾਂ ਇਤਲਾਹ ਮਿਲੀ ਕਿ ਇਕ ਵਿਅਕਤੀ ਮਿਲਾਵਟ ਵਾਲਾ ਸੋਨਾ ਲੋਕਾਂ ਨੂੰ ਅਸਲੀ ਦੱਸ ਕੇ ਵੇਚ ਰਿਹਾ ਹੈ। ਪੁਲੀਸ ਨੇ ਉਸ ਨੂੰ ਰੋਕ ਕੇ ਜਦੋਂ ਉਸ ਦਾ ਮੋਟਰਸਾਈਕਲ ਚੈੱਕ ਕੀਤਾ ਤਾਂ ਉਸ ਪਾਸੋਂ 3 ਤੋਲੇ ਨਕਲੀ ਸੋਨਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਹਰਿਆਣਾ ਵਜੋਂ ਹੋਈ। ਉਸ ਖ਼ਿਲਾਫ਼ ਥਾਣਾ ਲਾਹੌਰੀ ਗੇਟ ਨੇ ਵੱਖ ਵੱਖ ਧਾਰਾਵਾਂ ਹੇਠਕੇਸ ਦਰਜ ਕਰ ਲਿਆ ਹੈ।