ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਡੀਲਰ ਪੱਧਰ ’ਤੇ ਵਾਹਨਾਂ ਦੀ ਰਜਿਸਟਰੇਸ਼ਨ ਅੱਜ ਤੋਂ

Posted On August - 13 - 2019

ਮੁਕੇਸ਼ ਕੁਮਾਰ
ਚੰਡੀਗੜ੍ਹ, 12 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਡੀਲਰ ਪੱਧਰ ’ਤੇ ਹੀ ਨਵੇਂ ਖਰੀਦੇ ਗਏ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਲੰਮੇ ਸਮੇਂ ਤੋਂ ਲਟਕੇ ਇਸ ਪ੍ਰਾਜੈਕਟ ਦਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਭਲਕੇ ਉਦਘਾਟਨ ਕਰਨਗੇ। ਡੀਲਰ ਪੱਧਰ ’ਤੇ ਇਸ ਸੁਵਿਧਾ ਦੇ ਸ਼ੁਰੂ ਹੋ ਜਾਣ ’ਤੇ ਚੰਡੀਗੜ੍ਹ ਵਾਸੀਆਂ ਨੂੰ ਆਪਣੇ ਕਿਸੇ ਵੀ ਤਰਾਂ ਦੇ ਨਵੇਂ ਵਾਹਨ ਖਰੀਦਣ ਤੋਂ ਬਾਅਦ ਉਸ ਦਾ ਰਜਿਸਟਰੇਸ਼ਨ ਨੰਬਰ ਲੈਣ ਲਈ ਪ੍ਰਸ਼ਾਸਨ ਦੇ ਵਾਹਨ ਰਜਿਸਟਰੇਸ਼ਨ ’ਤੇ ਲਾਈਸੈਂਸਿੰਗ ਅਥਾਰਿਟੀ (ਆਰਐਲਏ) ਦੇ ਦਫਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਵਾਹਨ ਖਰੀਦਣ ਦੇ ਮੌਕੇ ’ਤੇ ਹੀ ਇਸ ਬਾਰੇ ਸਾਰੇ ਰਸਮੀ ਕਾਗਜ਼ ਤੇ ਬਣਦਾ ਰੋਡ ਟੈਕਸ ਭਰਕੇ ਰਜਿਸਟਰੇਸ਼ਨ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਸ਼ਹਿਰ ਦੇ 52 ਦੇ ਲਗਪਗ ਨਵੇਂ ਵਾਹਨਾਂ ਦੇ ਡੀਲਰਾਂ ਨੂੰ ਰਜਿਸਟਰਡ ਕਰਕੇ ਇਹਨਾਂ ਡੀਲਰਾਂ ਤੇ ਭਲਕੇ ਮੰਗਲਵਾਰ ਤੋਂ ਇਹ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ। ਆਰਐਲਏ ਦੇ ਰਜਿਸਟਰੇਸ਼ਨ ਤੇ ਲਾਈਸੈਂਸਿੰਗ ਆਫ਼ਿਸਰ ਸੰਜੀਵ ਕੋਹਲੀ ਨੇ ਦੱਸਿਆ ਕਿ ਹੁਣ ਇਸ ਨਵੇਂ ਸਿਸਟਮ ਰਾਹੀਂ ਵਾਹਨ ਮਾਲਕ ਨੂੰ ਵਾਹਨ ਖਰੀਦਣ ਦੇ ਮੌਕੇ ’ਤੇ ਹੀ ਵਾਹਨ ਦੇ ਡੀਲਰ ਤੋਂ ਹੀ ਇਸ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਮਿਲਣਗੀਆਂ ਅਤੇ ਦੋ ਤੋਂ ਤਿੰਨ ਦਿਨਾਂ ਵਿਚਾਲੇ ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ ਡਾਕ ਰਾਹੀਂ ਵਾਹਨ ਮਾਲਕ ਦੇ ਘਰ ਪਹੁੰਚਦਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮਨਪਸੰਦ ਅਤੇ ਫੈਂਸੀ ਨੰਬਰਾਂ ਲਈ ਵਾਹਨ ਮਾਲਕ ਆਰਐਲਏ ਵਲੋਂ ਕੀਤੀ ਗਈ ਨਿਲਾਮੀ ਤੋਂ ਬਾਅਦ ਇਹ ਨੰਬਰ ਵੀ ਡੀਲਰ ਤੋਂ ਨਿਲਾਮੀ ਸਬੰਧੀ ਕਾਗਜ਼ ਦਿਖਾ ਕੇ ਆਪਣੇ ਵਾਹਨ ਲਈ ਲਗਵਾ ਸਕਦੇ ਹਨ।

 


Comments Off on ਡੀਲਰ ਪੱਧਰ ’ਤੇ ਵਾਹਨਾਂ ਦੀ ਰਜਿਸਟਰੇਸ਼ਨ ਅੱਜ ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.