ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਜੰਮੂ ਦੇ 5 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬਹਾਲ

Posted On August - 18 - 2019

ਕਸ਼ਮੀਰ ਵਾਦੀ ’ਚ 50 ਹਜ਼ਾਰ ਲੈਂਡਲਾਈਨ ਫੋਨ ਬਹਾਲ;

ਲੋਕਾਂ ਨੂੰ ਆਉਣ-ਜਾਣ ’ਚ ਵਧੇਰੇ ਖੁੱਲ੍ਹ

  • ਭਲਕ ਤੋਂ ਖੁੱਲ੍ਹਣਗੇ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਦਫ਼ਤਰ

  • ਵਾਦੀ ਦੇ 35 ਪੁਲੀਸ ਥਾਣਿਆਂ ’ਚ ਵੀ ਪਾਬੰਦੀਆਂ ਤੋਂ ਰਾਹਤ

  • ਜੰਮੂ ਦੇ 10 ਜ਼ਿਲ੍ਹਿਆਂ ’ਚ ਕੋਈ ਪਾਬੰਦੀ ਨਹੀਂ

  • ਮੋਬਾਈਲ ਸੇਵਾ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਪੁਲੀਸ ਮੁਖੀ ਵੱਲੋਂ ਚਿਤਾਵਨੀ

ਸ੍ਰੀਨਗਰ ਦੇ ਨਾਤੀਪੋਰਾ ਵਿਚ ਸ਼ਨਿਚਰਵਾਰ ਨੂੰ ਧਾਰਾ 370 ਖਤਮ ਕਰਨ ਵਿਰੁੱਧ ਸੜਕ ’ਤੇ ਅੜਿੱਕੇ ਲਾ ਕੇ ਰੋਸ ਪ੍ਰਗਟਾਉਂਦੇ ਹੋਏ ਲੋਕ। -ਫੋਟੋ: ਪੀਟੀਆਈ

ਸ੍ਰੀਨਗਰ/ਜੰਮੂ, 17 ਅਗਸਤ
ਜੰਮੂ ਖਿੱਤੇ ਦੇ ਪੰਜ ਜ਼ਿਲ੍ਹਿਆਂ ਜੰਮੂ, ਸਾਂਬਾ, ਕਠੂਆ ਊਧਮਪੁਰ ਤੇ ਰਿਆਸੀ ਵਿਚ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਸ਼ਮੀਰ ਵਾਦੀ ਦੇ 35 ਪੁਲੀਸ ਥਾਣਿਆਂ ’ਚ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਕਸ਼ਮੀਰ ਵਾਦੀ ਦੀਆਂ 17 ਟੈਲੀਫੋਨ ਐਕਸਚੇਂਜਾਂ ਦੇ ਸ਼ਨਿਚਰਵਾਰ ਤੋਂ ਮੁੜ ਸਰਗਰਮ ਹੋਣ ਨਾਲ ਕਰੀਬ 50,000 ਲੈਂਡਲਾਈਨ ਫੋਨ 12 ਦਿਨਾਂ ਬਾਅਦ ਚਾਲੂ ਹੋ ਗਏ ਹਨ। ਲੋਕਾਂ ਦੇ ਆਉਣ-ਜਾਣ ’ਤੇ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਹਾਲਾਂਕਿ ਸੁਰੱਖਿਆ ਦਸਤੇ ਵੱਡੀ ਗਿਣਤੀ ਵਿਚ ਤਾਇਨਾਤ ਹਨ। ਸੜਕਾਂ ’ਤੇ ਬੈਰੀਕੇਡ ਲੱਗੇ ਹੋਏ ਹਨ ਪਰ ਸ਼ਨਾਖ਼ਤੀ ਪੱਤਰ ਦਿਖਾਉਣ ’ਤੇ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ। ਵਾਦੀ ਵਿਚ ਕਰੀਬ 100 ਐਕਸਚੇਂਜਾਂ ਹਨ। ਜ਼ਿਆਦਾਤਰ ਬਹਾਲ ਕੀਤੀਆਂ ਗਈਆਂ ਐਕਸਚੇਂਜਾਂ ਸ੍ਰੀਨਗਰ ਦੇ ਸਿਵਲ ਲਾਈਨ, ਛਾਉਣੀ ਇਲਾਕੇ ਵਿਚ ਹਨ ਤੇ ਹਵਾਈ ਅੱਡੇ ਵਾਲੀ ਐਕਸਚੇਂਜ ਵੀ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 20 ਹੋਰ ਐਕਸਚੇਂਜਾਂ ਵੀ ਜਲਦੀ ਚਲਾਈਆਂ ਜਾਣਗੀਆਂ। ਸੂਬਾ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਮੋਬਾਈਲ ਸੇਵਾ ਦੀ ਦੁਰਵਰਤੋਂ ਹੋਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜੰਮੂ ਦੇ 10 ਜ਼ਿਲ੍ਹਿਆਂ ਵਿਚ ਕੋਈ ਪਾਬੰਦੀ ਨਹੀਂ ਹੈ। ਫ਼ਿਲਹਾਲ ਕੇਂਦਰੀ ਕਸ਼ਮੀਰ ਦੇ ਬਡਗਾਮ, ਸੋਨਮਰਗ ਤੇ ਮਨੀਗਾਮ ਇਲਾਕੇ ਵਿਚ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਉੱਤਰੀ ਕਸ਼ਮੀਰ ਦੇ ਗੁਰੇਜ਼, ਟੰਗਮਰਗ, ਉੜੀ ਕੇਰਨ ਕਰਨਾਹ ਤੇ ਟੰਗਧਾਰ ਖੇਤਰਾਂ, ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਤੇ ਪਹਿਲਗਾਮ ਇਲਾਕਿਆਂ ’ਚ ਵੀ ਲੈਂਡਲਾਈਨ ਸੇਵਾ ਬਹਾਲ ਹੋ ਗਈ ਹੈ। ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿਚ ਲੈਂਡਲਾਈਨ ਸੇਵਾਵਾਂ ਫ਼ਿਲਹਾਲ ਠੱਪ ਹਨ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਭਲਕ ਤੱਕ ਹੋਰ ਜ਼ਿਆਦਾ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣ। ਇਸ ਤੋਂ ਇਲਾਵਾ ਪੁਣਛ, ਬਨਿਹਾਲ, ਕਿਸ਼ਤਵਾੜ ਤੇ ਭੱਦਰਵਾਹ ਵਿਚ ਵੀ ਰਾਹਤ ਦਿੱਤੀ ਜਾ ਰਹੀ ਹੈ। ਕਸ਼ਮੀਰ ’ਚ ਰਾਹਤ ਵਾਲੇ ਇਲਾਕਿਆਂ ’ਚ ਦੁਕਾਨਾਂ ਅੱਜ ਖੁੱਲ੍ਹੀਆਂ ਰਹੀਆਂ। ਪੁਲੀਸ ਮੁਖੀ ਨੇ ਕਿਹਾ ਕਿ ਹਾਈ ਸਪੀਡ (3ਜੀ ਤੇ 4ਜੀ) ਸੇਵਾਵਾਂ ਸਥਿਤੀ ਦਾ ਜਾਇਜ਼ਾ ਲੈਣ ਪਿੱਛੋਂ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਦਕਿ ਮੋਬਾਈਲ ਇੰਟਰਨੈੱਟ ਸੇਵਾਵਾਂ ਫ਼ਿਲਹਾਲ ਪੁਣਛ, ਰਾਜੌਰੀ, ਕਿਸ਼ਤਵਾੜ, ਡੋਡਾ ਤੇ ਰਾਮਬਨ ਜ਼ਿਲ੍ਹਿਆਂ ’ਚ ਠੱਪ ਰਹਿਣਗੀਆਂ। ਸੂਬਾਈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਵਾਜਾਈ ਦਰੁਸਤ ਹੈ ਤੇ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸੋਮਵਾਰ ਤੋਂ ਪ੍ਰਾਇਮਰੀ ਪੱਧਰ ਦੇ ਸਾਰੇ ਸਕੂਲ ਤੇ ਸਰਕਾਰੀ ਦਫ਼ਤਰ ਖੁੱਲ੍ਹ ਜਾਣਗੇ। ਸਰਕਾਰੀ ਤਰਜਮਾਨ ਰੋਹਿਤ ਕਾਂਸਲ ਨੇ ਦੱਸਿਆ ਕਿ ਪ੍ਰਾਈਵੇਟ ਵਾਹਨਾਂ ਦੀ ਗਿਣਤੀ ਸੜਕਾਂ ’ਤੇ ਵੱਧ ਰਹੀ ਹੈ। ਡੱਲਗੇਟ ਇਲਾਕੇ ਵਿਚ ਅੰਤਰ-ਜ਼ਿਲ੍ਹਾ ਟੈਕਸੀਆਂ ਵੀ ਚੱਲ ਰਹੀਆਂ ਹਨ। ਕਾਰੋਬਾਰੀ ਅਦਾਰੇ ਤੇ ਗੈਸ ਸਟੇਸ਼ਨ ਅਜੇ ਬੰਦ ਹਨ।
-ਪੀਟੀਆਈ

ਜੰਮੂ-ਕਸ਼ਮੀਰ ਪੁਲੀਸ ਮੁਖੀ ਵੱਲੋਂ ਦੱਖਣੀ ਕਸ਼ਮੀਰ ਦਾ ਦੌਰਾ

ਅਨੰਤਨਾਗ: ਜੰਮੂ ਤੇ ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਅੱਜ ਦੱਖਣੀ ਕਸ਼ਮੀਰ ਵਿੱਚ ਪੁਲਵਾਮਾ ਤੇ ਅਨੰਤਨਾਗ ਜ਼ਿਲ੍ਹਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰਸਾਨੀ ਕੀਤੀ। ਡੀਜੀਪੀ ਨੇ ਕਿਹਾ ਕਿ ਭਲਕੇ ਐਤਵਾਰ ਨੂੰ ਇਹਤਿਆਤ ਵਜੋਂ ਆਇਦ ਪਾਬੰਦੀਆਂ ’ਚ ਹੋਰ ਰਾਹਤ ਦਿੱਤੀ ਜਾਵੇਗੀ। ਡੀਜੀਪੀ ਦੀ ਇਸ ਫੇਰੀ ਮੌਕੇ ਆਈਜੀਪੀ ਕਸ਼ਮੀਰ ਐੱਸ.ਪੀ.ਪਾਨੀ ਤੇ ਸੀਆਰਪੀਐੱਫ ਦੇ ਆਈਜੀ ਰਾਜੇਸ਼ ਕੁਮਾਰ ਯਾਦਵ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਤਿੰਨੋਂ ਅਧਿਕਾਰੀਆਂ ਨੇ ਸ੍ਰੀਨਗਰ ਤੋਂ ਅਨੰਤਨਾਗ ਤਕ ਕੌਮੀ ਮਾਰਗ ’ਤੇ ਸਲਾਮਤੀ ਦਸਤਿਆਂ ਦੀ ਤਾਇਨਾਤੀ ਉੱਤੇ ਨਜ਼ਰਸਾਨੀ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 35 ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਖੇਤਰਾਂ, ਜਿੱਥੇ ਹਾਲਾਤ ਪੂਰੀ ਤਰ੍ਹਾਂ ਠੀਕ ਹਨ, ਵਿੱਚ ਆਇਦ ਪਾਬੰਦੀਆਂ ’ਚ ਰਾਹਤ ਦਿੱਤੀ ਜਾ ਚੁੱਕੀ ਹੈ। ਪੁਲੀਸ ਮੁਖੀ ਨੇ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
-ਪੀਟੀਆਈ

ਨਜ਼ਰਬੰਦ ਆਗੂਆਂ ਬਾਰੇ ਫ਼ੈਸਲਾ ਸਥਿਤੀ ਮੁਤਾਬਕ ਲਵੇਗਾ ਪ੍ਰਸ਼ਾਸਨ

ਨਜ਼ਰਬੰਦ ਸਿਆਸੀ ਆਗੂਆਂ ਬਾਰੇ ਪੁੱਛਣ ’ਤੇ ਰੋਹਿਤ ਕਾਂਸਲ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਕਾਨੂੰਨ-ਵਿਵਸਥਾ ਦੀ ਸਥਿਤੀ ਦੇਖ ਕੇ ਸਥਾਨਕ ਅਥਾਰਿਟੀ ਆਪਣੇ ਪੱਧਰ ’ਤੇ ਲਵੇਗੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਉਮਰ ਅਬਦੁੱਲਾ ਸਣੇ ਕਈ ਵੱਡੇ ਆਗੂ ਪ੍ਰਸ਼ਾਸਨ ਵੱਲੋਂ ਧਾਰਾ 370 ਹਟਾਏ ਜਾਣ ਮਗਰੋਂ ਨਜ਼ਰਬੰਦ ਹਨ।

ਪਾਕਿ ਗੋਲੀਬਾਰੀ ’ਚ ਜਵਾਨ ਸ਼ਹੀਦ

ਜੰਮੂ, 17 ਅਗਸਤ
ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੌਰਾਨ ਲਾਂਸ ਨਾਇਕ ਸੰਦੀਪ ਥਾਪਾ (35) ਸ਼ਹੀਦ ਹੋ ਗਿਆ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਮੋਰਟਾਰਾਂ ਅਤੇ ਛੋਟੇ ਹਥਿਆਰਾਂ ਨਾਲ ਅਗਾਊਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਤਾਜ਼ਾ ਗੋਲੀਬਾਰੀ ਦੀ ਘਟਨਾ ਉਸ ਸਮੇਂ ਹੋਈ ਹੈ ਜਦੋਂ ਦੋ ਦਿਨ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫ਼ੌਜ ਵੱਲੋਂ ਉਨ੍ਹਾਂ ਦੀਆਂ ਚੌਕੀਆਂ ’ਤੇ ਕੀਤੀ ਗਈ ਫਾਇਰਿੰਗ ਦੌਰਾਨ ਚਾਰ ਸੈਨਿਕ ਹਲਾਕ ਹੋ ਗਏ। ਤਰਜਮਾਨ ਨੇ ਕਿਹਾ ਕਿ ਦੇਹਰਾਦੂਨ ਦੇ ਵਸਨੀਕ ਲਾਂਸ ਨਾਇਕ ਸੰਦੀਪ ਥਾਪਾ ਨੌਸ਼ਹਿਰਾ ਸੈਕਟਰ ’ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਬਾਅਦ ’ਚ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਬਿਨਾਂ ਭੜਕਾਹਟ ਦੇ ਗੋਲੀਬਾਰੀ ਸਵੇਰੇ ਕਰੀਬ ਸਾਢੇ 6 ਵਜੇ ਸ਼ੁਰੂ ਹੋਈ ਜਿਸ ਦਾ ਭਾਰਤੀ ਫ਼ੌਜ ਨੇ ਢੁਕਵਾਂ ਜਵਾਬ ਦਿੱਤਾ।
-ਪੀਟੀਆਈ

ਭਾਰਤੀ ਸਫ਼ੀਰ ਨੇ ਪਾਕਿ ਪੱਤਰਕਾਰਾਂ ਵੱਲ ਦੋਸਤੀ ਦਾ ਹੱਥ ਵਧਾਇਆ

ਸੰਯੁਕਤ ਰਾਸ਼ਟਰ, 17 ਅਗਸਤ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਯੂਐਨ ਸੁਰੱਖਿਆ ਪਰਿਸ਼ਦ ਦੀ ਬੈਠਕ ਤੋਂ ਬਾਅਦ ਪਾਕਿਸਤਾਨੀ ਪੱਤਰਕਾਰਾਂ ਨਾਲ ਹੱਥ ਮਿਲਾ ਕੇ ਦੋਸਤੀ ਦਾ ਹੱਥ ਵਧਾਇਆ। ਇਹ ਬੈਠਕ ਯੂਐਨ ਦੇ ਸਥਾਈ ਮੈਂਬਰ ਚੀਨ ਦੀ ਮੰਗ ’ਤੇ ਕੀਤੀ ਗਈ ਜਿਸ ਵਿਚ ਕਸ਼ਮੀਰ ਵਿਚੋਂ ਧਾਰਾ-370 ਹਟਾਉਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਵਟਾਂਦਰਾ ਕੀਤਾ ਗਿਆ। ਇਸ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਫੀਰ ਜਾਂਗ ਜੁਨ ਤੇ ਪਾਕਿਸਤਾਨ ਦੀ ਸਫੀਰ ਮਲੀਹਾ ਲੋਧੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਜ਼ਰੂਰ ਕੀਤਾ ਪਰ ਉਹ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ। ਇਸ ਤੋਂ ਬਾਅਦ ਅਕਬਰੂਦੀਨ ਯੂਐਨ ਸਕਿਉਰਿਟੀ ਕੌਂਸਲ ਸਟੇਕਆਊਟ ’ਤੇ ਆਏ ਤੇ ਕਸ਼ਮੀਰ ਤੇ ਧਾਰਾ-370 ਬਾਰੇ ਵਿਚਾਰ ਪ੍ਰਗਟਾਏ। ਉਹ ਭਾਸ਼ਣ ਦੇਣ ਤੋਂ ਬਾਅਦ ਉਥੇ ਹੀ ਰੁਕੇ ਤੇ ਪੱਤਰਕਾਰਾਂ ਨੂੰ ਸਵਾਲ ਪੁੱਛਣ ਲਈ ਕਿਹਾ। ਉਹ ਪਾਕਿਸਤਾਨੀ ਪੱਤਰਕਾਰਾਂ ਵੱਲ ਵਧੇ ਤੇ ਉਨ੍ਹਾਂ ਨਾਲ ਹੱਥ ਮਿਲਾਇਆ। ਪਾਕਿਸਤਾਨੀ ਪੱਤਰਕਾਰ ਨੇ ਕਿਹਾ ਕਿ ਕੀ ਭਾਰਤ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਲਈ ਰਜ਼ਾਮੰਦ ਹੈ ਤਾਂ ਅਕਬਰੂਦੀਨ ਨੇ ਕਿਹਾ ਕਿ ਕੁਝ ਆਮ ਕੂਟਨੀਤਕ ਤਰੀਕਿਆਂ ਨਾਲ ਦੋ ਦੇਸ਼ ਆਪਸ ਵਿਚ ਸੰਪਰਕ ਕਰਦੇ ਹਨ ਪਰ ਇਹ ਗੱਲਬਾਤ ਤਾਂ ਹੀ ਜਾਰੀ ਰਹਿ ਸਕਦੀ ਹੈ ਜੇ ਦੋਹਾਂ ਵਿਚੋਂ ਕੋਈ ਵੀ ਦੇਸ਼ ਦਹਿਸ਼ਤਗਰਦੀ ਨੂੰ ਤਰਜੀਹ ਨਾ ਦੇਵੇ। ਇਸ ਕਰਕੇ ਦਹਿਸ਼ਤਗਰਦੀ ਬੰਦ ਕਰੋ ਤੇ ਗੱਲਬਾਤ ਸ਼ੁਰੂ ਕਰੋ। ਇਕ ਹੋਰ ਸੀਨੀਅਰ ਪਾਕਿ ਪੱਤਰਕਾਰ ਨੇ ਪੁੱਛਿਆ ਕਿ ਭਾਰਤ ਗੱਲਬਾਤ ਕਦੋਂ ਸ਼ੁਰੂ ਕਰੇਗਾ ਤਾਂ ਅਕਬਰੂਦੀਨ ਮੰਚ ਤੋਂ ਉਤਰੇ ਤੇ ਕਿਹਾ ਕਿ ਉਹ ਇਸ ਦੀ ਸ਼ੁਰੂਆਤ ਤਿੰਨਾਂ ਪੱਤਰਕਾਰਾਂ ਕੋਲ ਆ ਕੇ ਤੇ ਹੱਥ ਮਿਲਾ ਕੇ ਕਰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਨੇ ਉਸ ਵੇਲੇ ਹੀ ਦੋਸਤੀ ਦਾ ਹੱਥ ਅੱਗੇ ਵਧਾ ਦਿੱਤਾ ਸੀ ਜਦ ਉਸ ਨੇ ਕਿਹਾ ਸੀ ਕਿ ਭਾਰਤ ਸ਼ਿਮਲਾ ਸਮਝੌਤੇ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਚਲੋ ਪਾਕਿਸਤਾਨ ਦੇ ਜਵਾਬ ਦਾ ਇੰਤਜ਼ਾਰ ਕਰਦੇ ਹਾਂ।
-ਪੀਟੀਆਈ

ਇਮਰਾਨ ਖ਼ਾਨ ਵੱਲੋਂ ਸਲਾਮਤੀ ਕੌਂਸਲ ਦੀ ਮੀਟਿੰਗ ਦਾ ਸਵਾਗਤ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕਸ਼ਮੀਰ ਮਸਲੇ ਬਾਰੇ ਕੀਤੀ ਬੰਦ ਕਮਰਾ ਮੀਟਿੰਗ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਇਸ ਵਿਸ਼ਵ ਪੱਧਰੀ ਸੰਸਥਾ ਦੀ ‘ਜ਼ਿੰਮੇਵਾਰੀ’ ਹੈ। ਖ਼ਾਨ ਨੇ ਟਵੀਟ ਕੀਤਾ ਕਿ ਪੰਜ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ‘ਦੁਨੀਆ ਦੀ ਸਭ ਤੋਂ ਸਿਖ਼ਰਲੀ ਕੂਟਨੀਤਕ ਫੋਰਮ’ ਨੇ ਕਸ਼ਮੀਰ ਮੁੱਦਾ ਉਠਾਇਆ ਹੈ ਤੇ ਉੱਥੇ ਸਥਿਤੀ ‘ਗੰਭੀਰ’ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਇਸ ਮੁੱਦੇ ਬਾਰੇ 11 ਮਤੇ ਹਨ ਤੇ ਮੀਟਿੰਗ ਇਨ੍ਹਾਂ ਨੂੰ ਹੀ ‘ਕਾਇਮ ਰੱਖਣ ਬਾਰੇ ਸੀ’।


Comments Off on ਜੰਮੂ ਦੇ 5 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬਹਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.