ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਤੂੰ ਵੀ ਕੁੱਝ ਸ਼ਰਮ ਕਰ ਸਰਕਾਰੇ, ਬਜ਼ੁਰਗ ਸੜਕਾਂ ਬਣਾਉਣ ਚੱਲਿਆ…

Posted On August - 12 - 2019

ਰਾਮਸਰਨ ਸੂਦ
ਅਮਲੋਹ, 11 ਅਗਸਤ

ਸਮਾਜ ਸੇਵਕ ਦਾਸ ਸਿੰਘ ਚੈਹਿਲ ਵੱਲੋਂ ਚੈਹਿਲ ਭੜੀ ਪਨੈਚਾਂ ਸੜਕ ’ਤੇ ਪਏ ਟੋਇਆਂ ਨੂੰ ਭਰੇ ਜਾਣ ਦਾ ਦ੍ਰਿਸ਼। -ਫੋਟੋ: ਸੂਦ

ਕੈਪਟਨ ਦੀ ਕਾਂਗਰਸ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਬੇਰੁਖੀ ਕਾਰਨ ਚੈਹਿਲ ਤੋਂ ਪਿੰਡ ਭੜੀ ਪਨੈਚਾਂ ਜਾਂਦੀ ਸੜਕ ਦੇ ਬੂਰੀ ਤਰ੍ਹਾਂ ਟੁੱਟਣ ਕਾਰਨ ਤਰਸਯੋਗ ਹਾਲਤ ਬਣੀ ਹੋਈ ਹੈ। ਸੜਕ ’ਤੇ ਡੂੰਘੇ ਟੋਏ ਹੋਣ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਇਸ ਸੜਕ ਤੋਂ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਲੰਘਦੇ ਹਨ ਅਤੇ ਦੋ ਸਾਲ ਤੋਂ ਇਸ ਸੜਕ ਦੀ ਤਰਸਯੋਗ ਹਾਲਤ ਹੋਣ ਕਾਰਨ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਪੱਤਰ ਦੇਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਇਸ ਸੜਕ ਉੱਪਰ ਬਣੇ ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ’ਚ 9 ਪਿੰਡਾਂ ਦੇ ਬੱਚੇ ਵਿਦਿਆ ਲਈ ਆ ਰਹੇ ਹਨ, ਜਿਹੜੇ ਸਕੂਲ ਆਉਣ ਜਾਣ ਸਮੇਂ ਸੜਕ ’ਚ ਪਏ ਟੋਇਆਂ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਦੇ ਹਨ। ਲੋਕਾਂ ਨੇ ਦੱਸਿਆ ਕਿ ਸੜਕ ਦੀ ਤਰਸਯੋਗ ਹਾਲਤ ਕਾਰਨ ਮਸ਼ੀਨਰੀ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਹਾਦਸੇ ਵਾਪਰਨ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ। ਸਮਾਜ ਸੇਵਕ ਦਾਸ ਸਿੰਘ ਚੈਹਿਲ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ’ਤੇ ਚਪੇੜ ਮਾਰ ਕੇ ਪ੍ਰਸ਼ਨ ਚਿੰਨ ਲਗਾਉਂਦੇ ਹੋਏ ਆਪਣੇ ਸਾਧਨਾ ਰਾਹੀਂ ਇਸ ਸੜਕ ਦੇ ਟੋਇਆਂ ਨੂੰ ਪੂਰਨ ਦਾ ਬੀੜਾ ਚੁੱਕਿਆ ਹੈ, ਜਿਸ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਪਿੰਡ ਚੈਹਿਲ ਤੋਂ ਲੈ ਕੇ ਭੜੀ ਪਨੈਚਾਂ ਤੱਕ 2 ਕਿਲੋਮੀਟਰ ਬਣੀ ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਨੂੰ ਪੂਰਨ ਦਾ ਕੰਮ ਆਰੰਭਿਆ ਗਿਆ ਹੈ। ਦਾਸ ਸਿੰਘ ਚੈਹਿਲ ਨੇ ਕਿਹਾ ਕਿ ਉਸ ਵੱਲੋਂ ਸਕੂਲੀ ਬੱਚਿਆ ਦੇ ਦਰਦ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਨੂੰ ਟੁੱਟੀ ਸੜਕ ਕਾਰਨ ਆ ਰਹੀਆਂ ਸਮੱਸਿਆਂਵਾਂ ਨੂੰ ਦੇਖਦੇ ਹੋਏ ਸੜਕ ਵਿਚ ਪਏ ਟੋਇਆਂ ਨੂੰ ਪੂਰਨ ਲਈ ਇਹ ਹੰੰਭਲਾ ਮਾਰਿਆ ਜਾ ਰਿਹਾ ਹੈ।


Comments Off on ਤੂੰ ਵੀ ਕੁੱਝ ਸ਼ਰਮ ਕਰ ਸਰਕਾਰੇ, ਬਜ਼ੁਰਗ ਸੜਕਾਂ ਬਣਾਉਣ ਚੱਲਿਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.