ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ

Posted On August - 15 - 2019

ਮੁੰਬਈ, 14 ਅਗਸਤ
ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼’ ਵਲੋਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਉੱਪਰ ਭਾਰਤ ਵਿੱਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉੱਪਰ ‘ਸਦਾ ਲਈ ਪੱਕੀ’ ਪਾਬੰਦੀ ਲਾ ਦਿੱਤੀ ਗਈ ਹੈ।
ਫੈਡਰੇਸ਼ਨ ਨੇ ਇਹ ਸਖ਼ਤ ਕਦਮ ਇਸ ਕਰਕੇ ਚੁੱਕਿਆ ਹੈ ਕਿਉਂਕਿ ਮੀਕਾ ਸਿੰਘ ਨੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਉਸ ਸਮੇਂ ਪੇਸ਼ਕਾਰੀ ਦਿੱਤੀ ਜਦੋਂ ਜੰਮੂ ਕਸ਼ਮੀਰ ’ਚ ਧਾਰਾ 370 ਰੱਦ ਕਰਨ ਕਰਕੇ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ’ਤੇ ਅਨਿਸ਼ਚਿਤਤਾ ਬਣੀ ਹੋਈ ਹੈ। ਪਾਕਿਸਤਾਨ ਦੇ ਪੱਤਰਕਾਰ ਵਲੋਂ ਟਵੀਟ ਕੀਤੀ ਗਈ 30 ਸਕਿੰਟਾਂ ਦੀ ਵੀਡੀਓ ਕਲਿਪ ਵਿੱਚ ਮੀਕਾ ਇੱਕ ਸਮਾਗਮ ਵਿੱਚ ਪੇਸ਼ਕਾਰੀ ਦੇ ਰਿਹਾ ਹੈ। ਇਹ ਪੇਸ਼ਕਾਰੀ ਭਾਰਤ ਦੇ 5 ਅਗਸਤ ਦੇ ਫ਼ੈਸਲੇ ਤੋਂ ਬਾਅਦ ਦੀ ਹੈ। ਫੈਡਰੇਸ਼ਨ ਵਲੋਂ ਅੱਜ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ‘‘ਅਸੀਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਵਲੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਕੀਤੀ ਗਈ ਪੇਸ਼ਕਾਰੀ ਤੋਂ ਬੇਹੱਦ ਦੁਖ਼ੀ ਅਤੇ ਖ਼ਫ਼ਾ ਹਾਂ। ਇਹ ਪੇਸ਼ਕਾਰੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਅਤੇ ਵਿਗੜੇ ਸਬੰਧਾਂ ਦੌਰਾਨ ਦਿੱਤੇ ਜਾਣ ਕਾਰਨ ਹੈਰਾਨੀਜਨਕ, ਸ਼ਰਮਨਾਕ ਅਤੇ ਹਿਲਾ ਕੇ ਰੱਖ ਦੇਣ ਵਾਲੀ ਹੈ।’’ ਇਹ ਪਾਬੰਦੀ ਮੀਕਾ ਸਿੰਘ ਨਾਲ ਪਾਕਿਸਤਾਨ ਗਏ ਉਸ ਦੇ 14 ਸਟਾਫ ਮੈਂਬਰਾਂ ਉੱਪਰ ਵੀ ਲਾਈ ਗਈ ਹੈ। ਦਿ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਗਾਇਕ ਉੱਪਰ ਭਾਰਤੀ ਫਿਲਮ ਇੰਡਸਟਰੀ ਵਿੱਚ ਕੰਮ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ।
-ਆਈਏਐੱਨਅੇੱਸ


Comments Off on ‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.