ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਤੀਆਂ ਮੌਕੇ ਬੀਬੀਆਂ ਨੇ ਬੰਨ੍ਹੇ ਰੰਗ, ਪਾਇਆ ਗਿੱਧਾ

Posted On August - 14 - 2019

ਪੱਤਰ ਪ੍ਰੇਰਕ
ਸੰਗਰੂਰ, 13 ਅਗਸਤ

ਤੀਆਂ ਦੇ ਤਿਉਹਾਰ ਸਬੰਧੀ ਕਰਵਾਏ ਸੱਭਿਆਚਾਰਕ ਸਮਾਗਮ ਮੌਕੇ ਪਿੰਡ ਦੀਆਂ ਔਰਤਾਂ। -ਫ਼ੋਟੋ: ਮੰਨੂ

ਨੇੜਲੇ ਪਿੰਡ ਤੂੰਗਾਂ ਵਿਚ ਗ੍ਰਾਮ ਪੰਚਾਇਤ ਅਤੇ ਸਮੂਹ ਅਗਾਂਹਵਧੂ ਨੌਜਵਾਨ ਆਗੂਆਂ ਦੇ ਉਪਰਾਲੇ ਸਦਕਾ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ’ਚ ਸੰਦੀਪ ਕੌਰ, ਸਰਪੰਚ ਗੁਰਦੀਪ ਕੌਰ, ਪੰਚਾਇਤ ਮੈਂਬਰ ਸ਼ਮਿੰਦਰ ਕੌਰ, ਪ੍ਰਿਤਪਾਲ ਕੌਰ, ਜਸਵੀਰ ਕੌਰ ਤੇ ਜਸਮੀਨ ਕੌਰ ਦੀ ਭੂਮਿਕਾ ਅਹਿਮ ਰਹੀ। ਆਗੂਆਂ ਨੇ ਦੱਸਿਆ ਕਿ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਪਿੰਡ ਦੀਆਂ ਮਹਿਲਾਵਾਂ ਨੇ ਵੀ ਹਿੱਸਾ ਲਿਆ ਤੇ ਗਿੱਧਾ ਪਾਇਆ। ਇਸ ਮੌਕੇ ਰਣਜੀਤ ਚੌਧਰੀ, ਜਸਵਿੰਦਰ ਜੱਸੀ, ਰੌਕੀ ਚੌਧਰੀ,ਪ੍ਰਿਥੀ ਸਿੰਘ, ਰਾਣੂ ਪੰਡਿਤ, ਦਰਸ਼ਨ ਚੌਧਰੀ, ਰਾਣਾ ਮੈਂਬਰ, ਮਲਕੀਤ ਸ਼ਰਮਾਂ, ਪੰਚ ਨਿਰਮਲ ਸਿੰਘ ਆਦਿ ਹਾਜ਼ਰ ਸਨ।
ਲਹਿਰਾਗਾਗਾ, (ਪੱਤਰ ਪ੍ਰੇਰਕ): ਇਥੇ ਅੱਜ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬੀ ਪਹਿਰਾਵੇ ’ਚ ਸਜੀਆਂ ਵਿਦਿਆਰਥਣਾਂ, ਮਾਪੇ ਅਤੇ ਅਧਿਆਪਕਾਂ ਨੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਗਹਿਣੇ ਤੇ ਪੁਸ਼ਾਕਾਂ ਸੱਗੀ ਫੁੱਲ, ਪਿੱਪਲ ਪੱਤੀਆਂ, ਲਹਿੰਗੇ, ਘੱਗਰੇ ਆਦਿ ਪਾ ਕੇ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੀ ਰੀਤ ਨੂੰ ਨਿਭਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਫਿਲਮੀ ਅਦਾਕਾਰਾ ਰਾਜ ਧਾਲੀਵਾਲ ਨੇ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਸਾਂਝੀਆਂ ਕੀਤੀਆਂ। ਸਕੂਲ ਦੇ ਚੇਅਰਮੈਨ ਰਾਜੇਸ਼ ਗਰਗ, ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਮੋਹਨਜੀਤ ਕੌਰ ਅਤੇ ਪ੍ਰਬੰਧਕ ਅਸ਼ੋਕ ਧੀਮਾਨ ਵੱਲੋਂ ਵੀ ਬੱਚਿਆਂ ਨੂੰ ਵਿਰਸਾ ਸੰਭਾਲ ਕੇ ਰੱਖਦੇ ਹੋਏ ਅਤੇ ਨਵੇਂ ਯੁੱਗ ਦੇ ਨਾਲ ਚੱਲਣ ਦੀ ਸੇਧ ਦਿੱਤੀ ਗਈ।

ਹੋਲੀ ਮਿਸ਼ਨ ਸਕੂਲ ’ਚ ਤੀਆਂ ਦਾ ਦ੍ਰਿਸ਼। -ਫੋਟੋ:ਭਾਰਦਵਾਜ

 


Comments Off on ਤੀਆਂ ਮੌਕੇ ਬੀਬੀਆਂ ਨੇ ਬੰਨ੍ਹੇ ਰੰਗ, ਪਾਇਆ ਗਿੱਧਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.