ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਧਾਰਾ 370: ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਘਰ ’ਚ ਨਜ਼ਰਬੰਦ

Posted On August - 12 - 2019

ਲਖ਼ਨਊ, 11 ਅਗਸਤ
ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਦੇ ਵਿਰੋਧ ’ਚ ਧਰਨਾ ਦੇਣ ਦਾ ਐਲਾਨ ਕਰਨ ਵਾਲੇ ਸਮਾਜਿਕ ਕਾਰਕੁਨ ਤੇ ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਨੂੰ ਅੱਜ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ‘ਸਟੈਂਡ ਫਾਰ ਕਸ਼ਮੀਰ’ ਧਰਨੇ ਦੇ ਰੂਪ ’ਚ ਇੱਥੇ ਜੀਪੀਓ ਪਾਰਕ ਵਿਚ ਕੀਤਾ ਜਾਣਾ ਸੀ। ਪਾਂਡੇ ਨੇ ਫੋਨ ’ਤੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਪੁਲੀਸ ਚਾਰ ਵਾਹਨਾਂ ਵਿਚ ਉਨ੍ਹਾਂ ਦੇ ਘਰ ਆਈ ਤੇ ਕਿਹਾ ਕਿ ਉਹ ਧਰਨਾ ਨਹੀਂ ਦੇ ਸਕਦੇ ਕਿਉਂਕਿ ਸ਼ਹਿਰ ਵਿਚ ਪਾਬੰਦੀਆਂ ਦੇ ਹੁਕਮ ਲਾਗੂ ਹਨ। ਪੁਲੀਸ ਨੇ ਪਾਂਡੇ ਨੂੰ ਦੱਸਿਆ ਕਿ ਇਹ ਪਾਬੰਦੀਆਂ 15 ਅਗਸਤ ਦੇ ਮੱਦੇਨਜ਼ਰ ਲਾਈਆਂ ਗਈਆਂ ਹਨ। ਉਨ੍ਹਾਂ ਦੀ ਪਤਨੀ ਅਰੁੰਧਤੀ ਧੁਰੂ ਜੋ ਕਿ ਨੈਸ਼ਨਲ ਐਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੀ ਕੌਮੀ ਕਨਵੀਨਰ ਹਨ, ਵੀ ਨਜ਼ਰਬੰਦ ਹਨ। -ਪੀਟੀਆਈ

 


Comments Off on ਧਾਰਾ 370: ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਘਰ ’ਚ ਨਜ਼ਰਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.