ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਡੀਜੀਪੀ ਜਸਮਿੰਦਰ ਸਿੰਘ ਦੀ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੋਣ

Posted On August - 15 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਪੰਜਾਬ ਰੇਲਵੇ ਦੇ ਡੀ.ਜੀ.ਪੀ. ਜਸਮਿੰਦਰ ਸਿੰਘ ਨੂੰ ਵਿਲੱਖਣ ਸੇਵਾਵਾਂ ਬਦਲੇ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ 14 ਪੁਲੀਸ ਅਧਿਕਾਰੀਆਂ, ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਨਾਲ ਸਨਮਾਨਿਆ ਜਾਵੇਗਾ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਰਮੇਲ ਸਿੰਘ ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਰਾਜਵਿੰਦਰ ਸਿੰਘ ਸੋਹਲ ਏ.ਆਈ.ਜੀ. ਪੰਜਾਬ ਤੇ ਜਸਵਿੰਦਰ ਸਿੰਘ ਟਿਵਾਣਾ ਡੀ.ਐੱਸ.ਪੀ. ਫ਼ਤਹਿਗੜ੍ਹ ਸਾਹਿਬ ਨੂੰ ਪੁਲੀਸ ਮੈਡਲ ਨਾਲ ਸਨਮਾਨਿਆ ਜਾਵੇਗਾ। ਮਨਦੀਪ ਸਿੰਘ ਇੰਸਪੈਕਟਰ ਐੱਸ.ਏ.ਐੱਸ. ਨਗਰ, ਅਮਰਜੀਤ ਕੌਰ ਇੰਸਪੈਕਟਰ ਦਫ਼ਤਰ ਕਮਿਸ਼ਨਰ ਪੁਲੀਸ ਲੁਧਿਆਣਾ, ਵਿਮਲ ਕੁਮਾਰ ਇੰਸਪੈਕਟਰ ਪੰਜਾਬ ਪੁਲੀਸ ਅਕੈਡਮੀ ਫਿਲੌਰ, ਸੁਰੇਸ਼ ਕੁਮਾਰ ਇੰਸਪੈਕਟਰ ਚੰਡੀਗੜ੍ਹ, ਸਰਬਜੀਤ ਸਿੰਘ ਸਬ-ਇੰਸਪੈਕਟਰ 7ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਭੁਪਿੰਦਰ ਸਿੰਘ ਸਬ-ਇੰਸਪੈਕਟਰ ਬਹਾਦਰਗੜ੍ਹ ਪਟਿਆਲਾ, ਬਲਵੰਤ ਸਿੰਘ ਏ.ਐੱਸ.ਆਈ. ਸਪੈਸ਼ਲ ਬ੍ਰਾਂਚ ਦਫ਼ਤਰ ਕਮਿਸ਼ਨਰ ਪੁਲੀਸ ਲੁਧਿਆਣਾ, ਕੁਲਵੰਤ ਸਿੰਘ ਏ.ਐੱਸ.ਆਈ. ਚੰਡੀਗੜ੍ਹ, ਗੁਰਦਾਸ ਸਿੰਘ ਏ.ਐੱਸ.ਆਈ ਰੂਪਨਗਰ, ਰਣਬੀਰ ਸਿੰਘ ਏ.ਐੱਸ.ਆਈ. ਹੁਸ਼ਿਆਰਪੁਰ ਅਤੇ ਕ੍ਰਿਸ਼ਨ ਕੁਮਾਰ ਮੁੱਖ ਸਿਪਾਹੀ ਐੱਸ.ਏ.ਐੱਸ. ਨਗਰ ਨੂੰ ਆਜ਼ਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਨਾਲ ਸਨਮਾਨਿਆ ਜਾਵੇਗਾ।

 


Comments Off on ਡੀਜੀਪੀ ਜਸਮਿੰਦਰ ਸਿੰਘ ਦੀ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੋਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.