ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਦਿੱਲੀ ਸਾਇੰਸ ਐਂਡ ਖੋਜ ’ਵਰਸਿਟੀ ਵਿੱਚ ਸਮਾਗਮ

Posted On August - 14 - 2019

ਦਿੱਲੀ ਫਾਰਮਾਸਿਊਟੀਕਲ ਸਾਇੰਸ ਐਂਡ ਖੋਜ ਯੂਨੀਵਰਸਿਟੀ ਦੇ ਸਮਾਗਮ ਵਿੱਚ ਸ਼ਾਮਲ ਬੱਚੇ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਫਾਰਮਾਸਿਊਟੀਕਲ ਸਾਇੰਸ ਐਂਡ ਖੋਜ ਯੂਨੀਵਰਸਿਟੀ ਦੇ ਸਮਾਗਮ ’ਚ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਭਾਰਤ ਫਾਰਮਾਸਿਊਟੀਕਲ ਖੋਜ ਦੇ ਖੇਤਰ ਵਿੱਚ ਪਹਿਲੇ 5 ਦੇਸ਼ਾਂ ’ਚ ਸ਼ੁਮਾਰ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਾਰੇ ਸਾਧਨ ਹੁੰਦੇ ਹੋਏ ਵੀ ਫਾਰਮਾਸਿਊਟੀਕਲ ਸਨਅਤ ਪਿੱਛੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਹੇਠਾਂ ਤੋਂ 5ਵੇਂ ਨੰਬਰ ਉਪਰ ਹੈ ਪਰ ਜੋ ਜਾਣਕਾਰੀ ਤੇ ਸਾਧਨ ਸਾਡੇ ਕੋਲ ਹਨ ਉਨ੍ਹਾਂ ਨਾਲ ਦੇਸ਼ ਨੂੰ ਪਹਿਲੇ ਪੰਜਵੇਂ ਸਥਾਨ ਉਪਰ ਲਿਆ ਸਕਦੇ ਹਾਂ ਕਿਉਂਕਿ ਦੇਸ਼ ਅੰਦਰ ਕੁਦਰਤੀ ਸਾਧਨ ਬਹੁਤ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਾਂਝੀ ਟੀਮ ਬਣਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਅੰਦਰ ਕੱਚੇ ਸਾਧਨ ਵੀ ਮੁਹੱਈਆ ਨਹੀਂ ਕਰਵਾਏ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੁੱਖ ਟੀਚਾ ਹੋਣਾ ਚਾਹੀਦਾ ਹੈ ਕਿ ’ਵਰਸਿਟੀਆਂ ਇਹ ਦੱਸਣ ਕਿ ਉਨ੍ਹਾਂ ਨੇ ਕਿੰਨ੍ਹੇ ਖੋਜ ਪਦਾਰਥ ਦਿੱਤੇ ਹਨ ਇਹੀ ’ਵਰਸਿਟੀਆਂ ਦੀ ਮਹਾਨਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ‘ਵਰਸਿਟੀਆਂ ਕਿੰਨੇ ਗਰੇਜੁਏਟ ਦਿੰਦੀਆਂ ਹਨ ਤੇ ਕਿੰਨ੍ਹੇ ਪਹਿਲੇ ਸਥਾਨ ਵਾਲੇ ਤੇ ਕਿੰਨੀਆਂ ਨੂੰ ਵੱਡੀਆਂ ਤਨਖ਼ਾਹਾਂ ਦੀਆਂ ਨੌਕਰੀਆਂ ਮਿਲੀਆਂ ਇਸ ਬਾਰੇ ਦੱਸਦੀਆਂ ਹਨ ਪਰ ਉਹ ਇਨ੍ਹਾਂ ਨੂੰ ‘ਸਿਫਰ’ ਮੰਨਦੇ ਹਨ।


Comments Off on ਦਿੱਲੀ ਸਾਇੰਸ ਐਂਡ ਖੋਜ ’ਵਰਸਿਟੀ ਵਿੱਚ ਸਮਾਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.