ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਡੂਰੰਡ ਕੱਪ: ਕੇਰਲ ਅਤੇ ਗੋਆ ਸੈਮੀ-ਫਾਈਨਲ ਦੀ ਦੌੜ ’ਚ

Posted On August - 15 - 2019

ਕੋਲਕਾਤਾ: ਗੋਕੁਲਮ ਕੇਰਲ ਐੱਫਸੀ ਅਤੇ ਐੱਫਸੀ ਗੋਆ ਨੇ ਅੱਜ 129ਵੇਂ ਡੂਰੰਡ ਫੁਟਬਾਲ ਕੱਪ ਵਿੱਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਦੀ ਲੈਅ ਬਰਕਰਾਰ ਰੱਖੀ ਹੈ। ਗੋਕੁਲਮ ਕੇਰਲ ਦੇ ਮਾਰਕਸ ਜੋਸੇਫ਼ ਨੇ 43ਵੇਂ ਅਤੇ 87ਵੇਂ ਮਿੰਟ ਵਿੱਚ ਦੋ ਗੋਲ, ਜਦਕਿ ਸ਼ਿਬਿਲ ਮੁਹੰਮਦ ਨੇ 56ਵੇਂ ਮਿੰਟ ਵਿੱਚ ਟੀਮ ਲਈ ਤੀਜਾ ਗੋਲ ਦਾਗ਼ਿਆ, ਜਿਸ ਨਾਲ ਕਲੱਬ ਨੇ ਇੰਡੀਅਨ ਏਅਰਫੋਰਸ ਨੂੰ 3-0 ਗੋਲਾਂ ਨਾਲ ਹਰਾਇਆ। ਹੁਣ 18 ਅਗਸਤ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਮਨੀਪੁਰ ਦੀ ਟੀਆਰਏਯੂ ਐੱਫਸੀ ਖ਼ਿਲਾਫ਼ ਡਰਾਅ ਵੀ ਗਰੁੱਪ ‘ਡੀ’ ਤੋਂ ਉਸ ਨੂੰ ਸੈਮੀ ਫਾਈਨਲ ਵਿੱਚ ਪਹੁੰਚਾਅ ਦੇਵੇਗਾ। ਐੱਫਸੀ ਗੋਆ ਦੀ ਟੀਮ ਵੀ ਚੇਨੱਈ ਸਿਟੀ ਐੱਫਸੀ ’ਤੇ 2-1 ਦੀ ਜਿੱਤ ਨਾਲ ਗਰੁੱਪ ‘ਸੀ’ ਤੋਂ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦੀ ਦੌੜ ਵਿੱਚ ਬਰਕਰਾਰ ਹੈ। ਗੋਆ ਦੀ ਟੀਮ ਹੁਣ ਛੇ ਅੰਕ ਲੈ ਕੇ ਰਿਆਲ ਕਸ਼ਮੀਰ ਐੱਫਸੀ ਨਾਲ ਬਰਾਬਰੀ ’ਤੇ ਹੈ ਅਤੇ 17 ਅਗਸਤ ਨੂੰ ਆਉਣ ਵਾਲਾ ਨਤੀਜਾ ਗਰੁੱਪ ‘ਸੀ’ ਤੋਂ ਸੈਮੀ-ਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਤੈਅ ਕਰੇਗਾ। -ਪੀਟੀਆਈ


Comments Off on ਡੂਰੰਡ ਕੱਪ: ਕੇਰਲ ਅਤੇ ਗੋਆ ਸੈਮੀ-ਫਾਈਨਲ ਦੀ ਦੌੜ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.