ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਦੋ ਵਾਰਡਾਂ ਵਾਲੀ ਗਲੀ ਦੀ ਕੋਈ ਨਹੀਂ ਲੈ ਰਿਹੈ ਸਾਰ

Posted On August - 13 - 2019

ਵਾਰਡ ਨੰ. 3 ਤੇ 5 ਵਾਲੀ ਮੇਨ ਗਲੀ ਦੀ ਤਰਸਯੋਗ ਹਾਲਤ ਦੀ ਤਸਵੀਰ।

ਐਨਪੀ ਸਿੰਘ
ਬੁਢਲਾਡਾ, 12 ਅਗਸਤ
ਸਥਾਨਕ ਸ਼ਹਿਰ ਦੇ ਵਾਰਡ ਨੰ. 3 ਤੇ 5 ਦੇ ਦੋਵੋਂ ਵਾਰਡਾਂ ਵਾਲੀ ਮੁੱਖ ਗਲੀ ਦੇ ਵਾਸੀ ਦੋ ਚੱਕੀਆਂ ਦੇ ਪੁੜਾਂ ਵਿੱਚ ਪਿਸਣ ਲਈ ਮਜਬੂਰ ਹਨ। ਭਾਵੇਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕੰਮ ਤੇਜ਼ੀ ਨਾਲ ਹੋ ਰਹੇ ਹਨ ਅਤੇ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਵੀ ਨਗਰ ਕੌਂਸਲ ਵੱਲੋਂ ਪੱਕੀਆਂ ਕੀਤੀਆ ਜਾ ਚੁੱਕੀਆਂ ਹਨ। ਵਾਰਡ ਨੰਬਰ 3 ਅਤੇ 5 ਨੂੰ ਮਿਲਾਉਂਦੀ ਇਹ ਗਲੀ ਦੋ ਵਾਰਡਾਂ ਵਿੱਚ ਪੈਣ ਕਾਰਨ ਕੋਈ ਵੀ ਇਸ ਗਲੀ ਦੀ ਸਾਰ ਨਹੀਂ ਲੈ ਰਿਹਾ। ਸਫਾਈ ਪੱਖੋਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਵਾਰਡ 3 ਤੇ 5 ਦੀਆਂ ਬਾਕੀ ਸਾਰੀਆਂ ਗਲੀਆਂ ਵਿੱਚ ਸੀਵਰੇਜ ਪਾਇਆ ਜਾ ਚੁੱਕਾ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗਲੀ ਨਿਵਾਸੀਆਂ ਨੇ ਦੱਸਿਆ ਕਿ ਦੂਸਰੀਆਂ ਗਲੀਆਂ ਨਵੀਆਂ ਬਨਣ ਕਾਰਨ ਇਹ ਗਲੀ ਨੀਵੀਂ ਹੋ ਕੇ ਰਹਿ ਗਈ ਹੈ ਜਿਸ ਕਾਰਨ ਮੀਹਾਂ ਦਾ ਪਾਣੀ ਇਸ ਗਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਪਾਣੀ ਚਲੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗਲੀ ਵਿੱਚ ਵਾਟਰ ਸਪਲਾਈ ਦੀ ਪਾਈਪ ਵੀ ਪਾਈ ਜਾਣੀ ਹੈ ਪਰ ਸੀਵਰੇਜ ਬੋਰਡ ਦੇ ਅਧਿਕਾਰੀ , ਸਬੰਧਤ ਕੰਪਨੀ ਦੇ ਵਾਟਰ ਸਪਲਾਈ ਦੀ ਪਾਈਪ ਨਾ ਹੋਣ ਦਾ ਬਹਾਨਾ ਲਾ ਕੇ ਵੀ ਕੰਮ ਰੋਕਣ ਸਬੰਧੀ ਕਹਿ ਰਹੇ ਹਨ। ਦੂਜੇ ਪਾਸੇ ਗਲੀ ਨਿਵਾਸੀਆਂ ਦਾ ਕਹਿਣਾ ਹੈ ਕਿ ਜੇ ਜਲਦੀ ਉਨ੍ਹਾਂ ਦੀ ਇਸ ਸਮੱਸਿਆਂ ਨੂੰ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਵਾਰਡ ਨੰਬਰ ਤਿੰਨ ਦੇ ਮਿਊਂਸਪਿਲ ਕੌਂਸਲਰ ਦਿਲਰਾਜ ਸਿੰਘ ਰਾਜੂ ਨੇ ਕਿਹਾ ਕਿ ਸੀਵਰੇਜ ਬੋਰਡ ਕੋਲ ਪਾਈਪ ਨਾ ਹੋਣ ਕਾਰਨ ਇਹ ਸਮੱਸਿਆ ਆਉਂਦੀ ਹੈ। ਕਈ ਵਾਰ ਐੱਸਡੀਓ ਨਾਲ ਇਸ ਸਬੰਧੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਐੱਸਡੀਐੱਮ ਨੂੰ ਇਸ ਸਬੰਧੀ ਜਾਣੂੰ ਕਰਵਾ ਕੇ ਪਾਈਪ ਮੰਗੀ ਗਈ ਹੈ। ਜਦੋਂ ਪਾਈਪ ਪੈ ਜਾਵੇਗੀ ਤਾ ਸਮੱਸਿਆ ਹੱਲ ਹੋ ਜਾਵੇਗੀ।


Comments Off on ਦੋ ਵਾਰਡਾਂ ਵਾਲੀ ਗਲੀ ਦੀ ਕੋਈ ਨਹੀਂ ਲੈ ਰਿਹੈ ਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.