ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਦੁਨੀਆ ਨੂੰ ਦੁਸ਼ਟ ਮਹਿਲਾਵਾਂ ਦੀ ਲੋੜ: ਐਂਜਲੀਨਾ ਜੋਲੀ

Posted On August - 8 - 2019

ਲਾਸ ਏਂਜਲਸ, 7 ਅਗਸਤ
ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਦਾ ਕਹਿਣਾ ਹੈ ਕਿ ਦੁਸ਼ਟ ਮਹਿਲਾਵਾਂ ਵੀ ਸਾਧਾਰਨ ਔਰਤਾਂ ਹੀ ਹੁੰਦੀਆਂ ਹਨ, ਜੋ ਬੇਇਨਸਾਫ਼ੀਆਂ ਅਤੇ ਸ਼ੋਸ਼ਣ ਤੋਂ ਤੰਗ ਆਈਆਂ ਹੁੰਦੀਆਂ ਹਨ।
ਮੈਗਜ਼ੀਨ ‘ਐਲੀ’ ਦੇ ਸਤੰਬਰ ਅੰਕ ਲਈ ਲਿਖੇ ਲੇਖ ਵਿੱਚ ਜੋਲੀ ਨੇ ਕਿਹਾ, ‘‘ਆਪਣੇ ਸਰੀਰ ਅਤੇ ਦਿਮਾਗ ਤੋਂ ਆਜ਼ਾਦ ਮਹਿਸੂਸ ਕਰਨ ਵਾਲੀ ਮਹਿਲਾ ਦੀ ਤਾਕਤ ਨੂੰ ਸਦੀਆਂ ਤੋਂ ਖ਼ਤਰਨਾਕ ਕਿਉਂ ਕਿਹਾ ਰਿਹਾ ਜਾਂਦਾ ਹੈ?’’ ਉਸ ਨੇ ਅੱਗੇ ਕਿਹਾ, ‘‘ਜਿਵੇਂ ਤੁਸੀਂ ਫ਼ਸਲ ਦੇ ਖ਼ਰਾਬ ਹੋਣ ਅਤੇ ਬੱਚੇ ਦੇ ਬਿਮਾਰ ਪੈ ਜਾਣ ਬਾਰੇ ਤਰਕ ਨਹੀਂ ਦੇ ਸਕਦੇ…ਉਵੇਂ ਹੀ ਆਪਣੀ ਜ਼ਿੰਦਗੀ ਵਿੱਚ ਔਰਤ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਮਹਿਲਾਵਾਂ ਵਲੋਂ ਆਪਣੀ ਮਰਜ਼ੀ ਨਾਲ ਜਿਨਸੀ ਜੀਵਨ ਜਿਊਣ, ਸਿਆਸਤ ਜਾਂ ਧਰਮ ਬਾਰੇ ਰਾਇ ਰੱਖਣ, ਜਾਂ ਵੱਖਰੀ ਤਰ੍ਹਾਂ ਦੇ ਕੱਪੜੇ ਪਾਏ ਜਾਣ ’ਤੇ ਦੁਸ਼ਟ ਹੋਣ ਦੇ ਦੋਸ਼ ਲਾ ਦਿੱਤੇ ਜਾਂਦੇ ਹਨ। ਜੇਕਰ ਮੈਂ ਪੁਰਾਣੇ ਸਮੇਂ ਵਿੱਚ ਜਨਮੀ ਹੁੰਦੀ, ਤਾਂ ਮੈਨੂੰ ਕਈ ਵਾਰ ਆਪਣੇ ਢੰਗ ਨਾਲ ਜ਼ਿੰਦਗੀ ਜਿਊਣ ਦੇ ਦੋਸ਼ ਵਿੱਚ ਸਾੜ ਦਿੱਤਾ ਗਿਆ ਹੁੰਦਾ।’’ ਉਸ ਨੇ ਆਪਣੇ ਲੇਖ ਵਿੱਚ ਅੱਗੇ ਲਿਖਿਆ, ‘‘ਦੁਸ਼ਟ ਔਰਤਾਂ ਉਹ ਨੇ, ਜੋ ਬੇਇਨਸਾਫ਼ੀਆਂ ਅਤੇ ਸ਼ੋਸ਼ਣ ਤੋਂ ਤੰਗ ਆ ਗਈਆਂ ਹਨ। ਇਹ ਉਹ ਔਰਤਾਂ ਹਨ, ਜੋ ਨਿਯਮਾਂ ਤੇ ਜ਼ਾਬਤਿਆਂ ਨੂੰ ਮੰਨਣ ਤੋਂ ਇਨਕਾਰੀ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਲਈ ਠੀਕ ਨਹੀਂ। ਦੁਸ਼ਟ ਮਹਿਲਾਵਾਂ ਉਹ ਹਨ, ਜੋ ਆਪਣੀ ਆਵਾਜ਼ ਅਤੇ ਹੱਕਾਂ ਲਈ ਲੜਨਾ ਜਾਣਦੀਆਂ ਹਨ। ਇਸ ਲਈ ਦੁਨੀਆਂ ਨੂੰ ਅਜਿਹੀਆਂ ਹੋਰ ਔਰਤਾਂ ਦੀ ਲੋੜ ਹੈ। ’’
-ਆਈਏਐੱਨਐੱਸ


Comments Off on ਦੁਨੀਆ ਨੂੰ ਦੁਸ਼ਟ ਮਹਿਲਾਵਾਂ ਦੀ ਲੋੜ: ਐਂਜਲੀਨਾ ਜੋਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.