ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦਿੱਲੀ-ਲਾਹੌਰ ਬੱਸ ਸੇਵਾ ’ਤੇ ਡੀਟੀਸੀ ਨੂੰ ਮਾਲੀ ਨੁਕਸਾਨ

Posted On August - 5 - 2019

ਨਵੀਂ ਦਿੱਲੀ, 4 ਅਗਸਤ
ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਦਿੱਲੀ-ਲਾਹੌਰ ਬੱਸ ਸੇਵਾ ’ਤੇ ਮਈ ਤੇ ਜੂਨ ਮਹੀਨਿਆਂ ਦੌਰਾਨ 7.81 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਇਕ ਆਰਟੀਆਈ ਵਿਚ ਖ਼ੁਲਾਸਾ ਹੋਇਆ ਹੈ ਕਿ ਮਈ ਵਿਚ 146 ਯਾਤਰੀਆਂ ਨੇ ਬੱਸ ਵਿਚ ਸਫ਼ਰ ਕੀਤਾ ਜਦਕਿ ਜੂਨ ਵਿਚ 140 ਯਾਤਰੀਆਂ ਨੇ ਸਫ਼ਰ ਕੀਤਾ ਹੈ। ਡੀਟੀਸੀ ਮੁਤਾਬਕ ਦਿੱਲੀ-ਲਾਹੌਰ ਰੂਟ ’ਤੇ ਬੱਸਾਂ ਦੀ ਗਿਣਤੀ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਰੂਟ ’ਤੇ ਏਸੀ ਬੱਸ ਦਾ ਕਿਰਾਇਆ 2,400 ਰੁਪਏ ਹੈ। ਇਸ ਵਿਚ ਨਾਸ਼ਤਾ, ਦੁਪਹਿਰ ਦਾ ਭੋਜ ਤੇ ਸ਼ਾਮ ਦੀ ਚਾਹ ਵੀ ਸ਼ਾਮਲ ਹੁੰਦੀ ਹੈ। ਮਈ ਵਿਚ ਡੀਟੀਸੀ ਦਾ ਬੱਸ ਸੇਵਾ ’ਤੇ ਖ਼ਰਚਾ 7,97,918 ਰੁਪਏ ਰਿਹਾ ਹੈ ਜਦਕਿ ਕਮਾਈ 3,77,340 ਰੁਪਏ ਹੋਈ ਹੈ। ਇਸ ਤਰ੍ਹਾਂ ਕੁੱਲ 4.2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜੂਨ ’ਚ ਡੀਟੀਸੀ ਨੂੰ 3.61 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਬੱਸ ਸੇਵਾ ਹਫ਼ਤੇ ਵਿਚ ਤਿੰਨ ਵਾਰ ਹੈ। ਇਹ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਲਾਹੌਰ ਜਾਂਦੀ ਹੈ। ਜਦਕਿ ਪਾਕਿਸਤਾਨ ਹਰ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਬੱਸ ਭੇਜਦਾ ਹੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ 1999 ਵਿਚ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਡੀਟੀਸੀ ਦੀ ਇਹ ਬੱਸ ਅੰਬੇਦਕਰ ਸਟੇਡੀਅਮ ਨੇੜਿਓਂ ਲਾਹੌਰ ਲਈ ਚੱਲਦੀ ਹੈ ਜੋ ਕਿ ਦਿੱਲੀ ਗੇਟ ਲਾਗੇ ਹੈ। -ਪੀਟੀਆਈ

 


Comments Off on ਦਿੱਲੀ-ਲਾਹੌਰ ਬੱਸ ਸੇਵਾ ’ਤੇ ਡੀਟੀਸੀ ਨੂੰ ਮਾਲੀ ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.