ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਦਿੱਲੀ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਇਕੱਤਰਤਾ

Posted On August - 14 - 2019

ਇਕੱਤਰਤਾ ’ਚ ਆਏ ਪਤਵੰਤੇ ਲੇਖਕਾਂ ਨਾਲ ਬਲਬੀਰ ਮਾਧੋਪੁਰੀ। -ਫੋਟੋ: ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਆਪਣੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਵਿਚ ਪ੍ਰੋ. ਮਨਜੀਤ ਸਿੰਘ ਸਾਬਕਾ ਮੁਖੀ, ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦੀ ਪ੍ਰਧਾਨਗੀ ਹੇਠ ਕਰਵਾਈ। ਸਭਾ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਨਾਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਚਰਚਾ ਵੀ ਕੀਤੀ। ਇਕੱਤਰਤਾ ਦੇ ਆਰੰਭ ’ਚ ਪੰਜਾਬੀ ਹਿੰਦੀ ਕਵੀ ਪ੍ਰੇਮ ਸਾਹਿਲ ਨੇ ਸਮਕਾਲੀ ਸਥਿਤੀਆਂ ਤੇ ਸਿਆਸਤ ’ਤੇ ਵਿਅੰਗ ਕਰਦੀਆਂ ਗਜਲਾਂ ਸਾਂਝੀਆਂ ਕੀਤੀਆਂ। ਉਪਰੰਤ ਕਹਾਣੀਕਾਰ ਬਲਬੀਰ ਸਿੰਘ ਨਾਂਧਰਾ ਨੇ ਫਿਲਮੀ ਸੰਸਾਰ ਦਾ ਕਲਾਤਮਕ ਬਿਰਤਾਂਤ ਪੇਸ਼ ਕਰਦੀ ‘ਤਲਾਸ਼’ ਨਾਂ ਦੀ ਕਹਾਣੀ ਪੜ੍ਹੀ। ਬੀਬੀ ਰਣਜੀਤ ਕੌਰ ਜੀਤ ਨੇ ਆਪਣੀਆਂ ਦੋ ਕਵਿਤਾਵਾਂ ’ਚੋਂ ਇਕ ਤਰੰਨਮ ਵਿਚ ਸੁਣਾਈ। ਪੜ੍ਹੀਆਂ ਰਚਨਾਵਾਂ ’ਤੇ ਟਿੱਪਣੀਆਂ ਕਰਦਿਆਂ ਕਹਾਣੀਕਾਰ ਰਣਜੀਤ ਸਿੰਘ ਨੇ ਕਿਹਾ ਕਿ ਪ੍ਰੇਮ ਸਾਹਿਲ ਦੀਆਂ ਗਜ਼ਲਾਂ ਖੂਬਸੂਰਤ ਖਿਆਲਾਂ ਦੀ ਸ਼ਾਇਰੀ ਹੈ ਤੇ ਇਨ੍ਹਾਂ ਵਿਚ ਉਰਦੂ ਗਜ਼ਲ ਵਰਗਾ ਮੁਹਾਵਰਾ ਹੈ। ਕਸ਼ਮੀਰ ਤੋਂ ਆਏ ਡਾ. ਐੱਸਪੀ ਸਿੰਘ ਤੇ ਡਾ. ਬਲਜੀਤ ਰੈਣਾ ਨੇ ‘ਤਲਾਸ਼’ ਕਹਾਣੀ ’ਤੇ ਤਲਖੀਆਂ ਜ਼ਹਿਰ ਕੀਤੀਆਂ ਤੇ ਬਿਰਤਾਂਤ ਸ਼ੈਲੀ ਨੂੰ ਦਹਾਕਿਆਂ ਪੁਰਾਣੀ ਦੱਸਿਆ। ਉਮੇਸ਼ ਭਾਟੀਆ ਨੇ ਕਿਹਾ ਕਿ ਕਹਾਣੀ ਦਾ ਅੰਤ ਇਸ ਘਟਨਾ ਉਤੇ ਹੋਣਾ ਚਾਹੀਦਾ ਸੀ ਨਾਲ ਹੀ ਉਨ੍ਹਾਂ ਕਵਿਤਾਵਾਂ ਦੀ ਸ਼ਲਾਘਾ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਆਖਿਆ ਕਿ ਅਜਿਹੀਆਂ ਸਾਹਿਤਕ ਇਕੱਤਰਤਾਵਾਂ ਤੇ ਗੋਸ਼ਟੀਆਂ ਵਰਕਸ਼ਾਪਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਲੇਖਕ ਤੇ ਪਾਠਕ ਬਹੁਤ ਕੁਝ ਸਿਖਦੇ ਹਨ। ਪ੍ਰੋ. ਸਾਹਿਬ ਨੇ ਅੱਗੇ ਕਿਹਾ ਕਿ ਲੇਖਕ ਤੇ ਪਾਠਕ ਦਾ ਜਾਵੀਆ ਆਪੋਂਆਪਣਾ ਹੁੰਦਾ ਹੈ। ਕਹਾਣੀ ਤੇ ਕਵਿਤਾਵਾਂ ਖਿਆਲਾਂ ਦੀ ਖੂਬਸੂਰਤੀ ਤੇ ਨਵੇਂ ਤਜਰਬੇ, ਵਤਨ ‘ਚ ਰਹਿੰਦਿਆਂ ਬੇਵਤਨੇ ਹੋਣ ਦੇ ਵਿਚਾਰ ਮੁਨੱਖੀ ਮਨ ਨੂੰ ਝੰਜੋੜਨ ਵਾਲੇ ਹਨ।


Comments Off on ਦਿੱਲੀ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਇਕੱਤਰਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.