ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ !    ਵਿੱਤ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ !    ਤਿੰਨ ਕਸ਼ਮੀਰੀ ਹਿਰਾਸਤ ’ਚ ਲਏ !    ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    

ਟੀਵੀ ਪ੍ਰੋਗਰਾਮ ਨਾ ਕਰਨ ਦੀ ਮਿਲੀ ਸੀ ਸਲਾਹ: ਅਮਿਤਾਭ

Posted On August - 14 - 2019

ਮੁੰਬਈ ਵਿੱਚ ਟੀਵੀ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ (ਸੀਜ਼ਨ 11) ਦੇ ਲਾਂਚ ਮੌਕੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨਾਲ ਸੈਲਫੀ ਲੈਂਦੇ ਹੋਏ ਪ੍ਰਸ਼ੰਸਕ। -ਫੋਟੋ: ਪੀਟੀਆਈ

ਮੁੰਬਈ, 13 ਅਗਸਤ
ਪਿਛਲੇ ਕਰੀਬ ਦੋ ਦਹਾਕਿਆਂ ਤੋਂ ਟੀਵੀ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਨਾਲ ਜੁੜੇ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਸ਼ੋਅ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਟੀਵੀ ਪ੍ਰੋਗਰਾਮ ਨਾ ਕਰਨ।
ਕਿਸੇ ਟੀਵੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਸੁਪਰਸਟਾਰ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦਾ ਟੀਵੀ ਵੱਲ ਆਉਣਾ ਕੋਈ ਸੋਚਿਆ-ਸਮਝਿਆ ਕਦਮ ਨਹੀਂ ਸੀ ਸਗੋਂ ਇੱਕ ਸਬੱਬ ਸੀ। ਸੋਨੀ ਟੀਵੀ ਦੇ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ 11ਵੇਂ ਸੀਜ਼ਨ ਦੇ ਲਾਂਚ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਕੇਵਲ ਇੱਕ ਸਬੱਬ ਸੀ। ਚੈਨਲ ਮੇਰੇ ਕੋਲ ਇਸ ਪ੍ਰੋਗਰਾਮ ਦਾ ਨਵਾਂ ਵਿਚਾਰ ਲੈ ਕੇ ਆਇਆ ਸੀ। ਹਾਲਾਤ ਅਜਿਹੇ ਸਨ ਕਿ ਸਭ ਨੂੰ ਲੱਗਦਾ ਸੀ ਮੈਨੂੰ ਉਧਰ (ਟੀਵੀ ਵੱਲ) ਨਹੀਂ ਜਾਣਾ ਚਾਹੀਦਾ, ਵਿਸ਼ੇਸ਼ ਕਰਕੇ ਮੇਰੇ ਘਰ ਦੇ ਜੀਆਂ ਨੂੰ ਪਰ ਮੈਨੂੰ ਲੱਗਿਆ ਕਿ ਇਹ ਕੁਝ ਨਵਾਂ ਹੈ ਤੇ ਮੈਂ ਹਾਮੀ ਭਰ ਦਿੱਤੀ।’’ -ਪੀਟੀਆਈ


Comments Off on ਟੀਵੀ ਪ੍ਰੋਗਰਾਮ ਨਾ ਕਰਨ ਦੀ ਮਿਲੀ ਸੀ ਸਲਾਹ: ਅਮਿਤਾਭ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.