ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਟਰਾਈਸਿਟੀ ਵਿਚ ਇਕ ਹੀ ਟੈਕਸ ਹੋਵੇ: ਬੱਸ ਅਪਰੇਟਰਜ਼

Posted On August - 13 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ

ਕਿਸਾਨ ਭਵਨ ’ਚ ਮੀਟਿੰਗ ਕਰਦੇ ਹੋਏ ਸਕੂਲ ਬੱਸਾਂ ਦੇ ਅਪਰੇਟਰ।

ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਐਸੋਸੀਏਸ਼ਨ ਨੇ ਪੰਜਾਬ ਤੇ ਯੂਟੀ ਤੋਂ ਮੰਗ ਕੀਤੀ ਹੈ ਕਿ ਬੱਸਾਂ ਲਈ ਨਵਾਂ ਰੈਸੀਪਰੋਕਲ ਸਿਸਟਮ ਲਾਗੂ ਕੀਤਾ ਜਾਵੇ। ਇਹ ਮੰਗ ਕਿਸਾਨ ਭਵਨ ਵਿਚ ਬੱਸ ਅਪਰੇਟਰਾਂ ਦੀ ਜਨਰਲ ਬਾਡੀ ਮੀਟਿੰਗ ਵਿਚ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਸਾਲ 2008 ਦੇ ਨੋਟੀਫਿਕੇਸ਼ਨ ਅਨੁਸਾਰ ਯੂਟੀ ਤੇ ਪੰਜਾਬ ਦੀ ਹੱਦ ਨਾਲ ਲਗਦੇ ਮੁਹਾਲੀ ਲਈ ਬੱਚੇ ਛੱਡਣ ਵਾਲੀਆਂ ਬੱਸਾਂ ’ਤੇ ਇਕ ਹੀ ਰਾਜ ਦਾ ਟੈਕਸ ਲਗਦਾ ਸੀ ਪਰ ਹੁਣ ਮੁਹਾਲੀ ਦੀ ਹੱਦ ਕਾਫੀ ਵੱਧ ਗਈ ਹੈ ਜਿਸ ਕਾਰਨ ਬੱਸ ਡਰਾਈਵਰਾਂ ਨੂੰ ਮੁਹਾਲੀ ਦੇ ਨਵੇਂ ਸੈਕਟਰਾਂ ਵਿਚ ਟੈਕਸ ਦੇ ਨਾਂ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੱਸਾਂ ਮੁਹਾਲੀ ਤੇ ਪੰਚਕੂਲਾ ਤੋਂ ਲਿਆਉਂਦੀਆਂ ਹਨ ਤੇ ਉਹ ਯੂਟੀ, ਪੰਜਾਬ ਤੇ ਹਰਿਆਣਾ ਦਾ ਟੈਕਸ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੇ ਟਰਾਈਸਿਟੀ ਤੋਂ ਹੀ ਬੱਚੇ ਲਿਆਉਣੇ ਹੁੰਦੇ ਹਨ।

ਮਾਪਿਆਂ ਤੋਂ ਸਹਿਯੋਗ ਮੰਗਿਆ
ਬੱਸ ਅਪਰੇਟਰਾਂ ਨੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਪਹਿਰ ਦੇ ਸਮੇਂ ਬੱਚੇ ਨੂੰ ਲਿਆਉਣ ਲਈ ਪੰਜ ਮਿੰਟ ਪਹਿਲਾਂ ਪੁੱਜਣ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਮਾਪੇ ਸਮੇਂ ਸਿਰ ਨਹੀਂ ਆਉਣਗੇ ਤਾਂ ਡਰਾਈਵਰ ਬੱਚੇ ਨੂੰ ਸਕੂਲ ਵਾਪਸ ਛੱਡ ਦੇਣਗੇ। ਇਸ ਸਬੰਧ ਵਿਚ ਸਕੂਲ ਮੁਖੀਆਂ ਨੂੰ ਭਲਕੇ ਪੱਤਰ ਜਾਰੀ ਕਰਕੇ ਸਰਕੁਲਰ ਜਾਰੀ ਕਰਨ ਲਈ ਕਿਹਾ ਜਾਵੇਗਾ।

 


Comments Off on ਟਰਾਈਸਿਟੀ ਵਿਚ ਇਕ ਹੀ ਟੈਕਸ ਹੋਵੇ: ਬੱਸ ਅਪਰੇਟਰਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.